channel punjabi
International News

ਕੋਰੋਨਾ ਦਾ ਇਲਾਜ ਪੂਰਾ ਹੁੰਦੇ ਹੀ ਟਰੰਪ ਨੇ ਕੱਸੀਆਂ ਮਸ਼ਕਾਂ, ਮੁੜ ਚੋਣ ਅਖਾੜੇ ਵਿਚ ਉਤਰਨ ਦੀ ਤਿਆਰੀ

ਵਾਸ਼ਿੰਗਟਨ : ‘ਚਾਇਨਾ ਵਾਇਰਸ’ ਇਨਫੈਕਸ਼ਨ ਦਾ ਇਲਾਜ ਕਰਵਾਉਣ ਤੋਂ ਬਾਅਦ ਤਰੋ-ਤਾਜ਼ਾ ਮਹਿਸੂਸ ਕਰ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਸਿਆਸੀ ਵਿਰੋਧੀਆਂ ਨੂੰ ਚੁਣੌਤੀ ਦੇਣ ਦਾ ਮਨ ਬਣਾ ਚੁੱਕੇ ਹਨ। ਟਰੰਪ ਨੇ ਰਾਸ਼ਟਰਪਤੀ ਚੋਣ ਦੇ ਮੱਦੇਨਜ਼ਰ ਮੁੜ ਤੋਂ ਰੈਲੀਆਂ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਟਰੰਪ ਦੇ ਡਾਕਟਰ ਨੇ ਵੀ ਉਹਨਾਂ ਨੂੰ ਚੋਣ ਪ੍ਰਚਾਰ ਵਾਸਤੇ ਆਗਿਆ ਦੇ ਦਿੱਤੀ ਹੈ । ਟਰੰਪ ਦੇ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੋਰੋਨਾ ਦਾ ਇਲਾਜ ਪੂਰਾ ਹੋ ਗਿਆ ਹੈ ਅਤੇ ਉਹ ਸ਼ਨਿਚਰਵਾਰ ਤੋਂ ਇਕ ਵਾਰ ਫਿਰ ਚੋਣ ਪ੍ਰਚਾਰ ਸ਼ੁਰੂ ਕਰ ਸਕਦੇ ਹਨ।

ਦੱਸਣਯੋਗ ਹੈ ਕਿ ਪਿਛਲੇ ਵੀਰਵਾਰ ਨੂੰ ਟਰੰਪ ਅਤੇ ਪ੍ਰਥਮ ਮਹਿਲਾ ਮੇਲਾਨੀਆ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਹਾਲਾਂਕਿ ਤਬੀਅਤ ਖ਼ਰਾਬ ਹੋਣ ਦੇ ਬਾਅਦ ਟਰੰਪ ਨੂੰ ਫ਼ੌਜ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਸੋਮਵਾਰ ਨੂੰ ਟਰੰਪ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ।

ਵੀਰਵਾਰ ਰਾਤ ਵ੍ਹਾਈਟ ਹਾਊਸ ਵੱਲੋਂ ਜਾਰੀ ਮੈਮੋ ਵਿਚ ਡਾ. ਸੀਨ ਕਾਨਲੇ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਪਿਛਲੇ ਸ਼ੁੱਕਰਵਾਰ ਤੋਂ ਬੁਖਾਰ ਨਹੀਂ ਹੋਇਆ ਹੈ ਅਤੇ ਉਨ੍ਹਾਂ ਦਾ ਕੋਰੋਨਾ ਲਈ ਡਾਕਟਰਾਂ ਵੱਲੋਂ ਦੱਸਿਆ ਗਿਆ ਇਲਾਜ ਪੂਰਾ ਹੋ ਗਿਆ ਹੈ। ਡਾ. ਕਾਨਲੇ ਨੇ ਕਿਹਾ ਕਿ ਰਾਸ਼ਟਰਪਤੀ ਦੇ ਇਨਫੈਕਟਿਡ ਹੋਣ ਦੇ ਬਾਰੇ ਵਿਚ ਪਿਛਲੇ ਹਫ਼ਤੇ ਪਤਾ ਚੱਲਿਆ ਸੀ , ਇਸ ਸ਼ਨਿਚਰਵਾਰ ਨੂੰ ਇਸ ਦੇ 10 ਦਿਨ ਪੂਰੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਮੇਰਾ ਅਨੁਮਾਨ ਹੈ ਕਿ ਸ਼ਨਿਚਰਵਾਰ ਤਕ ਉਨ੍ਹਾਂ ਦਾ ਦੁਬਾਰਾ ਚੋਣ ਪ੍ਰਚਾਰ ਸ਼ੁਰੂ ਕਰਨਾ ਸੁਰੱਖਿਅਤ ਰਹੇਗਾ। ਜ਼ਿਕਰਯੋਗ ਹੈ ਕਿ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਟਰੰਪ ਨੇ ਕਿਹਾ ਸੀ ਕਿ ਉਹ ਚੰਗਾ ਮਹਿਸੂਸ ਕਰ ਰਹੇ ਹਨ ਅਤੇ ਰੈਲੀਆਂ ਕਰਨਾ ਚਾਹੁੰਦੇ ਹਨ।

ਡਿਬੇਟ ਕਮਿਸ਼ਨ ਨੇ ਨਹੀਂ ਮੰਨੀ ਟਰੰਪ ਦੀ ਮੰਗ

ਪ੍ਰੈਜ਼ੀਡੈਂਸ਼ੀਅਲ ਡਿਬੇਟ ਕਰਵਾਉਣ ਵਾਲੇ ਕਮਿਸ਼ਨ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪੇਨ ਟੀਮ ਦੀ ਅਪੀਲ ਦੇ ਬਾਵਜੂਦ ਉਹ ਵਰਚੁਅਲ ਬਹਿਸ ਦੇ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹੱਟਣਗੇ। ਚੇਅਰਮੈਨ ਫਰੈਂਕ ਫਾਰੇਨਕ੍ਰਾਫ ਨੇ ਵੀਰਵਾਰ ਦੇਰ ਰਾਤ ਕਿਹਾ ਕਿ 2020 ਡਿਬੇਟ ਦੇ ਹੈਲਥ ਪਾਰਟਨਰ ਕਲੀਵਲੈਂਡ ਕਲੀਨਿਕ ਦੀ ਸਲਾਹ ‘ਤੇ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਇਹ ਬਦਲਣ ਵਾਲਾ ਨਹੀਂ ਹੈ। ਜੇਕਰ ਟਰੰਪ ਵਰਚੁਅਲ ਬਹਿਸ ਵਿਚ ਹਿੱਸਾ ਨਹੀਂ ਲੈਂਦੇ ਹਨ ਤਾਂ ਬਿਡੇਨ ਨਾਲ ਉਨ੍ਹਾਂ ਦੀ ਦੂਜੀ ਅਤੇ ਅੰਤਿਮ ਬਹਿਸ 22 ਅਕਤੂਬਰ ਨੂੰ ਹੋਵੇਗੀ

Related News

ਵੈਨਕੂਵਰ ਰੈਸਟੋਰੈਂਟ ਨੂੰ ਕੋਵਿਡ 19 ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਪਿਆ ਭਾਰੀ ਜ਼ੁਰਮਾਨਾ

Rajneet Kaur

ਭਾਰਤ ਸਰਕਾਰ ਦਾ ਆਮ ਬਜਟ ਅੱਜ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਵੇਰੇ 11 ਵਜੇ ਪੇਸ਼ ਕਰਨਗੇ ਬਜ਼ਟ

Vivek Sharma

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਬੁੱਤ ਨਾਲ ਭੰਨ੍ਹ ਤੋੜ ਕਰਨ ਵਾਲੇ ਲੋਕਾਂ ਤੋਂ ਹੋਏ ਨਿਰਾਸ਼

Rajneet Kaur

Leave a Comment