channel punjabi
Canada International News

ਕੋਰੋਨਾ ਕਾਰਨ ਇਸ ਵਾਰ ‘ਲੇਬਰ ਡੇ ਪਰੇਡ’ ਦੀ ਥਾਂ ਹੋਣਗੇ ਵੱਖਰੇ ਪ੍ਰੋਗਰਾਮ

ਇਸ ਵਾਰ ਵੱਖਰਾ ਹੋਵੇਗਾ ਲੇਬਰ ਡੇਅ ਪਰੇਡ ਸਮਾਰੋਹ

ਕੋਰੋਨਾ ਕਾਰਨ ਵੱਡੇ ਇਕੱਠਾਂ ਦੀ ਹੈ ਮਨਾਹੀ

ਵੈਕਲਪਿਕ ਢੰਗਾਂ ਨਾਲ ਆਯੋਜਿਤ ਕੀਤਾ ਜਾਵੇਗਾ ਸਮਾਗਮ

ਕੈਨੇਡਾ ਵਿੱਚ ਸੰਤਬਰ ਦੇ ਪਹਿਲੇ ਸੋਮਵਾਰ ਨੂੰ ਆਯੋਜਿਤ ਕੀਤੀ ਜਾਂਦੀ ਹੈ ਲੇਬਰ ਡੇ ਪਰੇਡ

ਟੋਰਾਂਟੋ : ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਇਸ ਵਾਰ ਕਈ ਵੱਡੇ ਸਾਲਾਨਾ ਸਮਾਗਮ ਜਾਂ ਤਾਂ ਮੁਲਤਵੀ ਕੀਤੇ ਗਏ ਨੇ ਜਾਂ ਫਿਰ ਇਹਨਾਂ ਨੂੰ ਵੱਖ ਢੰਗਾਂ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ । ਲੇਬਰ ਡੇਅ ਪਰੇਡ ਵੀ ਇਹਨਾ ਵਿੱਚ ਸ਼ਾਮਲ ਹੈ ।
ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਸਤੰਬਰ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਲੇਬਰ ਡੇਅ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ, ਜਿਹੜਾ ਇਸ ਵਾਰ ਨਹੀਂ ਹੋਵੇਗਾ ।

ਯੂਨੀਅਨ ਦੇ ਕਾਰਕੁੰਨ ਜੋ ਦਹਾਕਿਆਂ ਤੋਂ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਮਨਾਉਣ ਲਈ ਕਿਰਤ ਦਿਵਸ ਮੌਕੇ ਕੈਨੇਡੀਅਨ ਸ਼ਹਿਰਾਂ ਦੀਆਂ ਸੜਕਾਂ ‘ਤੇ ਮਾਰਚ ਕਰਦੇ ਰਹੇ ਹਨ, ਇਸ ਸਾਲ ਇਸ ਪ੍ਰੋਗਰਾਮ ਨੂੰ ਵੱਖਰੇ ਢੰਗ ਨਾਲ ਮਨਾਇਆ ਜਾਵੇਗਾ ਕਿਉਂਕਿ ਕੋਵਿਡ-19 ਮਹਾਂਮਾਰੀ ਕਾਰਨ ਵੱਡੇ ਇਕੱਠਾਂ ਦੀ ਮਨਾਹੀ ਹੈ।

ਇਸ ਮਨਾਹੀ ਦੇ ਕਾਰਨ ਹੀ ਪਹਿਲਾਂ ਤੋਂ ਤੈਅ ਪ੍ਰੋਗਰਾਮਾਂ ਨੂੰ ਮੁਲਤਵੀ ਕੀਤਾ ਗਿਆ ਹੈ । ਜੌਨ ਕਾਰਟਰਾਇਟ ਉਨ੍ਹਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੀਆਂ ਯੋਜਨਾਵਾਂ ਜਨਤਕ ਸਿਹਤ ਦੇ ਮੱਦੇਨਜ਼ਰ ਪੁਲਿਸ ਵੱਲੋਂ ਰੋਕ ਦਿੱਤੀਆਂ ਗਈਆਂ ।‌

ਟੋਰਾਂਟੋ ਅਤੇ ਯਾਰਕ ਰੀਜਨ ਲੇਬਰ ਕੌਂਸਲ ਦੇ ਪ੍ਰਧਾਨ ਨੇ ਕਿਹਾ ਕਿ ਉਹ 40 ਸਾਲਾਂ ਤੋਂ ਲੇਬਰ ਡੇਅ ਮਾਰਚ ਵਿੱਚ ਹਿੱਸਾ ਲੈ ਰਹੇ ਹਨ, ਪਰ ਇਸ ਵਾਰ ਅਜਿਹਾ ਸੰਭਵ ਨਹੀਂ ਲੱਗ ਰਿਹਾ।

ਕਾਰਟ੍ਰਾਈਟ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, “140 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਅਸੀਂ ਟੋਰਾਂਟੋ ਸ਼ਹਿਰ ਵਿਚ ਸੜਕਾਂ ਤੇ ਨਹੀਂ ਉਤਰਾਂਗੇ। “ਸਰੀਰਕ ਤੌਰ ‘ਤੇ ਉਥੇ ਨਾ ਹੋਣਾ ਦਿਲ ਨੂੰ ਦੁਖਾਉਣ ਵਾਲਾ ਹੈ , ਮੈਂ ਦਹਾਕਿਆਂ ਤੋਂ ਇਸ ਪਰੇਡ ਵਿਚ ਮਾਰਚ ਕਰ ਰਿਹਾ ਹਾਂ। ”

ਕਾਰਟ੍ਰਾਈਟ ਨੇ ਦੱਸਿਆ ਕਿ ਉਸਦੀ ਸਭਾ, ਜੋ ਕਿ 220,000 ਤੋਂ ਵੱਧ ਲੋਕਾਂ ਦੀ ਨੁਮਾਇੰਦਗੀ ਕਰਦੀ ਹੈ, ਜੋ ਅਰਥਚਾਰੇ ਦੇ ਹਰ ਖੇਤਰ ਵਿੱਚ ਕੰਮ ਕਰਦੇ ਹਨ, ਨੇ ਫੈਸਲਾ ਕੀਤਾ ਕਿ ਸਿਹਤ ਅਤੇ ਸੁਰੱਖਿਆ ਇਸਦੀ ਪਹਿਲੀ ਤਰਜੀਹ ਹੈ ਅਤੇ ਇਸ ਸਾਲ ਦੇ ਤਿਉਹਾਰਾਂ ਨੂੰ ਰੱਦ ਕਰਨ ਦਾ “ਮੁਸ਼ਕਲ” ਫੈਸਲਾ ਲਿਆ ਹੈ।

ਹਾਲਾਂਕਿ, ਉਸਨੇ ਕਿਹਾ ਕਿ ਉਹ ਇਹ ਸੁਨਿਸ਼ਚਿਤ ਕਰਨ ਲਈ ਵਿਕਲਪਿਕ ਉਪਾਅ ਲੈ ਕੇ ਆਏ ਹਨ ਕਿ ਵਰਚੁਅਲ ਪਰੇਡ ਦੇ ਨਾਲ ਹੋਰ ਛੋਟੇ ਸਮਾਗਮਾਂ ਨੂੰ youtube ਅਤੇ ਫੇਸਬੁੱਕ ‘ਤੇ ਪ੍ਰਸਾਰਿਤ ਕੀਤਾ ਜਾ ਸਕਦਾ ਹੈ ।

Related News

ਕੈਨੇਡਾ ਤੋਂ ਅਮਰੀਕਾ ਜਾ ਰਹੇ ਪੰਜਾਬੀ ਟਰੱਕ ਡਰਾਈਵਰ ਤੋਂ ਬਾਰਡਰ ਗਸ਼ਤ ਨੇ ਟਰੱਕ ਦੇ ਅੰਦਰ ਉਤਪਾਦਾਂ ਦੇ ਪਿਛੇ ਲੁੱਕੀ ਕਰੀਬ 2k ਪਾਉਂਡ ਦੀ ਭੰਗ ਕੀਤੀ ਬਰਾਮਦ

Rajneet Kaur

ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ ਖੇਤੀ ਕਾਨੂੰਨਾਂ ’ਤੇ 11ਵੇਂ ਗੇੜ ਦੀ ਗੱਲਬਾਤ ਅੱਜ, ਟਰੈਕਟਰ ਰੈਲੀ ਲਈ ਕਿਸਾਨਾਂ ਦੇ ਕਾਫ਼ਿਲੇ ਦਿੱਲੀ ਵੱਲ ਵਧੇ

Vivek Sharma

US ਵਿਚ ਕੋਵਿਡ -19 ਕੇਸਾਂ ਦੀ ਗਿਣਤੀ ਨੇ 5.5 ਮਿਲੀਅਨ ਦਾ ਅੰਕੜਾ ਕੀਤਾ ਪਾਰ

Rajneet Kaur

Leave a Comment