ਅੰਤਰਰਾਸ਼ਟਰੀ ਉਡਾਣ ਦੇ ਪਰਮਿਟ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਦੇ ਕਈ ਮਹੀਨਿਆਂ ਦੇ ਬਾਅਦ, ਕੈਲਗਰੀ ਚਿੜੀਆਘਰ ਨੇ ਕਿਹਾ ਕਿ ਉਨ੍ਹਾ ਦੇ ਵਿਸ਼ਾਲ ਪਾਂਡੇ ਘਰ ਜਾ ਰਹੇ ਹਨ।
ਚਿੜੀਆਘਰ ਨੇ ਸ਼ੁੱਕਰਵਾਰ ਸਵੇਰੇ ਸੋਸ਼ਲ ਮੀਡੀਆ ‘ਤੇ ਇਹ ਖਬਰ ਸਾਂਝੀ ਕੀਤੀ ਜਦੋਂ ਏਰ ਸ਼ੂਨ ਅਤੇ ਦਾ ਮਾਓ ਚੀਨ ਇਕ ਕਾਰਗੋ ਜਹਾਜ਼’ ਤੇ ਸਵਾਰ ਹੋਏ। ਪਾਂਡਿਆਂ ਨੂੰ ਘਰ ਭੇਜਣ ਦਾ ਫ਼ੈਸਲਾ ਪਿਛਲੇ ਬਸੰਤ ਵਿੱਚ ਕੀਤਾ ਗਿਆ ਸੀ ਕਿਉਂਕਿ ਮਹਾਂਮਾਰੀ ਨਾਲ ਚੀਨ ਅਤੇ ਕੈਨੇਡਾ ਦਰਮਿਆਨ ਫਲਾਈਟ ਰੱਦ ਹੋਣ ਕਾਰਨ ਜਾਨਵਰਾਂ ਲਈ ਤਾਜ਼ਾ ਬਾਂਸ ਪ੍ਰਾਪਤ ਕਰਨਾ ਮੁਸ਼ਕਲ ਹੋਇਆ ਸੀ। ਚਿੜੀਆਘਰ ਦੇ ਅਧਿਕਾਰੀ ਪੂਰੇ ਉੱਤਰੀ ਅਮਰੀਕਾ ਵਿੱਚ ਵੱਖੋ ਵੱਖਰੇ ਸਰੋਤਾਂ ਤੋਂ ਬਾਂਸ ਲੈ ਕੇ ਆਏ ਸਨ, ਹਾਲਾਂਕਿ, ਇਹ ਇੱਕ ਮਹਿੰਗੀ ਪ੍ਰਕਿਰਿਆ ਸੀ।
ਪਾਂਡੇ ਸਭ ਤੋਂ ਪਹਿਲਾਂ ਕੈਨੇਡਾ ਅਤੇ ਚੀਨ ਦਰਮਿਆਨ 10 ਸਾਲਾ ਸਮਝੌਤੇ ਦੇ ਹਿੱਸੇ ਵਜੋਂ 2014 ਵਿੱਚ ਕੈਨੇਡਾ ਆਏ ਸਨ। ਟੋਰਾਂਟੋ ਚਿੜੀਆਘਰ ਵਿਖੇ ਪੰਜ ਸਾਲ ਬਿਤਾਉਣ ਤੋਂ ਬਾਅਦ, ਪਾਂਡਾ ਦੀ ਜੋੜੀ ਨੂੰ ਮਾਰਚ 2018 ਵਿੱਚ ਕੈਲਗਰੀ ਚਿੜੀਆਘਰ ਵਿੱਚ ਭੇਜ ਦਿਤਾ ਗਿਆ ਸੀ।
After months of hard work to secure intl permits, TODAY is the day the giant pandas head home! Huge thank you to our partners at @flyyy & International Animal Lounge YYC for being part of the Er Shun & Da Mao’s journey home. Follow along as we #GetThePandasHome! 🐼 #PandaExpress pic.twitter.com/RCICvOekiO
— Calgary Zoo (@calgaryzoo) November 27, 2020
ਹੁਣ 10 ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਪਾਂਡਿਆ ਨੂੰ ਉਨ੍ਹਾਂ ਦੇ ਘਰ ਭੇਜ ਦਿਤਾ ਗਿਆ ਹੈ।