channel punjabi
International News USA

ਕੈਪਿਟਲ ਹਿੱਲ ਹਮਲੇ ਨੂੰ ਲੈ ਕੇ ਅਮਰੀਕਾ ਦੇ ਗ੍ਰਹਿ ਵਿਭਾਗ ਮੁਖੀ ਵੱਲੋਂ ਅਸਤੀਫ਼ਾ

ਵਾਸ਼ਿੰਗਟਨ : ਪਿਛਲੇ ਹਫ਼ਤੇ ਵਾਪਰੀ ਕੈਪਿਟਲ ਹਿੱਲ ‘ਤੇ ਹਮਲੇ ਦੀ ਘਟਨਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਭਾਰੀ ਪੈਂਦੀ ਪ੍ਰਤੀਤ ਹੋ ਰਹੀ ਹੈ। ਟਰੰਪ ਪ੍ਰਸ਼ਾਸਨ ਵਿੱਚ ਅਸਤੀਫ਼ਿਆਂ ਦਾ ਦੌਰ ਜਾਰੀ ਹੈ। ਇਸੇ ਕੜੀ ਵਿਚ ਗ੍ਰਹਿ ਸੁਰੱਖਿਆ ਵਿਭਾਗ ਦੇ ਕਾਰਜਕਾਰੀ ਮੁਖੀ ਚੈਡ ਵੋਲਫ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਵੋਲਫ ਨੇ ਗ੍ਰਹਿ ਸੁਰੱਖਿਆ ਵਿਭਾਗ ਦੇ ਸਟਾਫ ਨੂੰ ਭੇਜੇ ਇਕ ਈਮੇਲ ਵਿਚ ਕਿਹਾ ਕਿ ਮੈਂ ਇਹ ਕਦਮ ਚੁੱਕਦੇ ਹੋਏ ਬੇਹੱਦ ਦੁਖੀ ਹਾਂ ਕਿਉਂਕਿ ਮੇਰਾ ਇਰਾਦਾ ਇਸ ਪ੍ਰਸ਼ਾਸਨ ਦਾ ਕਾਰਜਕਾਲ ਖ਼ਤਮ ਹੋਣ ਤਕ ਵਿਭਾਗ ਦੀ ਸੇਵਾ ਕਰਨ ਦਾ ਸੀ। ਉਨ੍ਹਾਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ 20 ਜਨਵਰੀ ਨੂੰ ਟਰੰਪ ਪ੍ਰਸ਼ਾਸਨ ਦਾ ਕਾਰਜਕਾਲ ਖ਼ਤਮ ਹੋਣ ਤਕ ਅਹੁਦੇ ‘ਤੇ ਬਣੇ ਰਹਿਣਗੇ। ਗ੍ਰਹਿ ਸੁਰੱਖਿਆ ਵਿਭਾਗ ‘ਤੇ ਸੰਘੀ ਕਾਨੂੰਨ ਪ੍ਰਵਰਤਨ ਏਜੰਸੀਆਂ ਦੀ ਜ਼ਿੰਮੇਵਾਰੀ ਹੈ। ਇਸੇ ਵਿਭਾਗ ‘ਤੇ ਨਵੇਂ ਚੁਣੇ ਰਾਸ਼ਟਰਪਤੀ Joe Biden ਦੇ ਸਹੁੰ ਚੁੱਕ ਸਮਾਗਮ ਦੀ ਸੁਰੱਖਿਆ ਦਾ ਵੀ ਜ਼ਿੰਮਾ ਹੈ। ਉਹ 20 ਜਨਵਰੀ ਨੂੰ ਸਹੁੰ ਚੁੱਕਣਗੇ। ਟਰੰਪ ਸਮਰਥਕਾਂ ਨੇ ਪਿਛਲੇ ਬੁੱਧਵਾਰ ਨੂੰ ਸੰਸਦ ‘ਤੇ ਹਮਲਾ ਕੀਤਾ ਸੀ। ਇਸ ਦੇ ਵਿਰੋਧ ਵਿਚ ਟਰੰਪ ਕੈਬਨਿਟ ਵਿਚ ਸਿੱਖਿਆ ਮੰਤਰੀ ਬਿਟਸੀ ਡੇਵਾਸ ਅਤੇ ਕੈਬਨਿਟ ਮੰਤਰੀ ਇਲੇਨ ਚਾਓ ਵੀ ਅਹੁਦਾ ਛੱਡ ਚੁੱਕੀ ਹੈ ਜਦਕਿ ਡਿਪਟੀ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਮੈਟ ਪੀਟਿੰਗਰ, ਮੇਲਾਨੀਆ ਟਰੰਪ ਦੀ ਚੀਫ ਆਫ ਸਟਾਫ ਸਟੈਫਨੀ ਗਿ੍ਸ਼ੇਮ ਅਤੇ ਵ੍ਹਾਈਟ ਹਾਊਸ ਦੀ ਡਿਪਟੀ ਪ੍ਰਰ ਮੈਂਸੈਕਟਰੀ ਸਾਰਾਹ ਮੈਥਿਊ ਸਮੇਤ ਕਈ ਅਧਿਕਾਰੀਆਂ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

Related News

ਅਮਰੀਕਾ ਦੇ ਰੈਂਟਨ ਸ਼ਹਿਰ ਦੇ ਗੁਰੂਘਰ ‘ਚ ਦੋ ਧੜਿਆਂ ਵਿਚਕਾਰ ਖ਼ੂਨੀ ਝੜਪ,ਅੰਨੇ੍ਵਾਹ ਚਲੇ ਬੇਸ ਬੈਟ ਤੇ ਕਿਰਪਾਨਾਂ

Rajneet Kaur

ਹੁਆਵੇਈ 5ਜੀ ਨੈੱਟਵਰਕ ਨੂੰ ਅਪਨਾਉਣ ਲਈ ਚੀਨ ਵਲੋਂ ਕੈਨੇਡਾ ‘ਤੇ ਪਾਇਆ ਜਾ ਰਿਹੈ ਦਬਾਅ: ਇਨੋਵੇਸ਼ਨ ਮੰਤਰੀ

team punjabi

ਪ੍ਰਿੰਸ ਹੈਰੀ ਤੇ ਮੇਘਨ ਮਰਕਲ ਦੇ ਵਿਵਾਦਤ ਇੰਟਰਵਿਊ ਪਿੱਛੋਂ ਪਹਿਲੀ ਵਾਰ ਜਨਤਕ ਤੌਰ ‘ਤੇ ਸਾਹਮਣੇ ਆਈ ਮਹਾਰਾਣੀ, ਟਿੱਪਣੀ ਕਰਨ ਤੋਂ ਕੀਤਾ ਇਨਕਾਰ

Vivek Sharma

Leave a Comment