channel punjabi
International News USA

ਕੈਪਿਟਲ ਹਿੱਲ ‘ਤੇ ਹੋਈ ਹਿੰਸਾ ਨੂੰ ਯਾਦ ਕਰਕੇ ਅੱਜ ਵੀ ਕੰਬ ਜਾਂਦੇ ਹਨ ਅਮਰੀਕੀ ਸੰਸਦ ਮੈਂਬਰ

ਵਾਸ਼ਿੰਗਟਨ : ਅਮਰੀਕਾ ਦੇ ਕੈਪੀਟਲ ਹਿੱਲ (ਸੰਸਦ ਭਵਨ) ‘ਤੇ ਟਰੰਪ ਦੇ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਨੂੰ ਇੱਕ ਮਹੀਨਾ ਬੀਤ ਚੁੱਕਾ ਹੈ, ਪਰ ਇਹ ਅਮਰੀਕੀ ਲੋਕਤੰਤਰ ‘ਤੇ ਇੱਕ ਭੈੜੀ ਯਾਦ ਵਾਂਗ ਜੁੜ ਗਿਆ ਹੈ, ਜਿਸ ਨੂੰ ਯਾਦ ਕਰਕੇ ਹਰ ਇੱਕ ਦੀ ਰੂਹ ਕੰਬ ਉਠਦੀ ਹੈ। ਬੀਤੇ ਮਹੀਨੇ 6 ਜਨਵਰੀ ਨੂੰ ਹੋਈ ਇਸ ਘਟਨਾ ਬਾਰੇ ਸੰਸਦ ਮੈਂਬਰਾਂ ਨੇ ਆਪਣੇ ਤਜ਼ਰਬਿਆਂ ਨੂੰ ਸਾਂਝਾ ਕੀਤਾ। ਕੁਝ ਸੰਸਦ ਮੈਂਬਰ ਕੈਪੀਟਲ ‘ਚ ਆਪਣੀ ਸੁਰੱਖਿਆ ਲਈ ਭੱਜ ਰਹੇ ਸਨ ਜਦਕਿ ਕੁਝ ਨੇੜੇ ਸਥਿਤ ਆਪਣੇ ਦਫਤਰਾਂ ਤੋਂ ਇਸ ਘਟਨਾ ਨੂੰ ਦੇਖ ਰਹੇ ਸਨ। ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਦੰਗੇਕਾਰੀਆਂ ਨੇ ਕੈਪੀਟਲ ਭਵਨ ‘ਤੇ ਹਮਲਾ ਕੀਤਾ ਸੀ ਅਤੇ ਇਸ ਦੌਰਾਨ ਬੇਮਿਸਾਲ ਹਿੰਸਾ ਹੋਈ ਅਤੇ ਹਫੜਾ-ਦਫੜੀ ਮਚ ਗਈ ਸੀ। ਇਹ ਕਿਸੇ ਵੀ ਤਰ੍ਹਾਂ ਅਮਰੀਕਾ ਦੇ ਸਭ ਤੋਂ ਸੁਰੱਖਿਅਤ ਇਲਾਕੇ ਵਿਚੋਂ ਇਕ ਬਿਲਕੁਲ ਵੀ ਨਹੀਂ ਦਿਖ ਰਿਹਾ ਸੀ।

ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਮਾਰਕ ਮਾਰਕਾਰਨਾ ਨੇ ਸਦਨ ‘ਚ ਦਿੱਤੇ ਆਪਣੇ ਭਾਸ਼ਣ ‘ਚ ਕਿਹਾ ਕਿ ਮੈਂ ਕਦੇ ਵੀ ਇਸ ਤਰ੍ਹਾਂ ਦੀ ਘਟਨਾ ਦੀ ਕਪਲਨਾ ਨਹੀਂ ਕੀਤੀ ਸੀ। ਇਸ ਘਟਨਾ ‘ਚ ਪੰਜ ਲੋਕਾਂ ਦੀ ਮੌਤ ਹੋਈ ਸੀ ਅਤੇ 100 ਤੋਂ ਵਧੇਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਦੀ ਕਾਰਵਾਈ ਨੂੰ ਸਾਬਕਾ ਰਾਸ਼ਟਰਪਤੀ ਨੂੰ ਬਗਾਵਤ ਲਈ ਉਕਸਾਉਣ ਦੀ ਕੋਸ਼ਿਸ਼ ਤੋਂ ਵਧੇਰੇ ਮੰਨਿਆ ਜਾ ਰਿਹਾ ਹੈ।

ਇਹ 200 ਸਾਲਾਂ ‘ਚ ਅਮਰੀਕੀ ਕੈਪੀਟਲ ‘ਤੇ ਸਭ ਤੋਂ ਖਰਾਬ ਹਮਲੇ ਦੀ ਯਾਦ ਦਾ ਮੌਕਾ ਹੈ। ਸਾਬਕਾ ਰਾਸ਼ਟਰਪਤੀ ਦੇ ਸਮਰਥਕ ਮਹਾਦੋਸ਼ ਦੇ ਮੁਕਦਮੇ ਵੈਧਤਾ ‘ਤੇ ਸ਼ੱਕ ਜਤਾ ਰਹੇ ਹਨ। Joe Biden ਦੀ ਚੋਣ ਨੂੰ ਚੁਣੌਤੀ ਦੇ ਲਈ ਟਰੰਪ ਦੇ ਪ੍ਰਮੁੱਖ ਲੋਕਾਂ ‘ਚ ਸ਼ਾਮਲ ਰਹੇ ਸੇਨ ਟੇਡ ਕਰੂਜ਼ ਨੇ ਸੈਨੇਟ ਦੇ ਮਹਾਦੋਸ਼ ਦਾ ਮਜ਼ਾਕ ਉਡਾਉਂਦੇ ਹੋਏ ਇਸ ਨੂੰ ਇਕ ‘ਸ਼ੋ ਟ੍ਰਾਇਲ’ ਅਤੇ ਸਮੇਂ ਦੀ ਬਰਬਾਦੀ ਦੱਸਿਆ। ਉਨ੍ਹਾਂ ਕਿਹਾ,’ਇਹ ਅਗੇ ਵਧਣ ਦਾ ਸਮਾਂ ਹੈ।’ ਪਰ ਸਾਬਕਾ ਵਕੀਲ ਸੇਨ ਰਿਚਰਡ ਬਲੂਮੈਂਥਲ ਨੇ ਕਿਹਾ ਕਿ ਇਕ ਮੁਕਦਮੇ ਦਾ ਫੈਸਲਾ ਜਾਂ ਨਤੀਜਾ ਜਨਤਾ ‘ਤੇ ਪ੍ਰਭਾਵ ਪਾ ਸਕਦਾ ਹੈ।

ਕਈ ਸੰਸਦ ਮੈਂਬਰ ਵੀਰਵਾਰ ਦੇਰ ਸ਼ਾਮ ਸਦਨ ਦੇ ਬਾਹਰ ਖੜੇ ਹੋਏ ਅਤੇ ਉਨ੍ਹਾਂ ਨੇ ਇਸ ਘਟਨਾ ਨੂੰ ਲੈ ਕੇ ਆਪਣੀਆਂ ਯਾਦਾਂ ਸਾਂਝੀਆਂ ਕੀਤੀ। ਉਨ੍ਹਾਂ ਨੇ ਕਿਹਾ ਕਿ ਕੈਪੀਟਲ ਮੈਦਾਨ ਦੇ ਬਾਹਰ ਜ਼ਬਰਦਸਤ ਭੀੜ ਸੀ ਅਤੇ ਚੀਕਾਂ ਅਤੇ ਹਾਲ ਦੇ ਸ਼ੀਸ਼ੇ ਟੁੱਟਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਨਿਊਯਾਰਕ ਤੋਂ ਡੈਮੋਕ੍ਰੇਟਿਕ ਸੰਸਦ ਮੈਂਬਰ ਆਲੈਕਜੈਂਡ੍ਰੀਆ ਓਕਾਸੀਓ-ਕੋਰਟੇਜ਼ ਨੇ ਕਿਹਾ ਕਿ ਉਸ ਦਿਨ ਨਾਲ ਸੰਬੰਧਿਤ ਕਈ ਵਿਅਕਤੀਗਤ ਤਜ਼ਰਬੇ ਹਨ। ਉਨ੍ਹਾਂ ਨੇ ਖੁਦ ਦੰਗਾਕਾਰੀਆਂ ਦਾ ਸਾਹਮਣਾ ਕੀਤਾ ਅਤੇ ਉਸ ਦਿਨ ਜੋ ਹੋਇਆ ਉਹ ਕਾਫੀ ਨਿੰਦਣਯੋਗ ਸੀ। ਜ਼ਿਕਰਯੋਗ ਹੈ ਕਿ ਇਹਨਾਂ ਹਮਲਿਆਂ ਲਈ ਉਸ ਸਮੇਂ ਰਾਸ਼ਟਰਪਤੀ ਅਹੁਦੇ ‘ਤੇ ਮੌਜੂਦ ਡੋਨਲਡ ਟਰੰਪ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਸੇ ਮੁੱਦੇ ਕਾਰਨ ਟਰੰਪ ਨੂੰ ਦੂਜੀ ਵਾਰ ਮਹਾਂਦੋਸ਼ ਦਾ ਸਾਹਮਣਾ ਕਰਨਾ ਪਿਆ।

Related News

ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ਨੂੰ ਲੈ ਕੇ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੀ ਗਿ੍ਰਫ਼ਤਾਰੀ ਦੇ ਹੁਕਮ ਜਾਰੀ

Rajneet Kaur

ਜਾਰਜੀਆ ‘ਚ ਬਾਇਡਨ ਨੇ ਹਾਸਲ ਕੀਤੀ ਜਿੱਤ

Rajneet Kaur

ਸੁਪਰ 30 ਦੇ ਆਨੰਦ ਕੁਮਾਰ ਦੀ ਕੈਨੇਡੀਅਨ ਸੰਸਦ ‘ਚ ਹੋਈ ਤਾਰੀਫ਼

Rajneet Kaur

Leave a Comment