channel punjabi
Canada International News North America

ਕੈਨੇਡੀਅਨ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਸਾਨਾਂ ਦੇ ਹੱਕ ‘ਚ ਮਾਰਿਆ ਹਾਅ ਦਾ ਨਾਅਰਾ

ਰਾਜਧਾਨੀ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈਕੇ ਕੈਨੇਡੀਅਨ ਸੰਸਦ ਮੈਂਬਰ ਸੋਨੀਆ ਸਿੱਧੂ (ਬਰੈਂਪਟਨ ਸਾਊਥ) ਨੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ ਅਤੇ ਲੋਕਤੰਤਰੀ ਮੁਲਕ ਵਿੱਚ ਆਪਣੀ ਗੱਲ ਨੂੰ ਸ਼ਾਂਤਮਈ ਢੰਗ ਨਾਲ ਸਰਕਾਰ ਤੱਕ ਪਹੁੰਚਾਉਣ ਦੇ ਹੱਕ ਦੀ ਗੱਲ ਕਹੀ।

ਐਮ.ਪੀ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ ‘ਚ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕ ਅੰਨਦਾਤੇ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਨੂੰ ਲੈਕੇ ਕਾਫੀ ਚਿੰਤਤ ਹਨ। ਉਨ੍ਹਾਂ ਕਿਹਾ ਕਿ ਇਕ ਲੋਕਤੰਤਰਿਕ ਦੇਸ਼ ਵਿੱਚ ਸੰਵਿਧਾਨ ਦੇ ਦਾਇਰੇ ‘ਚ ਰਹਿੰਦਿਆਂ ਵਿਰੋਧ ਪ੍ਰਦਰਸ਼ਨ ਕਰਨਾ ਸਾਰਿਆਂ ਦਾ ਸੰਵਿਧਾਨਕ ਹੱਕ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਕਿ ਇਸਦਾ ਜਲਦ ਹੀ ਕੋਈ ਸ਼ਾਂਤੀਪੂਰਵਕ ਹੱਲ ਨਿਕਲ ਆਵੇਗਾ। ਕਿਸਾਨ ਅੰਨਦਾਤਾ ਹਨ, ਜੋ ਕਿਸੇ ਵੀ ਮੁਲਕ ਦਾ ਧੁਰਾ ਹੁੰਦੇ ਹਨ ਅਤੇ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ।

ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਫੋਟੋਆਂ ਅਤੇ ਵੀਡੀਓਜ਼ ਉਹਨਾਂ ਨੇ ਦੇਖੀਆਂ ਹਨ, ਜਿੰਨ੍ਹਾਂ ‘ਚ ਕਿਸਾਨਾਂ ਵੱਲੋਂ ਗੁਰੂ ਕੇ ਲੰਗਰ ਸਾਰਿਆਂ ਨੂੰ ਬਿਨ੍ਹਾਂ ਕਿਸੇ ਭੇਦ-ਭਾਵ ਛਕਾਏ ਜਾ ਰਹੇ ਹਨ। ਜਿੱਥੇ ਇੱਕ ਪਾਸੇ ਕਿਸਾਨਾਂ ਨੂੰ ਤਸ਼ੱਦਦ ਸਹਿਣੇ ਪੈ ਰਹੇ ਹਨ, ਉਥੇ ਹੀ ਕਿਸਾਨ ਬਿਨ੍ਹਾਂ ਕਿਸੇ ਵਿਤਕਰੇ ਦੇ ਤਸ਼ੱਦਦ ਕਰਨ ਵਾਲਿਆਂ ਨੂੰ ਹੀ ਲੰਗਰ ਛਕਾ ਰਹੇ ਹਨ, ਜਿਸ ‘ਤੇ ਉਹਨਾਂ ਨੂੰ ਮਾਣ ਹੈ। ਉਹਨਾਂ ਕਿਹਾ ਕਿ ਇਹ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਹੀ ਹਨ, ਜਿੰਨ੍ਹਾਂ ਨੇ ਸਾਨੂੰ ਨਿਸ਼ਕਾਮ ਸੇਵਾ ਅਤੇ ਮਿਹਨਤ ਦਾ ਬਲ ਬਖ਼ਸ਼ਿਆ ਹੈ। ਉਹਨਾਂ ਨੇ ਇਸ ਗੱਲ ‘ਤੇ ਇੱਕ ਵਾਰ ਫਿਰ ਤੋਂ ਜ਼ੋਰ ਦਿੱਤਾ ਕਿ ਸੰਵਿਧਾਨਕ ਦਾਇਰੇ ‘ਚ ਰਹਿੰਦਿਆਂ ਲੋਕਤੰਤਰਿਕ ਮੁਲਕ ‘ਚ ਵਿਰੋਧ ਪ੍ਰਦਰਸ਼ਨ ਕਰਨ ਦਾ ਸਭ ਨੂੰ ਹੱਕ ਹੈ।

Related News

BIG NEWS : ਅਦਾਲਤ ਨੇ DEEP SIDHU ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ, ਪੰਜਾਬ ਤੋਂ ਨਹੀਂ ਹਰਿਆਣਾ ਤੋਂ ਹੋਈ ਸਿੱਧੂ ਦੀ ਗ੍ਰਿਫ਼ਤਾਰੀ !

Vivek Sharma

ਟੋਰਾਂਟੋ : ਫਾਇਰਫਾਈਟਰਜ਼ ਨੇ ਵਿਦਿਆਰਥੀ ਸਹਿਕਾਰਤਾ ਨਿਵਾਸ ‘ਚ ਲੱਗੀ ਬਿਜਲੀ ਕਾਰਨ ਅੱਗ ‘ਤੇ ਪਾਇਆ ਕਾਬੂ

Rajneet Kaur

ਅਮਰੀਕਾ ਕੀਸਟੋਨ ਪਾਈਪਲਾਈਨ ਰੱਦ ਕਰਨ ਦਾ ਕੈਨੇਡਾ ਨੂੰ ਦੇਵੇ ਮੁਆਵਜ਼ਾ : ਪ੍ਰੀਮੀਅਰ ਜੇਸਨ ਕੈਨੀ

Vivek Sharma

Leave a Comment