channel punjabi
Canada International News North America

ਕੈਨੇਡੀਅਨ ਸੰਸਦ ਮੈਂਬਰ ਨੇ ਵਰਚੁਅਲ ਪਾਰਲੀਮੈਂਟਰੀ ਬੈਠਕ ਦੌਰਾਨ ਨੇਕਡ ਦਿਖਣ ਤੋਂ ਬਾਅਦ ਮੰਗੀ ਮੁਆਫੀ

ਗਲੋਬਲ ਮਹਾਮਾਰੀ ਕਾਰਨ ਕਈ ਕੈਨੇਡੀਅਨ ਸਾਂਸਦ ਵੀਡੀਓ ਕਾਨਫਰੰਸ ਜ਼ਰੀਏ ਸੰਸਦੀ ਸੈਸ਼ਨ ਵਿਚ ਹਿੱਸਾ ਲੈ ਰਹੇ ਹਨ। ਇੱਕ ਕੈਨੇਡੀਅਨ ਸੰਸਦ ਮੈਂਬਰ ਨੇ ਵਰਚੁਅਲ ਪਾਰਲੀਮੈਂਟਰੀ ਬੈਠਕ ਦੌਰਾਨ ਨੇਕਡ ਦਿਖਣ ਤੋਂ ਬਾਅਦ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ, ‘ਜਾਗਿੰਗ ਤੋਂ ਪਰਤਣ ਦੇ ਬਾਅਦ ਮੈਂ ਕਾਰਜ ਸਥਾਨ ‘ਤੇ ਪਾਏ ਜਾਣ ਵਾਲੇ ਕੱਪੜੇ ਬਦਲ ਰਿਹਾ ਸੀ, ਉਦੋਂ ਮੇਰੀ ਵੀਡੀਓ ਗਲਤੀ ਨਾਲ ਓਨ ਹੋ ਗਈ। ਅਨਜਾਣੇ ਵਿਚ ਹੋਈ ਇਸ ਗਲਤੀ ਲਈ ਮੈਂ ਹਾਊਸ ਆਫ ਕਾਮਨਸ ਦੇ ਆਪਣੇ ਸਾਥੀਆਂ ਤੋਂ ਦਿਲ ਤੋਂ ਮਾਫ਼ੀ ਮੰਗਦਾ ਹਾਂ। ਨਿਸ਼ਚਿਤ ਤੌਰ ‘ਤੇ ਇਹ ਅਨਜਾਣੇ ਵਿਚ ਹੋਈ ਗਲਤੀ ਸੀ ਅਤੇ ਇਹ ਦੁਬਾਰਾ ਨਹੀਂ ਹੋਵੇਗੀ।’

ਪੋਂਟਿਏਕ ਦੇ ਕਿਊਬੇਕ ਜ਼ਿਲ੍ਹੇ ਦੀ 2015 ਤੋਂ ਨੁਮਾਇੰਦਗੀ ਕਰ ਰਹੇ ਵਿਲੀਅਮ ਅਮੋਸ ਬੁੱਧਵਾਰ ਨੂੰ ਆਪਣੇ ਸਾਥੀ ਸਾਂਸਦਾਂ ਦੀ ਸਕਰੀਨ ‘ਤੇ ਪੂਰੀ ਤਰ੍ਹਾਂ ਨਗਨ ਅਵਸਥਾ ਵਿਚ ਦਿਖੇ। ਦਿ ਕੈਨੇਡੀਅਨ ਪ੍ਰੈਸ ਨੂੰ ਪ੍ਰਾਪਤ ਇਕ ਸਕਰੀਨਸ਼ਾਟ ਵਿਚ ਅਮੋਸ ਇਕ ਡੈਸਕ ਦੇ ਪਿੱਛੇ ਖੜ੍ਹੇ ਦਿਖ ਰਹੇ ਹਨ ਅਤੇ ਨਿੱਜੀ ਅੰਗ ਸ਼ਾਇਦ ਮੋਬਾਇਲ ਨਾਲ ਢੱਕ ਰਹੇ ਸਨ। ਅਮੋਸ ਨੇ ਈ-ਮੇਲ ਜ਼ਰੀਏ ਦਿੱਤੇ ਗਏ ਬਿਆਨ ਵਿਚ ਕਿਹਾ, ‘ਇਹ ਬਦਕਿਸਮਤੀ ਨਾਲ ਗਲਤੀ ਸੀ।’

Related News

ਸੰਯੁਕਤ ਰਾਜ-ਕੈਨੇਡਾ ਦੀ ਸਰਹੱਦ ਅਗਲੇ ਸਾਲ ਤੱਕ ਰਖਣੀ ਚਾਹੀਦੀ ਹੈ ਬੰਦ: ਡਾ. ਆਈਸੈਕ ਬੋਗੋਚ

team punjabi

BIG NEWS : ਮਾਸਕ ਨਹੀਂ ਪਾਉਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ ! ਬਸ 3 ਲੱਖ 15 ਹਜ਼ਾਰ ਰੁਪਏ ਦੀ ਰਕਮ ਜੇਬ ‘ਚ ਜ਼ੂਰਰ ਰੱਖ ਲੈਣਾ !

Vivek Sharma

ਕੈਨੇਡਾ ‘ਚ ਕੋਵਿਡ 19 ਵੈਕਸੀਨ ਦੀ ਹੋਈ ਸ਼ੁਰੂਆਤ, ਨਰਸ ਨੂੰ ਲਗਾਇਆ ਗਿਆ ਪਹਿਲਾ ਸ਼ਾਟ

Rajneet Kaur

Leave a Comment