channel punjabi
Canada International News North America

ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈੱਗ ਤੋਂ ਲਾਪਤਾ ਹੋਏ ਪੰਜਾਬੀ ਨੌਜਵਾਨ ਅਮਨਿੰਦਰ ਸਿੰਘ ਗਰੇਵਾਲ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸੱਕਿਆ

ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈੱਗ ਤੋਂ ਲਾਪਤਾ ਹੋਏ ਪੰਜਾਬੀ ਨੌਜਵਾਨ ਅਮਨਿੰਦਰ ਸਿੰਘ ਗਰੇਵਾਲ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸੱਕਿਆ। ਪਰਿਵਾਰਕ ਮੈਂਬਰਾਂ ਅਤੇ ਭਾਈਚਾਰੇ ਦੇ ਲੋਕਾਂ ਨੇ ਅਮਨਿੰਦਰ ਗਰੇਵਾਲ ਨੂੰ ਉਸ ਦੁਪਹਿਰ ਦੀ ਤਲਾਸ਼ੀ ਲਈ ਜਦੋਂ ਆਖਰੀ ਵਾਰ 15 ਅਪ੍ਰੈਲ ਨੂੰ ਸ਼ਹਿਰ ਦੇ ਨੌਰਥ ਐਂਡ ਵਿੱਚ ਵੇਖਿਆ ਗਿਆ ਸੀ।

ਅਮਨਿੰਦਰ ਸਿੰਘ ਗਰੇਵਾਲ ਦੀ ਭਰਜਾਈ ਮਨਪ੍ਰੀਤ ਕੌਰ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵੱਖੋ-ਵੱਖਰੇ ਇਲਾਕਿਆਂ ਤੇ ਭਾਈਚਾਰਿਆਂ ਨਾਲ ਸਬੰਧਤ ਲੋਕ ਹੁਣ ਲਾਪਤਾ ਅਮਨਿੰਦਰ ਦੀ ਭਾਲ਼ ਕਰਨ ਵਿੱਚ ਮਦਦ ਕਰ ਰਹੇ ਹਨ। ਸਾਰੇ ਚਾਹੁੰਦੇ ਹਨ ਕਿ ਉਹ ਸਹੀ-ਸਲਾਮਤ ਘਰ ਪਰਤ ਆਵੇ। ਉਨ੍ਹਾਂ ਕਿਹਾ ਕਿ ਇੰਨਾ ਜ਼ਿਆਦਾ ਸਹਿਯੋਗ ਮਿਲਣ ’ਤੇ ਉਨ੍ਹਾਂ ਨੂੰ ਬਹੁਤ ਤਸੱਲੀ ਹੈ। ਅਮਨਿੰਦਰ ਸਿੰਘ ਗਰੇਵਾਲ ਦੀ ਭਾਲ਼ ਤੇਜ਼ ਕਰਨ ਲਈ ਕੁਝ ਫ਼ਲਾਇਰਜ਼ ਵੀ ਛਪਵਾਏ ਗਏ ਹਨ। ਆਮ ਲੋਕ ਵੀ ਘਰਾਂ ਦੇ ਬੂਹੇ ਖੜਕਾ ਕੇ ਤਸਵੀਰਾਂ ਵਿਖਾਉਂਦੇ ਹੋਏ ਪੁੱਛ ਰਹੇ ਹਨ ਕਿ ਕਿਤੇ ਇਸ 31 ਸਾਲਾ ਨੌਜਵਾਨ ਨੂੰ ਕਿਸੇ ਨੇ ਵੇਖਿਆ ਤਾਂ ਨਹੀਂ।

ਵਿਨੀਪੈੱਗ ਪੁਲਿਸ ਆਪਣੇ ਪੱਧਰ ਉੱਤੇ ਅਮਨਿੰਦਰ ਸਿੰਘ ਗਰੇਵਾਲ ਦੀ ਭਾਲ਼ ਕਰ ਰਹੀ ਹੈ। ਸ਼ਹਿਰ ਦੇ ਉੱਤਰੀ ਸਿਰੇ ਤੋਂ ਲੈ ਕੇ ਪੁਆਇੰਟ ਡਗਲਸ ਇਲਾਕੇ ਤੱਕ ਦਾ ਸਾਰਾ ਇਲਾਕਾ ਛਾਣ ਦਿੱਤਾ ਗਿਆ ਹੈ ਪਰ ਹਾਲੇ ਤੱਕ ਉਸ ਦਾ ਕੋਈ ਖੁਰਾ ਖੋਜ ਨਹੀਂ ਮਿਲ ਸਕਿਆ।

ਮਨਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰ ਕੇ ਅਮਨਿੰਦਰ ਸਿੰਘ ਨੂੰ ਲੱਭਣ ਦੇ ਹਰ ਸੰਭਵ ਜਤਨ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਦੌਰਾਨ ਕੋਵਿਡ-19 ਨਾਲ ਸਬੰਧਤ ਸਾਰੀਆਂ ਸਾਵਧਾਨੀਆਂ ਦਾ ਪੂਰਾ ਧਿਆਨ ਵੀ ਰੱਖ ਰਹੇ ਹਨ। ਲਾਪਤਾ ਪੰਜਾਬੀ ਨੌਜਵਾਨ ਦੀ ਭਾਲ ਲਈ ਕੁਝ ਜੱਥੇਬੰਦੀਆਂ ਦੀ ਮਦਦ ਵੀ ਲਈ ਜਾ ਰਹੀ ਹੈ। ‘ਪਰਿਵਾਰ ਵਲੋਂ ਕਿਸੇ ਵੀ ਜਾਣਕਾਰੀ ਵਾਲੇ ਨੂੰ 10,000 ਡਾਲਰ ਦਾ ਇਨਾਮ ਦਿਤਾ ਜਾਵੇਗਾ।

ਪੁਲਿਸ ਨੇ ਅਮਰਿੰਦਰ ਦੀ ਪਛਾਣ ਜਾਰੀ ਕੀਤੀ ਹੈ ਕਿ ਉਸਦਾ ਕੱਦ ਪੰਜ ਫੁੱਟ 11 ਇੰਚ ਲੰਬਾ ਅਤੇ ਪਤਲਾ ਹੈ। ਜਿਸਦਾ ਭਾਰ ਲਗਭਗ 165 ਪੌਂਡ ਹੈ। ਉਸ ਦੇ ਛੋਟੇ ਕਾਲੇ ਵਾਲ ਹਨ ਤੇ ਦਾੜ੍ਹੀ ਹੈ। ਆਖ਼ਰੀ ਵਾਰ ਉਸਨੇ ਨੀਲੀ ਜੀਨ ਅਤੇ ਹੁੱਡੀ ਪਹਿਨੀ ਸੀ। ਅਮਨਿੰਦਰ ਸਿੰਘ ਗਰੇਵਾਲ ਬਾਰੇ ਕਿਸੇ ਵੀ ਤਰ੍ਹਾਂ ਦੀ ਸੂਚਨਾ ਵਿਨੀਪੈੱਗ ਪੁਲਿਸ ਨੂੰ ਫ਼ੋਨ ਨੰਬਰ 204 986 6250 ਉੱਤੇ ਦਿੱਤੀ ਜਾ ਸਕਦੀ ਹੈ।

Related News

ਜਸਟਿਨ ਟਰੂਡੋ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹਾਂਗ ਕਾਂਗ ਅਤੇ ਸਿਨਜਿਆਂਗ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ ‘ਤੇ ਜ਼ਾਹਿਰ ਕੀਤੀ ਚਿੰਤਾ

Rajneet Kaur

ਬ੍ਰਿਟੇਨ ਨੇ ਆਪਣੀ ਅੱਧੀ ਤੋਂ ਜ਼ਿਆਦਾ ਬਾਲਗ ਆਬਾਦੀ ਨੂੰ ਦਿੱਤੀ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ

Vivek Sharma

ਕੈਨੇਡਾ ਵੀ ਆਸਟ੍ਰੇਲੀਆ ਦੀ ਰਾਹ ‘ਤੇ, ਜਲਦੀ ਹੀ ਆਵੇਗਾ ਨਵਾਂ ਕਾਨੂੰਨ, ਖ਼ਬਰ ਸਮੱਗਰੀ ਲਈ ਕਰਨਾ ਹੋਵੇਗਾ ਭੁਗਤਾਨ

Vivek Sharma

Leave a Comment