channel punjabi
Canada International News North America

ਕੈਨੇਡੀਅਨਾਂ ਲਈ ‘ਵੈਕਸੀਨ ਪਾਸਪੋਰਟ’ ਵੰਡਣ ਦੀ ਨਹੀਂ ਹੈ ਕੋਈ ਯੋਜਨਾ : ਜਸਟਿਨ ਟਰੂਡੋ

ਓਟਾਵਾ : ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਦੇਸ਼ਾਂ ਲਈ ਵੈਕਸੀਨ ਉਮੀਦ ਦੀ ਨਵੀਂ ਕਿਰਨ ਹੈ। ਨਾਵਲ ਕੋਰੋਨਾਵਾਇਰਸ ਟੀਕੇ ਦੀਆਂ ਸ਼ਾਟਾਂ (ਵੈਕਸੀਨ) ਵੰਡਣ ਦਾ ਕੰਮ ਕੈਨੇਡਾ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਜਾਰੀ ਹਨ । ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਵਲੋਂ ਸੰਘੀ ਪੱਧਰ ‘ਤੇ ਕੈਨੇਡੀਅਨਾਂ ਲਈ ਟੀਕੇ ਦੇ ਪਾਸਪੋਰਟ (ਵੈਕਸੀਨ ਪਾਸਪੋਰਟ) ਜਾਰੀ ਕਰਨ ਦੀ ਕੋਈ ਯੋਜਨਾ ਨਹੀਂ ਹੈ । ‘ਵੈਕਸੀਨ ਪਾਸਪੋਰਟ’ ਤੋਂ ਭਾਵ ਇੱਕ ਦਸਤਾਵੇਜ਼ ਸਬੂਤ ਹੈ ਕਿ ਇੱਕ ਵਿਅਕਤੀ ਨੂੰ ਵਾਇਰਸ ਵਿਰੁੱਧ ਟੀਕਾ ਲਗਾਇਆ ਗਿਆ ਹੈ ।

ਟਰੂਡੋ ਦੇ ਅਨੁਸਾਰ, ਇਸ ਤਰ੍ਹਾਂ ਦੇ ਤਜਰਬੇ ਨਾਲ ਕੈਨੇਡਾ ਅਤੇ ਇਸ ਦੇ ਭਾਈਚਾਰਿਆਂ ਲਈ “ਅਸਲ ਵਿਵਾਦਵਾਦੀ ਪ੍ਰਭਾਵ” ਪੈ ਸਕਦੇ ਹਨ।

ਹਲਾਂਕਿ ਟਰੂਡੋ ਨੇ ਇਹ ਵੀ ਕਿਹਾ ਕਿ, ‘ਮੇਰੇ ਖ਼ਿਆਲ ਨਾਲ ਕਿ ਇਹ ਇੱਕ ਦਿਲਚਸਪ ਵਿਚਾਰ ਹੈ ਪਰ ਮੈਂ ਸੋਚਦਾ ਹਾਂ ਕਿ ਇਹ ਚੁਣੌਤੀਆਂ ਨਾਲ ਵੀ ਭਰਿਆ ਹੋਇਆ ਹੈ – ਅਸੀਂ ਨਿਸ਼ਚਤ ਤੌਰ ‘ਤੇ ਲੋਕਾਂ ਨੂੰ ਜਲਦੀ ਤੋਂ ਜਲਦੀ ਟੀਕਾ ਲਗਵਾਉਣ ਲਈ ਉਤਸ਼ਾਹਤ ਅਤੇ ਪ੍ਰੇਰਿਤ ਕਰ ਰਹੇ ਹਾਂ ਪਰ ਅਸੀਂ ਹਮੇਸ਼ਾਂ ਜਾਣਦੇ ਹਾਂ ਕਿ ਅਜਿਹੇ ਲੋਕ ਵੀ ਹਨ ਜੋ ਟੀਕਾ ਨਹੀਂ ਲਗਵਾਉਣਗੇ, ਕਾਰਨ ਭਾਵੇਂ ਕੁਝ ਵੀ ਹੋਵੇ ।’

ਟਰੂਡੋ ਨੇ ਕਿਹਾ ਕਿ ‘ਅਜਿਹੇ ਬਹੁਤ ਸਾਰੇ ਕਾਰਨ ਹਨ ਕਿ ਕਿਸੇ ਨੂੰ ਟੀਕਾ ਨਾ ਲਗਾਇਆ ਜਾ ਸਕੇ ਅਤੇ ਮੈਂ ਸਾਡੀ ਕਮਿਊਨਿਟੀ ਵਿਚ ਦਸਤਕ ਦੇ ਚੁੱਕੇ ਕੋਵਿਡ ਦੇ ਅਣਚਾਹੇ ਪ੍ਰਭਾਵ ਪੈਦਾ ਹੋਣ ਬਾਰੇ ਚਿੰਤਤ ਹਾਂ।”

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਟੀਕੇ ਲਗਵਾਉਣ ਲਈ ਉਤਸੁਕ ਹੋਣ ਵਾਲੇ ਕਾਫ਼ੀ ਕੈਨੇਡੀਅਨ ਅਜਿਹੇ ਪਾਸਪੋਰਟ ਲਾਗੂ ਕਰਨ ਵਰਗੇ ਹੋਰ ਸਖ਼ਤ ਕਦਮ ਚੁੱਕੇ ਬਿਨਾਂ “ਸਾਨੂੰ ਇੱਕ ਚੰਗੀ ਜਗ੍ਹਾ” ਤੇ ਲੈ ਜਾਣਗੇ।

ਜ਼ਿਕਰਯੋਗ ਹੈ ਕਿ ਇਸ ਵੇਲੇ ਕੈਨੇਡਾ ਵਿਚ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਜੰਗੀ ਪੱਧਰ ‘ਤੇ ਜਾਰੀ ਹੈ। ਕੋਰੋਨਾ ਮਹਾਂਮਾਰੀ ਕੁਝ ਸੂਬਿਆਂ ਵਿੱਚ ਇਸ ਕਦਰ ਫੈਲ ਚੁੱਕੀ ਹੈ ਕਿ ਉੱਥੇ ਮੁੜ ਤੋਂ ਤਾਲਾਬੰਦੀ ਕਰਨੀ ਪਈ ਹੈ । ਓਂਟਾਰੀਓ, ਕਿਊਬਿਕ, ਬ੍ਰਿਟਿਸ਼ ਕੋਲੰਬੀਆ ਅਜਿਹੇ ਸੂਬੇ ਹਨ ਜਿੱਥੇ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।

Related News

ਅਮਰੀਕਾ ‘ਚ 1 ਮਈ ਤੋਂ ਸਾਰੇ ਨੌਜਵਾਨਾਂ ਨੂੰ ਲਗਾ ਦਿੱਤੀ ਜਾਵੇਗੀ ਕੋਰੋਨਾ ਵੈਕਸੀਨ : Biden

Vivek Sharma

ਨਿਉਜ਼ੀਲੈਂਡ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਸੋਸ਼ਲ ਮੀਡੀਆ ‘ਤੇ ਸਿੱਖ ਨੌਜਵਾਨਾਂ ਨੂੰ ਧਮਕਾਉਣ ਦੇ ਦੋਸ਼ ਵਿਚ ਕੀਤਾ ਗਿਆ ਗ੍ਰਿਫਤਾਰ

Rajneet Kaur

ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਲਈ ਚੁੱਕਿਆ ਵੱਡਾ ਕਦਮ, ਵਿਦਿਆਰਥੀ ਹੋਏ ਬਾਗੋ-ਬਾਗ

Vivek Sharma

Leave a Comment