channel punjabi
Canada News North America

ਕੈਨੇਡਾ ਸਰਕਾਰ ਨੇ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ ਯੋਜਨਾਵਾਂ ਨੂੰ ਜੂਨ ਤੱਕ ਜਾਰੀ ਰੱਖਣ ਦਾ ਕੀਤਾ ਐਲਾਨ

ਓਟਾਵਾ : ਕੈਨੇਡਾ ਸਰਕਾਰ ਵੱਲੋਂ ਮਹਾਂਮਾਰੀ ਦੌਰਾਨ ਸ਼ੁਰੂ ਕੀਤੀਆਂ ਰਿਆਇਤਾਂ ਨੂੰ ਅਗਲੇ ਕੁਝ ਹੋਰ ਮਹੀਨਿਆਂ ਲਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਫੈਡਰਲ ਸਰਕਾਰ ਨੇ ਕਾਰੋਬਾਰੀਆਂ ਨੂੰ ਆਰਥਿਕ ਰਾਹਤ ਪਹੁੰਚਾਉਣ ਲਈ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ ਯੋਜਨਾਵਾਂ ਨੂੰ ਜੂਨ ਤੱਕ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਸਮਾਂ ਕਿਰਤੀਆਂ ਜਾਂ ਕਾਰੋਬਾਰੀਆਂ ਤੋਂ ਮਿਲ ਰਹੀ ਆਰਥਿਕ ਸਹਾਇਤਾ ਵਾਪਸ ਲੈਣ ਦਾ ਨਹੀਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਐਮਰਜੰਸੀ ਵੇਜ ਸਬਸਿਡੀ ਅਤੇ ਕੈਨੇਡਾ ਐਮਰਜੰਸੀ ਰੈਂਟ ਸਬਸਿਡੀ ਨੂੰ ਮੌਜੂਦਾ ਆਧਾਰ ਮੁਤਾਬਕ ਜੂਨ ਤੱਕ ਜਾਰੀ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਕੈਨੇਡੀਅਨ ਲੋਕ ਸੰਕਟ ਦੇ ਆਖਰੀ ਦੌਰ ਵਿਚੋਂ ਲੰਘ ਰਹੇ ਹਨ।

ਕੈਨੇਡਾ ਐਮਰਜੰਸੀ ਵੇਜ ਸਬਸਿਡੀ ਅਧੀਨ ਇਕ ਕਾਰੋਬਾਰੀ ਅਦਾਰੇ ਵਿਚ ਕੰਮ ਕਰਦੇ ਕਿਰਤੀਆਂ ਦੀ ਕੁਲ ਤਨਖਾਹ ਦਾ 75 ਫ਼ੀਸਦੀ ਰਕਮ ਸਬੰਧਤ ਅਦਾਰੇ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਤਾਂਕਿ ਕਾਮੇ ਬੇਰੁਜ਼ਗਾਰ ਨਾ ਹੋਣ ਜਦਕਿ ਕੈਨੇਡਾ ਐਮਰਜੰਸੀ ਰੈਂਟ ਸਬਸਿਡੀ ਅਧੀਨ ਕਿਸੇ ਕਾਰੋਬਾਰੀ ਜਗ੍ਹਾ ਦੇ ਕਿਰਾਏ ਵਜੋਂ ਅਦਾ ਕੀਤੀ ਜਾ ਰਹੀ ਰਕਮ ਦਾ 65 ਫ਼ੀਸਦੀ ਦੇ ਬਰਾਬਰ ਰਕਮ ਮੁਹੱਈਆ ਕਰਵਾਈ ਜਾ ਰਹੀ ਹੈ।

Related News

ਗੁਰਨਾਮ ਸਿੰਘ ਚਡੂਨੀ ਨੇ ਦੀਪ ਸਿੱਧੂ ‘ਤੇ ਲਾਏ ਗੰਭੀਰ ਇਲਜ਼ਾਮ, ਐੱਨ.ਆਈ.ਏ. ਨੇ ਭੇਜਿਆ ਸੰਮਨ

Vivek Sharma

60 ਸਾਲਾ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਸਿੰਗਾਪੁਰ ਵਿੱਚ ਜੇਲ੍ਹ, ਔਰਤ ਨਾਲ ਛੇੜਛਾੜ ਦਾ ਮਾਮਲਾ

Rajneet Kaur

W.H.O. ਦੀ ਚਿਤਾਵਨੀ, ਵੈਕਸੀਨ ਜਾਦੂ ਦੀ ਪੁੜੀ ਨਹੀਂ, ਦੋ ਸਾਲ ਤਕ ਜਾਰੀ ਰਹਿ ਸਕਦੀ ਹੈ ਕੋਰੋਨਾ ਮਹਾਂਮਾਰੀ

Vivek Sharma

Leave a Comment