channel punjabi
Canada Frontline International News North America

ਕੈਨੇਡਾ ਸਰਕਾਰ ਨੇ ਪਾਬੰਦੀਆਂ ਨੂੰ 31 ਜੁਲਾਈ ਤੱਕ ਵਧਾਇਆ

 

ਕੋਰੋਨਾ ਦੇ ਵਧਦੇ ਖ਼ਤਰੇ ਦੇ ਚਲਦਿਆਂ ਕੈਨੇਡਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਕੈਨੇਡਾ ਸਰਕਾਰ ਨੇ ਵਿਦੇਸ਼ੀਆਂ ਦੇ ਕੈਨੇਡਾ ਪ੍ਰਵੇਸ਼ ‘ਤੇ ਪਾਬੰਦੀ 31 ਜੁਲਾਈ ਤੱਕ ਅੱਗੇ ਵਧਾ ਦਿੱਤੀ ਹੈ।

ਸੰਘੀ ਸਰਕਾਰ ਦਾ ਕਹਿਣਾ ਹੈ ਕਿ ਉਸਨੇ ਕੋਵਿਡ -19 ਦੇ ਫੈਲਣ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਦੇ ਉਪਰਾਲੇ ਵਜੋਂ ਜੁਲਾਈ ਦੇ ਅਖੀਰ ਤੱਕ ਬਹੁਤੇ ਵਿਦੇਸ਼ੀ ਯਾਤਰੀਆਂ ਨੂੰ ਕਨੇਡਾ ਵਿੱਚ ਦਾਖਲ ਹੋਣ ‘ਤੇ ਰੋਕ ਲਗਾਉਣ ਦੇ ਸਖਤ ਨਿਯਮਾਂ ਵਿੱਚ ਵਾਧਾ ਕੀਤਾ ਹੈ।

ਹਾਲਾਂਕਿ ਇਸ ਵਿਚ ਕੈਨੇਡੀਅਨ ਨਾਗਰਿਕਾਂ, ਸਥਾਈ ਵਸਨੀਕਾਂ ਅਤੇ ਅਮਰੀਕੀ ਨਾਗਰਿਕਾਂ ਨੂੰ ਅਤਿ ਜ਼ਰੂਰੀ ਕਾਰਨਾਂ ਕਰਕੇ ਕੈਨੇਡਾ ਵਿੱਚ ਦਾਖਲ ਹੋਣ ਦੀ ਛੂਟ ਦਿੱਤੀ ਗਈ ਹੈ। ਜਸਟਿਨ ਟਰੂਡੋ ਸਰਕਾਰ ਵੱਲੋਂ ਪਹਿਲਾਂ ਲਗਾਈਆਂ ਗਈਆਂ ਪਾਬੰਦੀਆਂ ਦਾ ਸਮਾਂ 30 ਜੂਨ ਨੂੰ ਖ਼ਤਮ ਹੋ ਗਿਆ ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਇੱਕ ਬੁਲਾਰੇ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਦਾਖਲੇ ਤੇ ਫਿਲਹਾਲ ਪਾਬੰਦੀ ਰਹੇਗੀ। ਕੈਨੇਡਾ ਵਸਨੀਕਾਂ ਦੇ ਪਰਿਵਾਰਾਂ ਅਤੇ ਹਵਾਈ ਜਹਾਜ਼ਾਂ ਦੇ ਸਟਾਫ ਮੈਂਬਰਾਂ ਨੂੰ ਇਸ ਵਿੱਚ ਛੋਟ ਦਿੱਤੀ ਗਈ ਹੈ ।

ਉੱਧਰ ਅਮਰੀਕਾ ਅਤੇ ਕੈਨੇਡਾ ਦੀ ਸਰਹੱਦਾਂ ਦਰਮਿਆਨ ਗ਼ੈਰ-ਜ਼ਰੂਰੀ ਆਵਾਜਾਈ ਪਹਿਲਾਂ ਵਾਂਗ ਹੀ ਬੰਦ ਰਹੇਗੀ, ਇਸ ਬਾਰੇ ਵੱਖਰੇ ਹੁਕਮ ਜਾਰੀ ਕੀਤੇ ਗਏ ਨੇ। ਇਹ ਹੁਕਮ 21 ਜੁਲਾਈ ਤੱਕ ਲਾਗੂ ਰਹਿਣਗੇ।

ਇਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਇਨ੍ਹਾਂ ਪਾਬੰਦੀਆਂ ਨੂੰ ਤਿੰਨ ਵਾਰ ਵਧਾ ਚੁੱਕੀ ਹੈ। ਕੋਰੋਨਾ ਸੰਕਟ ਬਰਕਰਾਰ ਰਹਿਣ ਕਾਰਨ ਇਨ੍ਹਾਂ ਪਾਬੰਦੀਆਂ ਨੂੰ ਹੋਰ ਅੱਗੇ ਵਧਾਉਣਾ ਸਰਕਾਰ ਦੀ ਮਜਬੂਰੀ ਬਣ ਗਿਆ ਹੈ। ਅਜਿਹੇ ਵਿਚ ਲੋਕਾਂ ਨੂੰ ਵੱਧ ਤੋਂ ਵੱਧ ਸਾਵਧਾਨੀਆਂ ਰੱਖਣ, ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨ ਅਤੇ ਚਿਹਰਿਆਂ ‘ਤੇ ਮਾਸਕ ਲਗਾ ਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ।

Related News

ਕੈਨੇਡਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਅਸਥਾਈ ਮੈਂਬਰ ਬਣਨ ਵਿੱਚ ਰਿਹਾ ਅਸਫ਼ਲ

team punjabi

ਭਾਰਤ ਤੋਂ ਬਾਅਦ ਹੁਣ ਅਮਰੀਕਾ ‘ਚ ਵੀ ਬੈਨ ਹੋਣਗੀਆਂ ਚੀਨੀ ਐਪ, 45 ਦਿਨ ਦਾ ਲੱਗੇਗਾ ਸਮਾਂ

Rajneet Kaur

ਭਾਰਤੀ ਡਾਕਟਰ ਨੇ ਕਰ ਦਿੱਤਾ ਕਮਾਲ, ਇੱਕ ਹੋਰ ਮਰੀਜ਼ ਦਾ ਕੀਤਾ ਸਫ਼ਲ ਟਰਾਂਸਪਲਾਂਟ

Vivek Sharma

Leave a Comment