channel punjabi
Canada News North America

ਕੈਨੇਡਾ ਸਰਕਾਰ ਕੁਆਰੰਟੀਨ ਨਿਵਾਸ ਸਥਾਨਾਂ ਦੀ ਸੂਚੀ ਵਿੱਚ ਵਧੇਰੇ ਹੋਟਲ ਸ਼ਾਮਲ ਕਰਨ ਦੀ ਤਿਆਰੀ ‘ਚ

ਓਟਾਵਾ : ਫੈਡਰਲ ਸਰਕਾਰ ਕੈਨੇਡਾ ਵਾਪਸ ਪਰਤਣ ਵਾਲੇ ਯਾਤਰੀਆਂ ਲਈ ਕੋਰੋਨਾਵਾਇਰਸ ਕੁਆਰੰਟੀਨ ਰਿਹਾਇਸ਼ ਦੀ ਸੂਚੀ ਵਿੱਚ ਹੋਰ ਹੋਟਲ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਐਤਵਾਰ ਨੂੰ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (ਪੀ.ਐੱਚ.ਏ.ਸੀ.) ਨੇ ਕਿਹਾ ਕਿ ਉਹ ਇਸ ਵੇਲੇ ਵਧੇਰੇ ਹੋਟਲਾਂ ਨੂੰ ਸਰਕਾਰੀ ਅਧਿਕਾਰਤ ਰਿਹਾਇਸ਼ (ਜੀ.ਏ.ਏ.) ਵਜੋਂ ਸਵੀਕਾਰ ਕਰ ਰਹੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਯਾਤਰੀਆਂ ਲਈ ਵਾਧੂ ਕਮਰੇ ਉਪਲਬਧ ਹਨ

ਪਿਛਲੇ ਮਹੀਨੇ, ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਦਾਖਲ ਹੋਣ ਵਾਲਿਆਂ ਲਈ ਨਵਾਂ ਨਿਯਮ ਲਾਗੂ ਕੀਤਾ, ਜਿਸ ਵਿੱਚ ਹਵਾਈ ਯਾਤਰਾ ਰਾਹੀਂ ਕੈਨੇਡਾ ਪਹੁੰਚਣ ਤੇ ਕਿਸੇ ਵੀ ਵਿਅਕਤੀ ਨੂੰ ਇੱਕ ਹੋਟਲ ਵਿੱਚ ਤਿੰਨ ਦਿਨਾਂ ਲਈ ਲਾਜ਼ਮੀ ਤੌਰ ‘ਤੇ ਕੁਆਰੰਟੀਨ ਰਹਿਣਾ ਜ਼ਰੂਰੀ ਹੈ।

ਇਸ ਵੇਲੇ ਸਰਕਾਰੀ ਅਧਿਕਾਰਤ ਰਿਹਾਇਸ਼ (GAA) ਚਾਰ ਸੂਬਿਆਂ ਵਿੱਚ ਸਥਿਤ ਹਨ ਜਿਥੇ ਹਵਾਈ ਅੱਡੇ ਅੰਤਰਰਾਸ਼ਟਰੀ ਉਡਾਣਾਂ ਸਵੀਕਾਰ ਕਰ ਰਹੇ ਹਨ । ਉਹ ਹਨ ਅਲਬਰਟਾ, ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਕਿਊਬਿਕ।


ਉਧਰ ਪੀਐਚਏਸੀ ਅਨੁਸਾਰ ਇਹ ਮਹੱਤਵਪੂਰਨ ਹੈ ਕਿ ਯਾਤਰੀ ਇਹ ਸਮਝਣ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੈਨੇਡਾ ਜਾਣ ਤੋਂ ਪਹਿਲਾਂ ਸਰਕਾਰੀ-ਅਧਿਕਾਰਤ ਹੋਟਲ ‘ਚ ਕਮਰਾ ਬੁਕਿੰਗ ਦੀ ਪੁਸ਼ਟੀ ਕਰਨ । ਅਜਿਹਾ ਨਾ ਕਰਨ ‘ਤੇ ਉਨ੍ਹਾਂ ਨੂੰ ਸਖ਼ਤ ਕਾਰਵਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਅਧੀਨ ਨਿਯਮਾਂ ਦੀ ਪਾਲਣਾ ਨਾ ਕਰਨ’ ਤੇ ਪ੍ਰਤਿਦਿਨ 3,000 ਡਾਲਰ ਤੱਕ ਦਾ ਜੁਰਮਾਨਾ ਸ਼ਾਮਲ ਹੈ।

PHAC ਨੇ ਇਹ ਵੀ ਕਿਹਾ “ ਜਿਹੜੇ ਯਾਤਰੀ ਸਰਕਾਰੀ-ਅਧਿਕਾਰਤ ਰਿਹਾਇਸ਼ੀ ਦੀ ਪ੍ਰੀ-ਬੁਕਿੰਗ ਕਰ ਲੈਂਦੇ ਹਨ, ਉਹਨਾਂ ਨੂੰ ਆਪਣੀ ਬੁਕਿੰਗ ਅਨੁਸਾਰ ਸਿੱਧਾ ਹੋਟਲ ਜਾਣਾ ਚਾਹੀਦਾ ਹੈ।”

ਏਜੰਸੀ ਨੇ ਕਿਹਾ ਕਿ ਕੋਈ ਵੀ ਯਾਤਰੀ ਜੋ ਜੀ.ਏ.ਏ. ਵਿਖੇ ਇਕ ਕਮਰਾ ਸੁਰੱਖਿਅਤ ਨਹੀਂ ਕਰ ਸਕੇ, ਉਨ੍ਹਾਂ ਦਾ ਮੁਲਾਂਕਣ ਇਕ ਕੁਆਰੰਟਾਈਨ ਅਧਿਕਾਰੀ ਦੁਆਰਾ ਕੀਤਾ ਜਾਏਗਾ ਅਤੇ “ਨਿਰਧਾਰਤ ਕੁਆਰੰਟੀਨ ਦੀ ਸਹੂਲਤ ਜਾਂ ਕਿਸੇ ਹੋਰ ਜਗ੍ਹਾ ‘ਤੇ ਅਲੱਗ ਕਰਨ ਲਈ ਢੁੱਕਵੀਂ ਜਗ੍ਹਾ ‘ਤੇ ਭੇਜਿਆ ਜਾ ਸਕਦਾ ਹੈ।

Related News

ਵਿਨੀਪੈਗ : ਰੁਪਿੰਦਰ ਸਿੰਘ ਬਰਾੜ ਨੂੰ ਦੋ ਸਾਲਾਂ ਦੀ ਜਾਂਚ ਤੋਂ ਬਾਅਦ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਲਈ ਕੀਤਾ ਗਿਆ ਚਾਰਜ

Rajneet Kaur

ਕੈਨੇਡਾ ਦੇ ਅਨੇਕਾਂ ਸੂਬਿਆਂ ‘ਚ ਖੁੱਲ੍ਹ ਗਏ ਸਕੂਲ , ਕੋਰੋਨਾ ਦੇ ਵਧਦੇ ਮਾਮਲਿਆਂ ਨੇ ਵਧਾਈ ਸਰਕਾਰ ਦੀ ਚਿੰਤਾ !

Vivek Sharma

BIG BREAKING : ਗਾਜੀਪੁਰ ਬਾਰਡਰ ਨੂੰ ਖਾਲ਼ੀ ਕਰਵਾਉਣ ਲਈ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ, ਨੈਸ਼ਨਲ ਹਾਈਵੇਅ ਕੀਤਾ ਸੀਲ, ਧਾਰਾ 144 ਲਾਗੂ

Vivek Sharma

Leave a Comment