channel punjabi
Canada International News

ਕੈਨੇਡਾ ਵਿੱਚ ਸਕੂਲ ਖੋਲ੍ਹਣ ‘ਤੇ ਮਾਹਿਰਾਂ ਨੇ ਦਿੱਤੀ ਚਿਤਾਵਨੀ, ਇਜ਼ਰਾਈਲ ਦੀ ਘਟਨਾ ਤੋਂ ਸਬਕ ਲੈਣ ਦੀ ਦਿੱਤੀ ਨਸੀਹਤ

ਕੈਨੇਡਾ ਦੇ ਜ਼ਿਆਦਾਤਰ ਸੂਬੇ ਸਤੰਬਰ ਮਹੀਨੇ ‘ਚ ਸਕੂਲ ਖੋਲ੍ਹਣ ਦੀ ਤਿਆਰੀ ਵਿੱਚ

BACK TO SCHOOL ਮੁਹਿੰਮ ਤਹਿਤ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕੀਤਾ ਜਾ ਰਿਹਾ ਹੈ ਪ੍ਰੇਰਿਤ

ਮਾਹਿਰਾਂ ਨੇ ਸਕੂਲ ਪ੍ਰਬੰਧਕਾਂ ਅਤੇ ਸਰਕਾਰ ਨੂੰ ਦਿੱਤੀ ਚਿਤਾਵਨੀ

ਇਜ਼ਰਾਇਲ ਦੀ ਗਲਤੀ ਤੋਂ ਸਬਕ ਲੈਣ ਦੀ ਦਿੱਤੀ ਨਸੀਹਤ

ਅਤਿ ਆਤਮ-ਵਿਸ਼ਵਾਸ਼ ਕਿਸੇ ਵੱਡੇ ਖੱਤਰੇ ਤੋਂ ਘੱਟ ਨਹੀਂ : ਮਾਹਿਰ

ਟੋਰਾਂਟੋ : ਕੈਨੇਡਾ ਵਿੱਚ ਕੋਰੋਨਾ ਪ੍ਰਭਾਵਿਤਾਂ ਦਾ ਗ੍ਰਾਫ਼ ਪਿਛਲੇ ਲੰਮੇ ਸਮੇਂ ਤੋਂ ਉਪਰ-ਨੀਚੇ ਹੋ ਰਿਹਾ ਹੈ । ਜਦੋਂ ਇਹ ਮਹਿਸੂਸ ਹੁੰਦਾ ਹੈ ਕਿ ਸਥਿਤੀ ਕਾਬੂ ਹੇਠ ਹੈ ਤਾਂ ਅਗਲੇ ਹੀ ਦਿਨ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ‘ਚ ਵਾਧਾ ਹੋ ਜਾਂਦਾ ਹੈ । ਅਜਿਹੀ ਸਥਿਤੀ ਵਿਚ ਕੋਰੋਨਾ ਵਾਇਰਸ ਕਾਰਨ ਕੈਨੇਡੀਅਨ ਲੋਕ ਸੋਚ-ਵਿਚਾਰ ਕਰ ਰਹੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਜਾਂ ਨਾ ਕਿਉਂਕਿ ਸਤੰਬਰ ਵਿਚ ਸਕੂਲ ਖੋਲ੍ਹੇ ਜਾਣ ਦਾ ਵਿਚਾਰ ਬਣ ਰਿਹਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਇਜ਼ਰਾਇਲ ਦੀ ਗਲਤੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਹਾਲੇ ਅਣਮਿੱਥੇ ਸਮੇਂ ਤੱਕ ਸਕੂਲ ਖੋਲ੍ਹਣ ਦਾ ਵਿਚਾਰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬੱਚਿਆਂ ਲਈ ਖਤਰਾ ਹੋਰ ਵੱਧ ਜਾਵੇਗਾ। ਅਲਬਰਟਾ ਯੂਨੀਵਰਸਿਟੀ ਵਿਚ ਇਨਫੈਕਸ਼ਨ ਦੀਆਂ ਬੀਮਾਰੀਆਂ ਦੀ ਮਾਹਿਰ ਡਾ. ਲਾਈਨੋਰਾ ਸੈਸ਼ਿੰਗਰ ਨੇ ਕਿਹਾ ਕੈਨੇਡਾ ਨੂੰ ਇਜ਼ਰਾਇਲ ਦੀ ਅਸਫਲਤਾ ਤੋਂ ਸਬਕ ਸਿੱਖਣ ਦੀ ਜ਼ਰੂਰਤ ਹੈ।

ਸਤੰਬਰ ਮਹੀਨੇ ਵਿਚ ਸਕੂਲ ਖੋਲਣ ਦੇ ਫੈਸਲੇ ਨੂੰ
ਮਾਹਿਰ ਬੇਵਕੂਫੀ ਭਰਿਆ ਫ਼ੈਸਲਾ ਦੱਸ ਰਹੇ ਨੇ । ਮਾਹਿਰਾਂ ਦੀ ਸਲਾਹ ਹੈ ਕਿ ਕੈਨੇਡਾ ਨੂੰ ਓਵਰ ਕਾਨਫੀਡੈਂਟ ਹੋ ਕੇ ਸਕੂਲ ਖੋਲ੍ਹਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਜ਼ਰਾਇਲ ਨੇ ਜਦ 17 ਮਈ ਨੂੰ ਸਕੂਲ ਖੋਲ੍ਹੇ ਸਨ ਤਾਂ ਉਸ ਨੂੰ ਵੀ ਲੱਗਦਾ ਸੀ ਕਿ ਸਥਿਤੀ ਕੰਟਰੋਲ ਵਿਚ ਹੈ। ਪਰ ਇਸ ਮਗਰੋਂ ਸਥਿਤੀ ਵਿਗੜ ਗਈ ਤੇ ਕਈ ਸਕੂਲਾਂ ਨੂੰ ਜਲਦੀ ਹੀ ਬੰਦ ਕਰਨਾ ਪਿਆ। ਇਜ਼ਰਾਇਲ ਤੇ ਦੁਨੀਆ ਭਰ ਦੇ ਮਾਹਿਰਾਂ ਨੇ ਮੰਨਿਆ ਹੈ ਕਿ ਓਵਰ ਕਾਨਫੀਡੈਂਸ, ਰੋਕਥਾਮ ਉਪਾਵਾਂ ਦੀ ਕਮੀ, ਮਾਸਕ ਤੇ ਸਮਾਜਕ ਦੂਰੀ ਦਾ ਖਿਆਲ ਨਾ ਰੱਖਣਾ ਤੇ ਬੰਦ ਕਮਰਿਆਂ ਵਿਚ ਇਕੱਠੇ ਹੋਣ ਨਾਲ ਸਥਿਤੀ ਬੇਹੱਦ ਖਰਾਬ ਹੋ ਜਾਂਦੀ ਹੈ।

ਇਜ਼ਰਾਇਲ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਸਲਾਹ ਦੇਣ ਵਾਲੀ ਟੀਮ ਦੀ ਮੈਂਬਰ ਐਲੀ ਵੈਕਸਮੈਨ ਨੇ ਕਿਹਾ ਕਿ ਸਾਡੀ ਵੱਡੀ ਅਸਫਲਤਾ ਤੋਂ ਹੋਰ ਦੇਸ਼ਾਂ ਨੂੰ ਸਬਕ ਲੈਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ 4 ਗਰੇਡ ਤੇ ਇਸ ਤੋਂ ਵੱਡੀ ਕਲਾਸ ਦੇ ਬੱਚਿਆਂ ਲਈ ਮਾਸਕ ਲਾਉਣਾ, ਸਮਾਜਿਕ ਦੂਰੀ ਰੱਖਣਾ, ਖਿੜਕੀਆਂ ਖੋਲ੍ਹ ਕੇ ਕਮਰਿਆਂ ਵਿਚ ਬੈਠਣਾ, ਵਾਰ-ਵਾਰ ਹੱਥ ਧੋਣੇ, ਇਹ ਸਭ ਪ੍ਰਬੰਧ ਕੀਤੇ ਗਏ ਸਨ ਪਰ ਜਦ ਗਰਮ ਹਵਾਵਾਂ ਚੱਲੀਆਂ ਤਾਂ ਗਰਮੀ ਤੋਂ ਬਚਣ ਲਈ ਸਰਕਾਰ ਨੇ ਹੁਕਮ ਦਿੱਤਾ ਕਿ ਲੋਕ ਖਿੜਕੀਆਂ ਬੰਦ ਕਰਕੇ ਏ.ਸੀ. ਚਲਾ ਸਕਦੇ ਹਨ ਤੇ ਮਾਸਕ ਪਾਉਣ ਤੋਂ ਵੀ ਛੋਟ ਮਿਲ ਗਈ ਤੇ ਫਿਰ ਕੋਰੋਨਾ ਵਾਇਰਸ ਫੈਲ ਗਿਆ। ਇਜ਼ਰਾਇਲ ਨੂੰ ਜੂਨ ਤੋਂ ਪਹਿਲਾਂ-ਪਹਿਲਾਂ 240 ਸਕੂਲਾਂ ਨੂੰ ਬੰਦ ਕਰਨਾ ਪਿਆ। 22 ਹਜ਼ਾਰ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਤੇ 2000 ਲੋਕ ਕੋਰੋਨਾ ਦੀ ਲਪੇਟ ਵਿਚ ਆ ਗਏ ਸਨ। ਕੈਨੇਡਾ ਵੀ ਸੋਚ ਰਿਹਾ ਹੈ ਕਿ ਉਹ ਅਜਿਹੇ ਉਪਾਵਾਂ ਨਾਲ ਸਕੂਲ ਖੋਲ੍ਹੇਗਾ ਤੇ ਸਭ ਸੁਰੱਖਿਅਤ ਹੀ ਰਹਿਣਗੇ। ਪਰ ਮਾਹਿਰਾਂ ਨੇ ਆਪਣੀ ਰਾਇ ਦੇ ਕੇ ਕੈਨੇਡਾ ਸਰਕਾਰ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ। ਉਮੀਦ ਹੈ ਕੈਨੇਡਾ ਸਰਕਾਰ ਹਾਲੇ ਇਸ ਗੇਂਦ ਨੂੰ ਕਿੱਕ ਨਹੀਂ ਮਾਰੇਗੀ ।

Related News

ਬੀ.ਸੀ ‘ਚ ਬੰਦ ਕੀਤੇ ਜਾਣਗੇ ਨਾਈਟਕਲਬ ਤੇ ਬੈਂਕੁਅਟ ਹਾਲ : ਡਾ.ਬੋਨੀ ਹੈਨਰੀ

Rajneet Kaur

ਕਿੰਗਸਟਨ ਖੇਤਰ ‘ਚ ਜੇਕਰ ਕੋਵਿਡ 19 ਦੇ ਕੇਸ ਵਧਦੇ ਰਹੇ ਤਾਂ ਇਹ ਓਰੇਂਜ ਨੂੰ ਛੱਡ ਸਿੱਧਾ ਰੈੱਡ ਜ਼ੋਨ ਹੋਵੇਗਾ ਘੋਸ਼ਿਤ: Dr. Kieran Moore

Rajneet Kaur

ਓਂਟਾਰੀਓ ‘ਚ ਤਾਲਾਬੰਦੀ ਸ਼ੁਰੂ: ਨਵੀਂਆਂ ਪਾਬੰਦੀਆਂ ਕਾਰਨ ਦੁਕਾਰਦਾਰ ਅਤੇ ਮੁਲਾਜ਼ਮ ਪ੍ਰੇਸ਼ਾਨ, ਸਰਕਾਰ ਨੂੰ ਫੈ਼ਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ

Vivek Sharma

Leave a Comment