channel punjabi
Canada International News North America

ਕੈਨੇਡਾ ਵਿੱਚ ਟਰੰਪ ਸਮਰਥਕ ਵਲੋਂ ਮੀਡੀਆ ਕਰਮੀਆਂ ਨਾਲ ਬਦਸਲੂਕੀ, ਚੁਫ਼ੇਰਿਓਂ ਹੋ ਰਹੀ ਨਿੰਦਾ

ਵੈਨਕੂਵਰ : ਡੋਨਾਲਡ ਟਰੰਪ ਦੇ ਸਮਰਥਕਾਂ ਨੇ ਜਿੱਥੇ ਅਮਰੀਕਾ ਵਿਚ ਹਿੰਸਕ ਪ੍ਰਦਰਸ਼ਨ ਕੀਤੇ, ਉੱਥੇ ਹੀ ਕੈਨੇਡਾ ਵਿੱਚ ਟਰੰਪ ਸਮਰਥਕ ਨੇ ਮੀਡੀਆ ਕਰਮੀਆਂ ਨਾਲ ਬਦਸਲੂਕੀ ਕੀਤੀ । ਵੈਨਕੂਵਰ ਵਿੱਚ ਭਾਵੇਂ ਸ਼ਾਂਤੀਪੂਰਵਕ ਪ੍ਰਦਰਸ਼ਨ ਹੋ ਰਿਹਾ ਸੀ ਪਰ ਇਸੇ ਦੌਰਾਨ ਇਕ ਪ੍ਰਦਰਸ਼ਨਕਾਰੀ ਨੇ ਮੀਡੀਆ ਕਰਮੀਆਂ ਨੂੰ ਕਵਰੇਜ ਕਰਨ ਤੋਂ ਰੋਕਦੇ ਹੋਏ ਉਨ੍ਹਾਂ ਨਾਲ ਬਦਲਸੂਕੀ ਕੀਤੀ। ਇੱਥੋਂ ਤੱਕ ਕਿ ਇਸ ਟਰੰਪ ਸਮਰਥਕ ਨੇ ਇੱਕ ਮੀਡੀਆ ਗਰੁੱਪ ਦੇ ਫੋਟੋਗ੍ਰਾਫ਼ਰ ਨੂੰ ਥੱਪੜ ਤੱਕ ਮਾਰਿਆ ਅਤੇ ਇੱਕ ਮਹਿਲਾ ਪੱਤਰਕਾਰ ਨਾਲ ਵੀ ਮਾੜਾ ਵਤੀਰਾ ਕੀਤਾ। ਮੀਡੀਆ ਕਰਮੀਆਂ ਤੇ ਹੋਏ ਹਮਲੇ ਦੀ ਚੁਫੇਰਿਓਂ ਨਿੰਦਾ ਕੀਤੀ ਜਾ ਰਹੀ ਹੈ। ਵੱਖ-ਵੱਖ ਮੀਡੀਆ ਸੰਸਥਾਵਾਂ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

ਕੈਨੇਡਾ ’ਚ ਟਰੰਪ ਦੇ ਸਮਰਥਕਾਂ ਨੇ ਦੋ ਥਾਵਾਂ ਵੈਨਕੁਵਰ ਤੇ ਟੋਰਾਂਟੋ ਵਿਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵੈਨਕੁਵਰ ਡਾਊਨਟਾਊਨ ਵਿਚ ਕੱਢੀ ਜਾ ਰਹੀ ਛੋਟੀ ਰੈਲੀ ਦੀ ਕਵਰੇਜ ਕਰਨ ਲਈ ਕਈ ਮੀਡੀਆ ਅਦਾਰਿਆਂ ਦੇ ਪੱਤਰਕਾਰ ਹਾਜ਼ਰ ਸਨ। ਇਸ ਦੌਰਾਨ ਸੀ.ਬੀ.ਸੀ. ਨਿਊਜ਼ ਦਾ ਫੋਟੋਗ੍ਰਾਫ਼ਰ ਬੇਨ ਨੇਲਮਸ ਵੀ ਪਹੁੰਚਿਆ ਹੋਇਆ ਸੀ, ਜਦੋਂ ਉਹ ਰੈਲੀ ਦੀਆਂ ਤਸਵੀਰਾਂ ਖਿੱਚਣ ਲੱਗਾ ਤਾਂ ਇੱਕ ਪ੍ਰਦਰਸ਼ਨਕਾਰੀ ਨੇ ਉਸ ਨੂੰ ਰੋਕਿਆ ਅਤੇ ਉਸ ਨਾਲ ਖਹਿਬੜ ਪਿਆ।

ਇਸ ਵਿਅਕਤੀ ਨੇ ਪੱਤਰਕਾਰ ’ਤੇ ਧਾਵਾ ਬੋਲਦੇ ਹੋਏ ਉਸ ਨੂੰ ਥੱਪੜ ਤੱਕ ਮਾਰ ਦਿੱਤਾ। ਹੱਥ ਵਿੱਚ ਫੜਿਆ ਹੋਇਆ ਅਮਰੀਕੀ ਝੰਡਾ ਵੀ ਉਸ ਨੇ ਪੱਤਰਕਾਰ ਦੇ ਮਾਰਿਆ। ਇਸ ਤੋਂ ਇਲਾਵਾ ਇੱਕ ਨਿੱਜੀ ਨਿਊਜ਼ ਦੀ ਮਹਿਲਾ ਪੱਤਰਕਾਰ ਮੇਲਾਨੀਆ ਸਓੋਲੋਵਾਨਾ ਨਾਲ ਵੀ ਪ੍ਰਦਰਸ਼ਨਕਾਰੀ ਨੇ ਮਾੜਾ ਸਲੂਕ ਕੀਤਾ। ਇਕ ਬਿਆਨ ਵਿਚ ਫੋਟੋਗ੍ਰਾਫਰ ਬੇਨ ਨੇਲਮਸ ਨੇ ਕਿਹਾ ਕਿ ਉਹ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਸਨ, ਜਦੋਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ, “ਮੈਂ ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਖਿੱਚ ਰਿਹਾ ਸੀ ਜਦੋਂ ਇਕ ਵਿਅਕਤੀ ਨੇ ਮੇਰੇ ‘ਤੇ ਬਿਨਾਂ ਵਜ੍ਹਾ ਹਮਲਾ ਬੋਲ ਦਿੱਤਾ।” ਵੈਨਕੂਵਰ ਪੁਲਿਸ ਨੇ ਕਿਹਾ ਕਿ ਉਹ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕੁੱਟਮਾਰ ਕਰਨ ਦੀ ਰਿਪੋਰਟ ਦੀ ਜਾਂਚ ਕਰ ਰਹੀ ਹੈ, ਜੋ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਮੌਕੇ ਤੋਂ ਭੱਜ ਗਿਆ ਸੀ।

Related News

ਬੀ.ਸੀ. ‘ਚ ਇਕ ਮੌਤ ਅਤੇ 89 ਨਵੇਂ ਕੋਵੀਡ -19 ਮਾਮਲਿਆਂ ਦੀ ਪੁਸ਼ਟੀ: ਡਾ.ਬੋਨੀ ਹੈਨਰੀ

Rajneet Kaur

ਫਾਰਮੇਸੀਜ਼ ਤੇ ਪ੍ਰਾਇਮਰੀ ਕੇਅਰ ਸੈਟਿੰਗਜ਼ ਵਿੱਚ 40 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਕਸਫੋਰਡ ਦੀ ਐਸਟ੍ਰਾਜ਼ੈਨੇਕਾ ਵੈਕਸੀਨ ਲਗਾਈ ਜਾਵੇਗੀ

Rajneet Kaur

ਕੈਨੇਡਾ ਦੀ ਫੌਜ ‘ਚ ਸ਼ੋਸ਼ਣ ਨੂੰ ਲੈ ਕੇ ਸੀਨੀਅਰ ਮਹਿਲਾ ਅਧਿਕਾਰੀ ਨੇ ਦਿੱਤਾ ਅਸਤੀਫ਼ਾ, ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ

Vivek Sharma

Leave a Comment