channel punjabi
Canada News North America

ਕੈਨੇਡਾ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਘਟਣ ਲਗੇ, ਟੀਕਾਕਰਨ ਸਹੀ ਦਿਸ਼ਾ ‘ਚ : ਡਾ. ਥੈਰੇਸਾ ਟਾਮ

ਓਟਾਵਾ : ਕੈਨੇਡਾ ਦੀ ਮੁੱਖ ਜਨ ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਕੋਵਿਡ-19 ਨਾਲ ਲੜਨ ਲਈ ਸਮੂਹਿਕ ਯਤਨ ਹੀ ਕੰਮ‌ ਕਰਨਗੇ। ਕਾਰਨ ਹੈ ਕਿ ਦੇਸ਼ ਤੇਜ਼ੀ ਨਾਲ ਫੈਲਣ ਵਾਲੀਆਂ ਕਿਸਮਾਂ ਵਿਰੁੱਧ ਲੜਨ ਲਈ ਇਕ “ਨਾਜ਼ੁਕ ਮੋੜ” ਤੇ ਬੈਠਾ ਹੈ। ਸਾਨੂੰ ਕੋਰੋਨਾ ਨਾਲ ਨਜਿੱਠਣ ਲਈ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦੇਣੀ ਚਾਹੀਦੀ।

ਡਾ. ਥੈਰੇਸਾ ਟਾਮ ਨੇ ਐਤਵਾਰ ਨੂੰ ਟਵਿੱਟਰ ‘ਤੇ ਕਿਹਾ ਕਿ ਕੋਵਿਡ-19 ਬਿਮਾਰੀ ਦੀਆਂ ਗਤੀਵਿਧੀਆਂ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਟੀਕਾਕਰਣ ਦਾ ਕੰਮ ਸਹੀ ਦਿਸ਼ਾ ਵੱਲ ਜਾ ਰਿਹਾ ਹੈ। ਡਾ. ਟਾਮ ਨੇ ਕਿਹਾ,’ਸਾਡੀ ਸਮੂਹਕ ਕੋਸ਼ਿਸ਼ ਸਾਡੇ ਸੰਤੁਲਨ ਨੂੰ ਆਪਣੇ ਹੱਕ ਵਿਚ ਲਿਆਉਣ ਦੀ ਸ਼ੁਰੂਆਤ ਕਰ ਗਈ ਹੈ।’


ਇਸਦੇ ਨਾਲ ਹੀ ਉਹਨਾਂ ਕਿਹਾ ਕਿ ਕੈਨੇਡੀਅਨਾਂ ਨੂੰ ਇਕ ਦੂਜੇ ਦੀ ਰੱਖਿਆ ਕਰਨ ਲਈ ਕੋਵਿਡ -19 ਦੀਆਂ ਸਾਵਧਾਨੀਆਂ ਬਰਕਰਾਰ ਰੱਖਣ ਦੀ ਜ਼ਰੂਰਤ ਹੈ, ਖ਼ਾਸਕਰ ਇਸ ਸਮੇਂ ਜਦੋਂ ਦੇਸ਼ ਭਰ ਵਿਚ ਵਧੇਰੇ ਛੂਤਕਾਰੀ ਰੂਪਾਂ ਦੇ ਮਾਮਲੇ ਵਧ ਰਹੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਢਿੱਲ ਵੱਡਾ ਨੁਕਸਾਨ ਕਰ ਸਕਦੀ ਹੈ ਏਸ ਲਈ ਸਿਹਤ ਅਧਿਕਾਰੀਆਂ ਵੱਲੋਂ ਦਿੱਤੀਆਂ ਹਦਾਇਤਾਂ ਨੂੰ ਸਖ਼ਤੀ ਨਾਲ ਅਮਲ ਵਿੱਚ ਲਿਆਂਦਾ ਜਾਵੇ।

Related News

ਅਮਰੀਕੀ ਕਾਂਗਰਸੀ ਮੈਂਬਰਾਂ ਨੇ ਕੈਨੇਡਾ-ਅਮਰੀਕਾ ਸਰਹੱਦ ਨੂੰ ਮੁੜ ਖੋਲ੍ਹਣ ਲਈ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੂੰ ਲਿੱਖਿਆ ਪੱਤਰ

Rajneet Kaur

ਰੇਜੀਨਾ ਦੇ ਵਾਲਮਾਰਟ ਤੋਂ ਕੋਰੋਨਾ ਵਾਇਰਸ ਫੈਲਣ ਦਾ ਖਤਰਾ, ਜਾਰੀ ਕੀਤੀ ਐਡਵਾਇਜ਼ਰੀ

Vivek Sharma

ਟਵਿੱਟਰ ਇੰਡੀਆ ਦੀ ਪਬਲਿਕ ਪਾਲਿਸੀ ਹੈੱਡ ਮਹਿਮਾ ਕੌਲ ਨੇ ਦਿੱਤਾ ਅਸਤੀਫ਼ਾ, ਦਬਾਅ ਹੇਠ ਹਟਾਏ ਜਾਣ ਦੇ ਚਰਚੇ

Vivek Sharma

Leave a Comment