channel punjabi
Canada International News

ਕੈਨੇਡਾ ਵਿਚ ਰਹਿ ਰਿਹਾ ਲੈਬਨਾਨੀ ਭਾਈਚਾਰਾ ਵੀ ਬੇਰੂਤ ਹਾਦਸੇ ਦੇ ਪੀੜਤਾਂ ਦੀ ਕਰੇਗਾ ਮਦਦ

ਬੈਰੂਤ ਹਾਦਸੇ ਦੇ ਪੀੜਤਾਂ ਲਈ ਲੈਬਨਾਨੀ ਭਾਈਚਾਰੇ ਨੇ ਮੱਦਦ ਦਾ ਕੀਤਾ ਐਲਾਨ

ਕੈਨੇਡਾ ਵਿੱਚ ਰਹਿੰਦੇ ਲੈਬਨਾਨੀ ਭਾਈਚਾਰੇ ਨੇ ਮਦਦ ਲਈ ਵਧਾਏ ਹੱਥ

ਰੇਡਕ੍ਰਾਸ ਜ਼ਰੀਏ ਜ਼ਖ਼ਮੀਆਂ ਨੂੰ ਭੇਜਣਗੇ ਮਦਦ

ਮਾਂਟਰੀਅਲ : ਲੈਬਨਾਨ ਦੀ ਰਾਜਧਾਨੀ ਬੈਰੂਤ ‘ਚ ਹੋਏ ਧਮਾਕਿਆਂ‌ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ।
ਦੁਨੀਆ ਭਰ ਵਿੱਚ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਜਾ ਰਿਹਾ ਹੈ ਅਤੇ ਨਾਲ ਹੀ ਲੇਬਨਾਨ ਨੂੰ ਮਦਦ ਕਰਨ ਦੀ ਵੀ ਗੱਲ ਆਖੀ ਜਾ ਰਹੀ ਹੈ। ਕੈਨੇਡਾ ਸਰਕਾਰ ਪਹਿਲਾਂ ਹੀ 5 ਮਿਲੀਅਨ ਡਾਲਰ ਦੀ ਮਦਦ ਕਰਨ ਦਾ ਐਲਾਨ ਕਰ ਚੁੱਕੀ ਹੈ। ਹੁਣ ਕੈਨੇਡਾ ਵਿੱਚ ਰਹਿ ਰਹੇ ਲੈਬਨਾਨੀ ਮੂਲ ਦੇ ਨਾਗਰਿਕਾਂ ਨੇ ਵੀ ਆਪਣੇ ਪਿੱਤਰੀ ਦੇਸ਼ ਨੂੰ ਸਹਾਇਤਾ ਕਰਨ ਦਾ ਐਲਾਨ ਕੀਤਾ ਹੈ।

ਮਾਂਟਰੀਅਲ ਵਿਚ ਰਹਿੰਦੇ ਲੈਬਨਾਨੀ ਭਾਈਚਾਰੇ ਦੇ ਲੋਕਾਂ ਨੇ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਤੇ ਜ਼ਖਮੀਆਂ ਦੇ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਲੈਬਨਾਨੀ ਮੂਲ ਦੇ ਕੈਨੇਡੀਅਨਾਂ ਨੇ ਇਸ ਹਾਦਸੇ ‘ਤੇ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ।

ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਨੇ ਆਪਣਾ ਦੁੱਖ ਸਾਂਝਾ ਕੀਤਾ ਹੈ। ਇੱਥੇ ਰਹਿ ਰਹੇ ਲੈਬਨਾਨੀ ਮੂਲ ਦੇ ਲੋਕਾਂ ਨੇ ਲੈਬਨਾਨ ਰੈੱਡ ਕਰਾਸ ਨੂੰ ਦਾਨ ਰਾਸ਼ੀ ਭੇਜੀ ਤਾਂ ਕਿ ਲੋਕਾਂ ਦਾ ਇਲਾਜ ਹੋ ਸਕੇ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਲੈਬਨਾਨ ਦੇ ਹਸਪਤਾਲ ਪਹਿਲਾਂ ਹੀ ਭਰੇ ਹੋਏ ਹਨ ਤੇ ਇਸ ਹਾਦਸੇ ਕਾਰਨ ਹੋਰ ਲੋਕਾਂ ਨੂੰ ਮੈਡੀਕਲ ਮਦਦ ਦੇਣਾ ਮੁਸ਼ਕਲ ਹੋ ਰਿਹਾ ਸੀ। ਕੈਨੇਡਾ ਦੇ ਰੈੱਡ ਕਰਾਸ ਵਲੋਂ ਵੀ ਲੈਬਨਾਨ ਦੀ ਮੈਡੀਕਲ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਕੈਨੇਡੀਅਨ ਫੌਜ ਦਾ ਇਕ ਮੈਂਬਰ ਵੀ ਜ਼ਖਮੀਆਂ ਵਿਚ ਸ਼ਾਮਲ ਹੈ। ਇੱਥੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਹਾਦਸੇ ਵਿਚ ਕਈ ਲੋਕਾਂ ਦੇ ਸਰੀਰ ਦੇ ਅੰਗ ਚਲੇ ਗਏ ਹਨ। ਉਨ੍ਹਾਂ ਲਈ ਅਗਲੀ ਜ਼ਿੰਦਗੀ ਬਹੁਤ ਤਕਲੀਫ ਵਾਲੀ ਹੋਣ ਵਾਲੀ ਹੈ, ਜਿਸ ਕਾਰਨ ਉਹ ਉਨ੍ਹਾਂ ਦੀ ਚਿੰਤਾ ਕਰ ਰਹੇ ਹਨ।

Related News

ਵੈਨਕੂਵਰ ਸ਼ਹਿਰ ‘ਚ ਤਿੰਨ ਕਤਲੇਆਮ ਦੀ ਹੋਈ ਪੁਸ਼ਟੀ

Rajneet Kaur

ਫੈਡਰਲ ਸਰਕਾਰ ਆਪਣਾ 2021 ਦਾ ਬਜਟ 19 ਅਪਰੈਲ ਨੂੰ ਕਰੇਗੀ ਪੇਸ਼:ਕ੍ਰਿਸਟੀਆ ਫਰੀਲੈਂਡ

Rajneet Kaur

ਸੰਯੁਕਤ ਰਾਜ-ਕੈਨੇਡਾ ਦੀ ਸਰਹੱਦ ਅਗਲੇ ਸਾਲ ਤੱਕ ਰਖਣੀ ਚਾਹੀਦੀ ਹੈ ਬੰਦ: ਡਾ. ਆਈਸੈਕ ਬੋਗੋਚ

team punjabi

Leave a Comment