channel punjabi
Canada News

ਕੈਨੇਡਾ ਵਿਚ ਕੋਰੋਨਾ ਪ੍ਰਭਾਵਿਤਾਂ ਦੇ ਸਿਹਤਯਾਬ ਹੋਣ ਦੀ ਦਰ ਕਰੀਬ 88 ਫ਼ੀਸਦੀ , ਐਤਵਾਰ ਨੂੰ 400 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ

ਕੋਰੋਨਾ ਦਾ ਫੈਲਾਅ ਲਗਾਤਾਰ ਜਾਰੀ

ਐਤਵਾਰ ਨੂੰ ਤਕਰੀਬਨ 400 ਨਵੇਂ ਮਾਮਲੇ ਆਏ ਸਾਹਮਣੇ

ਕੋਰੋਨਾ ਪ੍ਰਭਾਵਿਤਾਂ ਦੇ ਸਿਹਤਯਾਬ ਹੋਣ ਦੀ ਦਰ 88 ਫੀਸਦੀ

ਐਤਵਾਰ ਨੂੰ ਕੈਨੇਡਾ ਅਮਰੀਕਾ ਬਾਰਡਰ ‘ਤੇ ਲੋਕਾਂ ਦੀ ਰਹੀ ਭੀੜ !

ਓਟਾਵਾ : ਕੈਨੇਡਾ ਸਰਕਾਰ ਵੱਲੋਂ ਵਾਰ ਵਾਰ ਸੂਚਿਤ ਕੀਤੇ ਜਾਣ ਦੇ ਬਾਵਜੂਦ ਐਤਵਾਰ ਨੂੰ ਵੱਡੀ ਗਿਣਤੀ ਲੋਕਾਂ ਨੇ ਅਮਰੀਕਾ ਤੋਂ ਕੈਨੇਡਾ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਬਾਰਡਰ ਤੋਂ ਹੀ ਵਾਪਸ ਭੇਜ ਦਿੱਤਾ ਗਿਆ । ਕੋਰੋਨਾ ਕਾਰਨ ਕੈਨੇਡਾ ਨੇ ਹਾਲੇ ਵੀ ਆਪਣੀਆਂ ਸਰਹੱਦਾਂ ਨੂੰ ਸੀਲ ਕੀਤਾ ਹੋਇਆ ਹੈ।

ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ COVID-19 ਦੇ 400 ਨਵੇਂ ਕੇਸਾਂ ਦੀ ਰਿਪੋਰਟ ਕੀਤੀ ਜਦੋਂ ਕੈਨੇਡਾ ਭਰ ਦੇ ਲੋਕਾਂ ਨੇ ਲੰਬੇ ਹਫਤੇ ਦੇ ਅੰਤ ਵਿੱਚ ਮਜ਼ਦੂਰ ਦਿਵਸ ਮਨਾਇਆ ।

ਉਧਰ ਦੇਸ਼ ਦੇ ਚੋਟੀ ਦੇ ਡਾਕਟਰ ਨੇ ਕਿਹਾ ਕਿ ਛੋਟੇ ਬਾਲਗਾਂ ਵਿਚ ਵੀ ਕੋਰੋਨਾ ਫੈਲ ਰਿਹਾ ਹੈ, ਜਿਹੜਾ ਚਿੰਤਾਜਨਕ ਹੈ। ਕੈਨੇਡਾ ਦੀ ਮੁੱਖ ਸਿਹਤ ਅਧਿਕਾਰੀ ਡਾ. ਥੇਰੇਸਾ ਟਾਮ ਅਨੁਸਾਰ “ਉਮਰ ਦੇ ਹਿਸਾਬ ਨਾਲ, ਛੋਟੇ ਵਿਅਕਤੀਆਂ ਵਿੱਚ ਵੱਧ ਰਹੀ ਬਿਮਾਰੀ ਦੀਆਂ ਗਤੀਵਿਧੀਆਂ ਦਾ ਰੁਝਾਨ ਕਈ ਹਫ਼ਤਿਆਂ ਤੋਂ ਜਾਰੀ ਹੈ, 40 ਸਾਲ ਤੋਂ ਘੱਟ ਉਮਰ ਦੇ ਲੋਕ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੂੰ ਦਰਜ ਕੀਤੇ ਤਾਜ਼ਾ ਅੰਕੜਿਆਂ ਵਿੱਚ 62% ਤੋਂ ਵੱਧ ਕੇਸਾਂ ਦਾ ਸਾਹਮਣਾ ਕਰ ਰਹੇ ਹਨ।”

ਕੋਵਿਡ-19 ਕਾਰਨ ਸਰਹੱਦ ਬੰਦ ਹੋਣ ਦੇ ਬਾਵਜੂਦ ਹਜ਼ਾਰਾਂ ਲੋਕਾਂ ਨੇ ਅਮਰੀਕਾ ਤੋਂ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ , ਪਰ ਉਹ ਸਫਲ ਨਹੀਂ ਹੋ ਸਕੇ। ਐਤਵਾਰ ਦੇ ਅੰਕੜੇ ਬੀ.ਸੀ., ਅਲਬਰਟਾ, ਪੀ.ਈ.ਆਈ. ਤੋਂ ਸਿਰਫ ਕੁਝ ਅਧੂਰੇ ਅਪਡੇਟ ਨੂੰ ਦਰਸਾਉਂਦੇ ਹਨ ਪਰ ਕੈਨੇਡਾ ਵਿਚ ਹਰ ਰੋਜ਼ ਨਵੇਂ ਕੋਰੋਨਾਵਾਇਰਸ ਦੇ ਕੇਸ ਦੇਖਣ ਨੂੰ ਮਿਲ ਰਹੇ ਹਨ ਜੋ ਵੱਧ ਰਹੇ ਹਨ ।

ਐਤਵਾਰ ਨੂੰ ਘੋਸ਼ਿਤ ਕੀਤੇ 400 ਕੋਰੋਨਾ ਪ੍ਰਭਾਵਿਤਾਂ ਦੇ ਐਲਾਨ ਦੇ ਨਾਲ ਕੈਨੇਡਾ ਵਿੱਚ ਕੋਰੋਨਾ ਦੇ ਕੁੱਲ ਮਿਲਾ ਕੇ 131,895 ਕੇਸ ਹੋ ਗਏ ਹਨ। ਇਹਨਾਂ ਵਿੱਚੋਂ 116357 ਸਿਹਤਯਾਬ ਹੋ ਚੁੱਕੇ ਹਨ। ਉਨਟਾਰੀਓ ਵਿੱਚ ਸਿਹਤ ਅਧਿਕਾਰੀਆਂ ਨੇ ਘੋਸ਼ਣਾ ਕੀਤੀ ਕਿ ਦੋ ਹੋਰ ਮੌਤਾਂ ਹੋਈਆਂ, ਜਿਹਨਾਂ ਦੀ ਕੌਮੀ ਗਿਣਤੀ 9,145 ਹੋ ਗਈ।

ਦੇਸ਼ ਦੇ ਕੋਰੋਨਵਾਇਰਸ ਨਾਲ ਪ੍ਰਭਾਵਿਤ ਹੋਏ ਲੋਕਾਂ ਵਿੱਚੋਂ ਲਗਭਗ 88 ਪ੍ਰਤੀਸ਼ਤ ਮਰੀਜ਼ ਸਿਹਤਯਾਬ ਹੋ ਚੁੱਕੇ ਨੇ।

ਓਨਟਾਰੀਓ ਵਿੱਚ ਐਤਵਾਰ ਨੂੰ 158 ਨਵੇਂ ਕੋਰੋਨਾਵਾਇਰਸ ਮਾਮਲੇ ਸਾਹਮਣੇ ਆਏ। ਇੱਥੇ ਕੁੱਲ ਕੇਸਾਂ ਦੀ ਗਿਣਤੀ 43,100 ਤੱਕ ਪਹੁੰਚ ਗਈ ਜਿਨ੍ਹਾਂ ਵਿੱਚੋਂ 38,958 ਲੋਕੀਂ ਸਿਹਤਯਾਬ ਹੋਏ ਨੇ । ਏਥੇ ਸਿਹਤਯਾਬ ਹੋਣ ਦੀ ਦਰ 90 ਫੀਸਦੀ ਤੱਕ ਹੈ।

Related News

ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਖੇਤੀਬਾੜੀ ਕਾਨੂੰਨ ਖ਼ਿਲਾਫ਼ ਕੈਨੇਡਾ ਵਿੱਚ ਪ੍ਰਦਰਸ਼ਨ, ਮੋਟਰ ਸਾਈਕਲ ਅਤੇ ਕਾਰ ਰੈਲੀ ਰਾਹੀਂ ਜਤਾਇਆ ਗਿਆ ਰੋਸ

Vivek Sharma

ਓਂਟਾਰੀਓ 17 ਜੁਲਾਈ ਨੂੰ ਹੋਵੇਗਾ ਪੜਾਅ 3 ‘ਚ ਦਾਖਲ, ਇਕੱਠ ਕਰਨ ਦੀ ਸੀਮਾ ‘ਚ ਕੀਤਾ ਵਾਧਾ

Rajneet Kaur

ਨਵੰਬਰ ਮਹੀਨੇ ‘ਚ ਪੇਸ਼ ਕਰੇਗਾ ਉਂਟਾਰੀਓ ਆਪਣਾ ਬਜਟ, ਕੋਰੋਨਾ ਕਾਰਨ ਬਜਟ ਪੇਸ਼ ਕਰਨ ‘ਚ 8 ਮਹੀਨੇ ਦੀ ਹੋਈ ਦੇਰੀ

Vivek Sharma

Leave a Comment