channel punjabi
Canada International News North America

ਕੈਨੇਡਾ ਵਾਸੀਆਂ ਨੂੰ ਕੋਰੋਨਾ ਦਾ ਟੀਕਾ ਤਾਂ ਚਾਹੀਦਾ ਹੈ, ਪਰ ਉਹ ਇਸ ਨੂੰ ਲਾਜ਼ਮੀ ਕਰਨ ਦੇ ਹੱਕ ਵਿੱਚ ਨਹੀਂ : ਸਰਵੇਖਣ

ਓਟਾਵਾ : ਕੈਨੇਡਾ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਈ ਸੂਬਿਆਂ ਚ ਵੱਡੀ ਗਿਣਤੀ ਲੋਕਾਂ ਨੂੰ ਕੋਰੋਨਾ ਪਾਜ਼ਿਟਿਵ ਕਰ ਰਹੀ ਹੈ । ਅਜਿਹੇ ਵਿਚ ਆਸ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਕੋਰੋਨਾ ਵੈਕਸੀਨ ਆਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਦੀ ਮਾਰ ਤੋਂ ਬਚਾਇਆ ਜਾ ਸਕੇ।
ਪਰ ਕੈਨੇਡਾ ਵਿੱਚ ਕਰਵਾਏ ਇਕ ਸਰਵੇਖਣ ਤੋਂ ਬਾਅਦ ਹੈਰਾਨਕੁੰਨ ਨਤੀਜੇ ਸਾਹਮਣੇ ਆਏ ਨੇ। ਵੱਡੀ ਗਿਣਤੀ ਕੈਨੇਡਾ ਵਾਸੀਆਂ ਦਾ ਕਹਿਣਾ ਹੈ ਕਿ ਵੈਕਸੀਨ ਜਾਂ ਟੀਕੇ ਨੂੰ ਨੂੰ ਲਾਜ਼ਮੀ ਨਹੀਂ ਕੀਤਾ ਜਾਣਾ ਚਾਹੀਦਾ।
ਕੋਰੋਨਾ ਵਾਇਰਸ ਦੇ ਟੀਕੇ ਨੂੰ ਲੈ ਕੇ ਹੋਏ ਇਕ ਸਰਵੇ ਵਿਚ ਪਤਾ ਲੱਗਾ ਹੈ ਕਿ ਵੱਡੀ ਗਿਣਤੀ ਵਿਚ ਲੋਕ ਕੋਰੋਨਾ ਦੇ ਟੀਕੇ ਨੂੰ ਲਾਜ਼ਮੀ ਨਹੀਂ ਕਰਨਾ ਚਾਹੁੰਦੇ। ਲੋਕਾਂ ਨੇ ਸੁਝਾਅ ਦਿੱਤਾ ਹੈ ਕਿ ਟੀਕਾ ਲਗਵਾਉਣਾ ਹਰ ਵਿਅਕਤੀ ਦੀ ਆਪਣੀ ਮਰਜ਼ੀ ਹੋਣੀ ਚਾਹੀਦੀ ਹੈ।

ਲੇਗਰ ਐਂਡ ਦਿ ਐਸੋਸਿਏਸ਼ਨ ਫਾਰ ਕੈਨੇਡੀਅਨ ਸਟਡੀਜ਼ ਨੇ ਇਸ ਸਰਵੇ ਨੂੰ ਕੀਤਾ ਹੈ ਅਤੇ ਇਸਦੇ ਨਤੀਜੇ ਵੱਜੋਂ ਦੱਸਿਆ ਹੈ ਕਿ ਵੱਡੀ ਗਿਣਤੀ ਵਿਚ ਲੋਕਾਂ ਦਾ ਪੱਖ ਵੱਖਰਾ ਹੈ। ਵਿਸ਼ਵ ਭਰ ਵਿਚ ਕੋਰੋਨਾ ਟੀਕੇ ਨੂੰ ਲੈ ਕੇ ਟ੍ਰਾਇਲ ਚੱਲ ਰਹੇ ਹਨ ਅਜਿਹੇ ਵਿਚ ਕੈਨੇਡਾ ਵੀ ਟੀਕੇ ਤੱਕ ਪਹੁੰਚ ਕਰਨ ਲਈ ਕਈ ਕੰਪਨੀਆਂ ਨਾਲ ਗੱਲਬਾਤ ਕਰ ਰਿਹਾ ਹੈ। ਬਹੁਤ ਸਾਰੇ ਲੋਕ ਕੈਨੇਡਾ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਪ੍ਰਤੀ ਆਸਵੰਦ ਹਨ। ਸਰਕਾਰ ਦਾ ਕਹਿਣਾ ਹੈ ਕਿ ਜੇਕਰ ਕੋਰੋਨਾ ਤੋਂ ਬਚਾਅ ਦਾ ਟੀਕਾ ਸਫਲ ਰਹਿੰਦਾ ਹੈ ਤਾਂ ਉਹ ਆਪਣੇ ਦੇਸ਼ ਲਈ ਇਸ ਦੀ ਵੱਡੀ ਖੇਪ ਖਰੀਦਣਗੇ।

ਸਰਵੇ ਵਿਚ ਦੱਸਿਆ ਗਿਆ ਕਿ ਸਿਰਫ 39 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਟੀਕਾ ਹਰੇਕ ਲਈ ਲਗਵਾਉਣਾ ਜ਼ਰੂਰੀ ਹੋਣਾ ਚਾਹੀਦਾ ਹੈ ਜਦਕਿ ਬਾਕੀਆਂ ਨੇ ਇਸ ‘ਤੇ ਨਾਂ-ਪੱਖੀ ਜਵਾਬ ਦਿੱਤਾ ਹੈ। ਆਨਲਾਈਨ ਹੋਏ ਇਸ ਸਰਵੇ ਵਿਚ 1,539 ਕੈਨੇਡੀਅਨ ਨੌਜਵਾਨਾਂ ਨੇ ਹਿੱਸਾ ਲਿਆ। ਬਹੁਤੇ ਲੋਕਾਂ ਨੂੰ ਡਰ ਹੈ ਕਿ ਇਸ ਟੀਕੇ ਨਾਲ ਉਨ੍ਹਾਂ ਦੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।
ਸਰਵੇਖਣ ਦੇ ਇਹ ਨਤੀਜੇ ਅਜਿਹੇ ਸਮੇਂ ਵਿੱਚ ਆਏ ਨੇ ਜਦੋਂ ਪੂਰੇ ਕੈਨੇਡਾ ਵਿਚ ਕੋਰੋਨਾ ਵਾਇਰਸ ਦੀ ਕਰੋਪੀ ਇਸ ਸਮੇਂ ਸਿਖਰਾਂ ‘ਤੇ ਹੈ । ਅਜਿਹੇ ਵਿਚ ਆਸ ਕੀਤੀ ਜਾ ਕਰ ਰਹੀ ਸੀ ਕਿ ਵੱਡੀ ਗਿਣਤੀ ਲੋਕ ਟੀਕੇ ਨੂੰ ਲਾਜ਼ਮੀ ਕਰਨ ਦੇ ਪੱਖ ਵਿਚ ਹੋਣਗੇ, ਪਰ ਸਰਵੇਖਣ ਦੇ ਤਾਜਾ ਨਤੀਜਿਆਂ ਨੇ ਨੀਤੀ ਘਾੜਿਆਂ ਦੀ ਸੋਚ ਨੂੰ ਵੱਡਾ ਝਟਕਾ ਦਿੱਤਾ ਹੈ।

Related News

ਅਮਰੀਕਾ ਵਿਚ ਬਰਫ਼ਬਾਰੀ ਕਾਰਨ 58 ਲੋਕਾਂ ਦੀ ਗਈ ਜਾਨ, ਪਾਣੀ, ਬਿਜਲੀ, ਗੈਸ ਸਭ ਠੱਪ

Vivek Sharma

ਪ੍ਰਸਿੱਧ ਭਾਰਤੀ ਕਲਾਸੀਕਲ ਗਾਇਕ ਪੰਡਿਤ ਜਸਰਾਜ ਦਾ ਅਮਰੀਕਾ ‘ਚ ਹੋਇਆ ਦਿਹਾਂਤ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸ਼ੋਕ ਪ੍ਰਗਟ

Rajneet Kaur

ਨਵੇਂ ਵੀਜ਼ਾ ਨਿਯਮਾਂ ਦੇ ਵਿਰੋਧ ‘ਚ 180 ਵਿਦਿਅਕ ਅਦਾਰੇ, ਟਰੰਪ ਸਰਕਾਰ ਦਾ ਤਿੱਖਾ ਵਿਰੋਧ

Vivek Sharma

Leave a Comment