channel punjabi
Canada International News North America

ਕੈਨੇਡਾ ਲਈ ਰਾਹਤ ਦੀ ਖ਼ਬਰ, ਤਾਲਾਬੰਦੀ ਕਾਰਨ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ‘ਚ ਆਈ ਕਮੀ

ਟੋਰਾਂਟੋ : ਕੈਨੇਡਾ ਦੇ ਕਈ ਹਿੱਸਿਆਂ ਵਿਚ ਕੀਤੀ ਗਈ ਤਾਲਾਬੰਦੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ, ਬੀਤੇ ਦੋ ਹਫ਼ਤਿਆਂ ਤੋਂ ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਕਾਫੀ ਘੱਟ ਦਰਜ ਹੋ ਰਹੇ ਹਨ। ਇਸ ਲਈ ਮਾਹਰਾਂ ਦਾ ਮੰਨਣਾ ਹੈ ਕਿ ਕਈ ਹਿੱਸਿਆਂ ਵਿਚ ਲੱਗੀ ਤਾਲਾਬੰਦੀ ਕਾਰਨ ਕੋਰੋਨਾ ਮਾਮਲੇ ਘੱਟ ਰਹੇ ਹਨ। ਇਸ ਤੋਂ ਪਹਿਲਾਂ ਕੈਨੇਡਾ ਵਿਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਵਧੇਰੇ ਲੋਕਾਂ ਦੀਆਂ ਮੌਤਾਂ ਹੋਈਆਂ ਤੇ ਹਸਪਤਾਲਾਂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਵੀ ਬਹੁਤ ਵੱਧ ਗਈ ਹੈ। ਇਸੇ ਕਾਰਨ ਕਈ ਹਸਪਤਾਲਾਂ ਵਿਚ ਐਮਰਜੈਂਸੀ ਕਮਰਿਆਂ ਵਿਚ ਵਾਧੂ ਬੈੱਡ ਲਾਏ ਜਾ ਰਹੇ ਹਨ।

ਸਿਹਤ ਅਧਿਕਾਰੀਆਂ ਦਾ ਵੀ ਇਹੀ ਮੰਨਣਾ ਹੈ ਕਿ ਦੇਸ਼ ਵਿਚ 10 ਜਨਵਰੀ ਤੋਂ 22 ਜਨਵਰੀ ਤੱਕ ਕੋਰੋਨਾ ਦੇ ਮਾਮਲੇ ਘੱਟ ਦਰਜ ਹੋਏ ਹਨ, ਜਿਸ ਦਾ ਕਾਰਨ ਤਾਲਾਬੰਦੀ ਹੈ। 10 ਜਨਵਰੀ ਨੂੰ ਕੋਰੋਨਾ ਦੇ ਰੋਜ਼ਾਨਾ ਦੇ ਮਾਮਲੇ 8,260 ਸਨ ਜੋ ਕਿ 22 ਜਨਵਰੀ ਨੂੰ 5,957 ਹੋ ਗਏ ਹਨ, ਇਹ ਵੀ ਰਾਹਤ ਭਰੀ ਖ਼ਬਰ ਹੈ।

ਛੂਤ ਦੀਆਂ ਬੀਮਾਰੀਆਂ ਦੇ ਮਾਹਰ ਡਾ. ਇਸਾਕ ਬਗੋਚ ਮੁਤਾਬਕ ਦੇਸ਼ ਸਹੀ ਦਿਸ਼ਾ ਵੱਲ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਅਸੀਂ ਬਹੁਤ ਲੰਬਾ ਸਫ਼ਰ ਤੈਅ ਕਰਨਾ ਹੈ, ਇਸ ਲਈ ਲੋਕਾਂ ਨੂੰ ਮਾਸਕ ਪਾਉਣ ਅਤੇ ਸਮਾਜਕ ਦੂਰੀ ਬਣਾਈ ਰੱਖਣ ਦੀ ਅਪੀਲ ਨੂੰ ਮੰਨਣਾ ਹੀ ਪਵੇਗਾ।

ਕੁਝ ਮਾਹਰਾਂ ਨੇ ਵਿਚਾਰ ਕੀਤਾ ਸੀ ਕਿ ਕੋਰੋਨਾ ਟੀਕਾਕਰਨ ਮੁਹਿੰਮ ਕਾਰਨ ਕੋਰੋਨਾ ਮਾਮਲੇ ਘਟੇ ਹਨ ਪਰ ਕਈ ਮਾਹਰਾਂ ਨੇ ਦੱਸਿਆ ਕਿ ਅਜੇ ਦੇਸ਼ ਦੇ ਸਿਰਫ 2 ਫ਼ੀਸਦੀ ਲੋਕਾਂ ਨੂੰ ਹੀ ਕੋਰੋਨਾ ਦਾ ਟੀਕਾ ਮਿਲ ਸਕਿਆ ਹੈ। ਇਸ ਲਈ ਕੋਰੋਨਾ ਮਾਮਲੇ ਘਟਣ ਪਿੱਛੇ ਸਭ ਤੋਂ ਵੱਡਾ ਕਾਰਨ ਤਾਲਾਬੰਦੀ ਹੈ ਤੇ ਦੇਸ਼ ਨੂੰ ਅਜੇ ਇਸ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ।

ਦੱਸ ਦਈਏ ਕਿ ਕੈਨੇਡਾ ਨੇ ਅਮਰੀਕਾ ਨਾਲ ਆਪਣੀ ਸਰਹੱਦ ਅਜੇ ਗੈਰ-ਜ਼ਰੂਰੀ ਯਾਤਰਾ ਲਈ ਬੰਦ ਰੱਖੀ ਹੈ। ਇਸ ਦੇ ਇਲਾਵਾ ਕੈਨੇਡਾ ਵਿਚ ਦਾਖ਼ਲ ਹੋਣ ਲਈ ਹਰ ਵਿਅਕਤੀ ਨੂੰ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਵੀ ਜ਼ਰੂਰੀ ਹੈ। ਜਿਸ ਦੇ ਚਲਦਿਆਂ ਵੀ ਕੋਰੋਨਾ ਨੂੰ ਕਾਬੂ ਕਰਨ ਵਿੱਚ ਕਾਫੀ ਮਦਦ ਮਿਲ ਰਹੀ ਹੈ । ਕੈਨੇਡਾ ਨੇ ਅਮਰੀਕਾ ਨਾਲ ਦੀ ਆਪਣੀ ਸਰਹੱਦ ਨੂੰ 21 ਫ਼ਰਵਰੀ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੋਇਆ ਹੈ।

Related News

ਐਸਟ੍ਰਾਜ਼ੇਨੇਕਾ ਵੈਕਸੀਨ ਦੇ ਦੋ ਜ਼ਹਾਜਾਂ ਦੇ ਪਹੁੰਚਣ ‘ਚ ਹੋਰ ਲੱਗ ਸਕਦੈ ਸਮਾਂ

Rajneet Kaur

ਪ੍ਰਿੰਸ ਫਿਲਿਪ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ

Rajneet Kaur

ਬੀਜਿੰਗ ਵਿਚ 2022 ਦੀਆਂ ਵਿੰਟਰ ਓਲੰਪਿਕ ਖੇਡਾਂ ਵਿਚ ਅੱਧੇ ਤੋਂ ਵੱਧ ਲੋਕ ਕੈਨੇਡਾ ਦੀ ਭਾਗੀਦਾਰੀ ਦਾ ਬਾਈਕਾਟ ਕਰਨ ਦੇ ਹੱਕ ‘ਚ: ਸਰਵੇਖਣ

Rajneet Kaur

Leave a Comment