channel punjabi
Canada International News North America

ਕੈਨੇਡਾ: ਭਾਰਤੀ ਕਿਸਾਨਾਂ ਦੇ ਹੱਕ ‘ਚ ਟਰੈਕਟਰ ਟੂ ਚੌਪਰ ਰੈਲੀ ਦਾ ਕੀਤਾ ਗਿਆ ਆਯੋਜਨ

ਭਾਰਤ ਵਿਚ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਜਿੱਥੇ ਭਾਰਤ ਤੇ ਵਿਦੇਸ਼ਾ ਵਿਚ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਜੀਟੀਏ ਦੇ ਮੇਜ਼ਰ ਹਾਈਵੇਜ਼ ਉੱਪਰ ਕੈਨੇਡਾ ਵਿਚ ਵਸਦੇ ਭਾਰਤੀ ਲੋਕਾਂ ਵੱਲੋਂ ਕਿਸਾਨਾਂ ਨੂੰ ਸਪੋਰਟ ਕਰਦੇ ਹੋਏ ਬੈਨਰ ਦੇ ਨਾਲ ਹੈਲੀਕਾਪਟਰ ਉਡਾਇਆ ਗਿਆ ਤੇ ਕੇਂਦਰ ਸਰਕਾਰ ਖਿਲਾਫ਼ ਰੋਸ ਜ਼ਾਹਿਰ ਕੀਤਾ ਗਿਆ। ਬੇਸ਼ੱਕ ਟੋਰੰਟੋ ਵਿਚ ਆਏ ਦਿਨ ਭਾਰਤੀ ਕਿਸਾਨਾਂ ਦੇ ਹੱਕ ‘ਚ ਕਾਰ ਰੈਲੀਆਂ ਦਾ ਆਯੋਜਨ ਕੀਤਾ ਜਾਂਦਾ ਹੈ ਪਰ ਇਸ ਵਾਰ ਟਰੈਕਟਰ ਟੂ ਚੌਪਰ (‘Tractor to Chopper’) ਰੈਲੀ ਦਾ ਆਯੋਜਨ 28 ਤੇ 29 ਦਸੰਬਰ ਨੂੰ ਕੀਤਾ ਗਿਆ । ਪ੍ਰਬੰਧਕਾਂ ਅਨੁਸਾਰ ਕਿਸਾਨ ਸਿਰਫ ਟਰੈਕਟਰਾਂ ਉੱਪਰ ਹੀ ਰੈਲੀਆਂ ਨਹੀਂ ਕਰਦੇ ਬਲਕਿ ਹੈਲੀਕਾਪਟਰ ਉੱਪਰ ਵੀ ਰੈਲੀ ਕਰ ਸਕਦੇ ਹਨ ।
ਇਹ ਪ੍ਰਦਰਸ਼ਨ 29 ਦਸੰਬਰ ਨੂੰ ਸ਼ੁਰੂ ਹੋਇਆ ਸੀ ਅਤੇ 30 ਦਸੰਬਰ ਨੂੰ, ਕੈਨੇਡਾ ਵਿੱਚ ਵੀ ਜਾਰੀ ਰਹੇਗਾ।

– Starting at 12 noon from Burlington Airport.
– Helicopter will fly over CN Tower at about 12:30 pm via QEW> one loop around CN Tower
– CN Tower to DVP to Hwy 401
– 401 to Ebenezer Temple at 12:50 (and Clairville conservation area)
– Malton Temple (Airport Rd/ Derry Rd)
– Dixie Temple (Derry and Dixie rd)
– Springdale area/ Heart Lake Conservation area
– Heartlake to Queen/ Creditview Rd
– 499 Ray Lawson Blvd (near Sheridan college) at 1:40 pm.

ਜੀਟੀਏ ਫਲੋਰਿੰਗ ਤੋਂ ਨਵੀ ਬਰਾੜ , ਰੋਇਲ ਬੈਂਕ ਤੋਂ ਸਰਬਜੀਤ ਸਿੰਘ ਅਤੇ ਲਾਲੀ ਕਿੰਗ ਨੇ ਦੱਸਿਆ ਕਿ ਅਸੀਂ ਕਿਸਾਨਾਂ ਦੇ ਇਸ ਸੰਘਰਸ਼ ਦੇ ਵਿਚ ਹਰ ਕਦਮ ਤੇ ਉਨ੍ਹਾਂ ਦੇ ਨਾਲ ਖੜੇ ਹਾਂ ਤੇ ਹਰ ਤਰੀਕੇ ਨਾਲ ਕਿਸਾਨਾਂ ਦੀ ਮੱਦਦ ਕਰਾਂਗੇ ।

Related News

ਕੈਨੇਡਾ ਪਹੁੰਚੀ ਭਾਰਤ ਵਲੋਂ ਭੇਜੀ ਕੋਰੋਨਾ ਵੈਕਸੀਨ, ਟਰੂਡੋ ਨੇ ਭਾਰਤ ਸਰਕਾਰ ਦਾ ਕੀਤਾ ਧੰਨਵਾਦ

Vivek Sharma

ਵੱਡੀ ਖ਼ਬਰ : ਮੁੜ ਸ਼ੁਰੂ ਹੋਵੇਗਾ ਓਸ਼ਾਵਾ ਦਾ ਜਰਨਲ ਮੋਟਰ ਪਲਾਂਟ

Vivek Sharma

ਲਓ ਜੀ, ਦੁਨੀਆ ਦੇਖਦੀ ਰਹਿ ਗਈ, ਰੂਸ ਲੱਭ ਲਿਆਇਆ ‘ਕੋਰੋਨਾ’ ਦਾ ਹੱਲ !

Vivek Sharma

Leave a Comment