channel punjabi
Canada International News North America

ਕੈਨੇਡਾ ਨੇ ਫਾਈਜ਼ਰ ਵੈਕਸੀਨ ਦੀਆਂ 4 ਮਿਲੀਅਨ ਡੋਜ਼ ਤੇ ਮੋਡੇਰਨਾ ਦੀਆਂ 2 ਮਿਲੀਅਨ ਡੋਜ਼ ਮੰਗਵਾਈਆਂ, ਜਨਵਰੀ ਤੋਂ ਮਾਰਚ ਤੱਕ ਲੋਕਾਂ ਨੂੰ ਲੱਗਣਾ ਸ਼ੁਰੂ ਹੋ ਜਾਵੇਗਾ ਕੋਰੋਨਾ ਟੀਕਾ :ਸਿਹਤ ਮੰਤਰੀ ਕ੍ਰਿਸਟਾਈਨ ਇਲੀਅਟ

ਇਸ ਵੇਲੇ ਕੈਨੇਡਾ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ। ਇਸ ਲਈ ਹਰੇਕ ਰੀਜ਼ਨ ‘ਚ ਕੋਰੋਨਾ ਬਾਰੇ ਹੀ ਵਿਚਾਰ ਚਰਚਾ ਹੋ ਰਹੀ ਹੈ। ਇਸ ਤੋਂ ਬਚਣ ਲਈ ਸਰਕਾਰ ਨੇ ਫਾਈਜ਼ਰ ਤੇ ਮੋਡੇਰਨਾ ਦੀ ਕੋਰੋਨਾ ਵੈਕਸੀਨ ਲਈ ਕਰਾਰ ਕੀਤਾ ਹੈ। ਓਂਟਾਰੀਓ ਦੀ ਸਿਹਤ ਮੰਤਰੀ ਨੇ ਬੀਤੇ ਦਿਨ ਦੱਸਿਆ ਕਿ ਕੈਨੇਡਾ ਨੂੰ ਜਨਵਰੀ ਤੱਕ ਕੋਰੋਨਾ ਵੈਕਸੀਨ ਦੀ ਖੁਰਾਕਾਂ ਮਿਲ ਜਾਣਗੀਆਂ।

ਸਿਹਤ ਮੰਤਰੀ ਕ੍ਰਿਸਟਾਈਨ ਇਲੀਅਟ ਨੇ ਕਿਹਾ ਕਿ ਕੈਨੇਡਾ ਨੇ ਫਾਈਜ਼ਰ ਵੈਕਸੀਨ ਦੀਆਂ 4 ਮਿਲੀਅਨ ਡੋਜ਼ ਤੇ ਮੋਡੇਰਨਾ ਦੀਆਂ 2 ਮਿਲੀਅਨ ਵੈਕਸੀਨ ਡੋਜ਼ ਮੰਗਵਾਈਆਂ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜਨਵਰੀ ਤੋਂ ਮਾਰਚ ਤੱਕ ਲੋਕਾਂ ਨੂੰ ਇਹ ਟੀਕਾ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਰਾਹਤ ਦੀ ਖ਼ਬਰ ਹੈ ਕਿ ਓਂਟਾਰੀਓ ਨੂੰ ਫਾਈਜ਼ਰ ਵੈਕਸੀਨ ਦੀਆਂ 1.6 ਮਿਲੀਅਨ ਖੁਰਾਕਾਂ ਮਿਲਣਗੀਆਂ ਅਤੇ ਮੋਡੇਰਨਾ ਵੈਕਸੀਨ ਦੀਆਂ 8 ਲੱਖ ਡੋਜ਼ ਮਿਲਣ ਵਾਲੀਆਂ ਹਨ। ਦੱਸ ਦਈਏ ਕਿ ਅਮਰੀਕਾ ਦੀਆਂ ਦੋਵਾਂ ਕੰਪਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਕੋਰੋਨਾ ਟੀਕਾ ਸਫਲ ਹੈ।

ਇਸਦੇ ਨਾਲ ਹੀ ਇਲੀਅਟ ਨੇ ਕਿਹਾ ਕਿ ਪਿਛਲੇ ਸਾਲ ਤੋਂ ਅਸੀ ਕੋਵਿਡ 19 ਅਲਾਮਤ ਨਾਲ ਜੂਝ ਰਹੇ ਹਾਂ।ਉਹਨਾਂ ਕਿਹਾ ਕਿ ਓਨਟਾਰੀਓ ਸਰਕਾਰ ਉਦੋਂ ਤੋਂ ਹੀ ਓਨਟਾਰੀਓ ਵਾਸੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਹੈਲਥਕੇਅਰ ਸਿਸਟਮ ਨੂੰ ਜ਼ਿਆਦਾ ਤਰਜੀਹ ਦੇ ਰਹੀ ਹੈ।ਇਲੀਅਟ ਨੇ ਐਲਾਨ ਕੀਤਾ ਕਿ ਓਨਟਾਰੀਓ ਸਰਕਾਰ 13 ਨਵੀਆਂ ਹੈਲਥਕੇਅਰ ਟੀਮਾ ਲਈ 2.4 ਮਿਲੀਅਨ ਡਾਲਰ ਖਰਚ ਕਰਨ ਜਾ ਰਹੀ ਹੈ।

Related News

ਕੈਨੇਡੀਅਨ ਮੈਡੀਕਾਗੋ ਕੰਪਨੀ ਨੇ ਕੋਵਿਡ-19 ਦੇ ਟੀਕੇ ਦਾ ਪਹਿਲਾ ਟਰਾਇਲ ਕੀਤਾ ਸ਼ੁਰੂ

Rajneet Kaur

ਕੋਰੋਨਾ ਨਾਲ ਨਜਿੱਠਣ ਵਿੱਚ ਨਿਊਜ਼ੀਲੈਂਡ ਨੇ ਮਾਰੀ ਬਾਜ਼ੀ, ਬੀਤੇ ਤਿੰਨ ਮਹੀਨਿਆਂ ਤੋਂ ਇੱਕ ਵੀ ਕੋਰੋਨਾ ਸੰਕ੍ਰਮਿਤ ਕੇਸ ਨਹੀਂ ਆਇਆ ਸਾਹਮਣੇ

Vivek Sharma

ਵਿੱਤ ਮੰਤਰੀ ਨੂੰ ਵਿਦੇਸ਼ ਜਾਣ ਦੀ ਆਗਿਆ ਦੇਣਾ ਮੇਰੀ ਗਲਤੀ : ਡੱਗ ਫੋਰਡ

Vivek Sharma

Leave a Comment