channel punjabi
Canada International News North America

ਕੈਨੇਡਾ ਨੇ ਚੀਨੀ ਸਟੇਟ ਫਰਮ ਦੀ ਸੋਨੇ ਦੀ ਮਾਇਨਿੰਗ ਬੋਲੀ ਦੀ ਸੰਘੀ ਸਮੀੱਖਿਆ ਨੂੰ 45 ਦਿਨਾਂ ਲਈ ਵਧਾਇਆ

ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦੇ ਮੱਦੇਨਜ਼ਰ, ਕੈਨੇਡਾ ਨੇ ਇਕ ਰਣਨੀਤਕ ਮਹੱਤਵਪੂਰਨ ਕੈਨੇਡੀਅਨ ਸੋਨੇ ਦੀ ਮਾਈਨਿੰਗ ਕੰਪਨੀ ਦੀ ਚੀਨੀ ਸਮਝੌਤੇ ਦੀ ਸੁਰੱਖਿਆ ਸਮੀਖਿਆ ਵਧਾ ਦਿੱਤੀ ਹੈ, ਜਿਸ ਦੀ ਕੀਮਤ 165 ਮਿਲੀਅਨ ਡਾਲਰ ਹੈ। ਸ਼ੁੱਕਰਵਾਰ ਨੂੰ TMAC ਰਿਸੋਰਸਿਸ ਨੇ ਕਿਹਾ ਕਿ 27 ਨਵੰਬਰ ਨੂੰ ਕਿਹਾ ਕਿ ਸੰਘਰਸ਼ ਕਰਤਾ ਮਾਇਨਰ ਲਈ ਚੀਨ ਦੀ ਸਰਕਾਰੀ ਮਾਲਕੀ ਵਾਲੀ ਸ਼ਾਡੋਂਗ ਗੋਲਡ ਮਾਇਨਿੰਗ ਦੀ ਬੋਲੀ ਦੀ ਸੰਘੀ ਸਮੀੱਖਿਆ 45 ਦਿਨਾਂ ਲਈ ਵਧਾ ਦਿੱਤੀ ਗਈ ਹੈ। TMAC ਰਿਸੋਰਸਿਸ ਹਾਲ ਹੀ ਵਿੱਚ ਕੈਨੇਡਾ ਦੇ ੳੱਤਰੀ ਨੁਨਾਵੱਟ ਵਿੱਚ ਚੱਲ ਰਿਹਾ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਖੇਤਰ ਦੇ ਰਣਨੀਤਕ ਮੁੱਲ ਅਤੇ ਅਪ੍ਰਤੱਖ ਸੰਭਾਵਿਤ ਹੋਣ ਕਾਰਨ ਕੈਨੇਡਾ ਦੇ ਵਿਰੋਧੀ ਮੈਂਬਰਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਿਕਰੀ ਰੋਕਣ ਲਈ ਦਬਾਅ ਪਾਇਆ ਹੈ। ਸਾਉਥ ਚਾਈਨਾ ਮੋਰਨਿੰਗ ਪੋਸਟ ਦੇ ਅਨੁਸਾਰ ਜੇ ਇਸ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ ਤਾਂ ਇਹ ਸਮਝੌਤਾ TMAC ਦੀ ਮਹੱਤਵਪੂਰਣ ‘ਹੋਪ ਬੇਅ ਗੋਲਡ ਪ੍ਰਾਜੈਕਟ’ ‘ਤੇ ਚੀਨੀ ਸਰਕਾਰੀ ਵਾਲੀ ਕੰਪਨੀ ਦਾ ਕਬਜ਼ਾ ਹੋਵੇਗਾ , ਜੋ ਕਿ ਉੱਤਰੀ ਪੱਛਮ ਦੇ ਰਸਤੇ’ ਤੇ ਸਥਿਤ ਹੈ। ਇਹ ਇੱਕ ਸਮੂਮਦਰੀ ਰਾਸਤਾ ਹੈ ਜੋ ਕਿ ਅਟਲਾਂਟਿਕ ਅਤੇ ਪ੍ਰਸ਼ਾਤ ਮਹਾਸਾਗਰ ਨੂੰ ਆਰਕਟਿਕ ਦੇ ਰਸਤੇ ਜੋੜਦਾ ਹੈ।

ਕੈਨੇਡਾ ਦੁਆਰਾ ਸਮੀਖਿਆ ਦਾ ਇਹ ਵਿਸਥਾਰ ਹੁਵਾਵੇ ਟੈਕਨੋਲੋਜੀ ਦੇ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਜ਼ੂ ਖਿਲਾਫ ਹਵਾਲਗੀ ਦੇ ਕੇਸ ਤੋਂ ਬਾਅਦ ਚੀਨ ਨਾਲ ਵੱਧ ਰਹੇ ਤਣਾਅ ਦੇ ਵਿਚਕਾਰ ਆਇਆ ਹੈ। ਹਾਲ ਹੀ ਵਿੱਚ , ਕੈਨੇਡਾ ਦੀ ਸੰਚਾਰ ਸੁਰੱਖਿਆ ਸਥਾਪਨਾ ਦੀ ਖੁਫੀਆ ਏਜੰਸੀ ਦੀ ਰਿਪੋਰਟ ਨੇ ਚੀਨ ਅਤੇ ਉਤਰ ਕੋਰੀਆਂ ਨੂੰ ਹੋਰ ਕਈ ਦੇਸ਼ਾਂ ਨਾਲ ਸੁਚੀਬੱਧ ਕੀਤਾ ਸੀ ਜੋ ਕਿ ਜੋ ਕਿ ਰਾਜ ਆਯੋਜਿਤ ਪ੍ਰੋਗਰਾਮਾਂ ਰਾਹੀਂ ਓਟਾਵਾ ਦੀ ਸਾਇਬਰ ਸੁਰੱਖਿਆ ਲਈ ਖਤਰਾ ਪੈਦਾ ਕਰ ਰਹੇ ਹਨ।

Related News

ਕਿਊਬਿਕ ‘ਚ ਤੀਜੀ ਵਾਰ ਕੋਰੋਨਾ ਦੇ ਮਾਮਲੇ ਰਿਕਾਰਡ ਪੱਧਰ ‘ਤੇ ਹੋਏ ਦਰਜ

Rajneet Kaur

ਵੁੱਡਬ੍ਰਿਜ ਕਾਲਜ ਸੈਕੰਡਰੀ ਸਕੂਲ ਕੋਵਿਡ 19 ਆਉਟਬ੍ਰੇਕ ਕਾਰਨ ਦੋ ਹਫਤਿਆਂ ਲਈ ਕੀਤਾ ਗਿਆ ਬੰਦ

Rajneet Kaur

ਕੈਨੇਡਾ: ਕੁਆਰੰਟੀਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ 130 ਲੋਕਾਂ ਨੂੰ ਜਾਰੀ ਕੀਤੀਆਂ ਜੁਰਮਾਨੇ ਦੀਆਂ ਟਿਕਟਾਂ,8 ਲੋਕਾਂ ‘ਤੇ ਲੱਗੇ ਦੋਸ਼

Rajneet Kaur

Leave a Comment