channel punjabi
International News USA

ਕੈਨੇਡਾ ਨੇ ਅਮਰੀਕਾ ਤੋਂ ਕੋਵਿਡ-19 ਟੀਕੇ ਲਈ ਮੰਗੀ ਮਦਦ, ਵ੍ਹਾਈਟ ਹਾਊਸ ਨੇ ਕੀਤੀ ਪੁਸ਼ਟੀ

ਵਾਸ਼ਿੰਗਟਨ/ਓਟਾਵਾ : ਕੈਨੇਡਾ ਨੇ ਕੋਵਿਡ-19 ਟੀਕੇ ਦੀ ਖਰੀਦ ਲਈ ਅਮਰੀਕਾ ਤੋਂ ਮਦਦ ਮੰਗੀ ਹੈ । ਵ੍ਹਾਈਟ ਹਾਊਸ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ, ਕਿ ਕੈਨੇਡਾ ਨੇ COVID-19 ਟੀਕਾ ਖ਼ੁਰਾਕ ਖਰੀਦ ਵਿਚ ਮਦਦ ਲਈ, ਸੰਯੁਕਤ ਰਾਜ ਅਮਰੀਕਾ ਨੂੰ ਕਿਹਾ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਖਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਿਡੇਨ ਪ੍ਰਸ਼ਾਸਨ ਇਸ ਨਾਲ ਸਹਿਮਤ ਹੋਇਆ ਹੈ ਜਾਂ ਨਹੀਂ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਹਾਲੇ ਇਸ ਬੇਨਤੀ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

ਸਾਕੀ ਹਫ਼ਤਿਆਂ ਤੋਂ ਕਹਿ ਰਹੀ ਹੈ ਕਿ ਰਾਸ਼ਟਰਪਤੀ Joe Biden ਦੀ ਤਰਜੀਹ ਇਹ ਹੈ ਕਿ ਪਹਿਲਾਂ ਹਰ ਅਮਰੀਕੀ ਨੂੰ ਟੀਕਾ ਲਗਾਇਆ ਜਾਵੇ। ਮੀਡੀਆ ਮਾਹਿਰਾਂ ਦਾ ਕਹਿਣਾ ਹੈ ਕਿ ਸਾਕੀ ਆਪਣੀਆਂ ਪਹਿਲਾਂ ਵਾਲੀਆਂ ਗੱਲਾਂ ਹੀ ਦੋਹਰਾ ਰਹੀ ਹੈ । ਉਹ ਹਮੇਸ਼ਾ ਕਹਿੰਦੀ ਹੈ ਕਿ ਸੰਯੁਕਤ ਰਾਜ ਕੋਵਿਡ -19 ਵਿਰੁੱਧ ਅਜੇ ਵੀ ਲੜਾਈ ਲੜ ਰਿਹਾ ਹੈ ਅਤੇ ਘਰੇਲੂ ਮੋਰਚੇ ‘ਤੇ ਆਉਣ ਵਾਲੇ ਸੰਕਟ ਨਾਲ ਨਜਿੱਠਣਾ ਅਜੇ ਵੀਵੀਅਮਰੀਕਾ ਦੀ ਸਭ ਤੋਂ ਵੱਡਾ ਪਹਿਲ ਹੈ।

ਸਾਕੀ ਨੇ ਕਿਹਾ ਕਿ ਵ੍ਹਾਈਟ ਹਾਊਸ ਇਹ ਸੁਨਿਸ਼ਚਿਤ ਕਰਨ ਦੀ ਮਹੱਤਤਾ ਨੂੰ ਸਮਝਦਾ ਹੈ ਕਿ ਮਹਾਂਮਾਰੀ ਨੂੰ ਕੰਟਰੋਲ ਵਿੱਚ ਲਿਆਉਣ ਲਈ ਵਿਸ਼ਵ ਭਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾਣਾ ਚਾਹੀਦਾ ਹੈ।

ਇਕ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਅਜਿਹਾ ਹੋਣਾ ਸੰਭਵ ਹੈ ਕਿ ਜਦੋਂ ਟੀਕੇ ਦੀਆਂ ਖੁਰਾਕਾਂ ਨੂੰ ਵੰਡਣਾ ਸ਼ੁਰੂ ਕਰਨ ਦਾ ਸਮਾਂ ਆਵੇਗਾ ਤਾਂ ਕੈਨੇਡਾ ਅਤੇ ਮੈਕਸੀਕੋ ਅਮਰੀਕਾ ਦੀ ਸੂਚੀ ਵਿਚ ਸਭ ਤੋਂ ਉੱਪਰ ਹੋਣਗੇ।

Related News

ਕੈਨੇਡਾ ਵਿੱਚ ਕੋਰੋਨਾ ਦੀ ਰਫ਼ਤਾਰ ਜਾਰੀ, 4749 ਨਵੇਂ ਕੇਸ ਆਏ ਸਾਹਮਣੇ

Vivek Sharma

ਬਰੈਂਪਟਨ ‘ਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ 13 ਲੋਕਾਂ ਨੂੰ ਸੰਮਨ ਜਾਰੀ, 1 ਲੱਖ ਡਾਲਰ ਦਾ ਜੁਰਮਾਨਾ

Rajneet Kaur

ਅਮਰੀਕਾ ਦੇ ਡੈਨਵਰ ‘ਚ ਭਿਆਨਕ ਬਰਫ਼ੀਲੇ ਤੂਫ਼ਾਨ ਕਾਰਨ ਦੋ ਹਜ਼ਾਰ ਉਡਾਣਾਂ ਰੱਦ, ਪੁਲਿਸ ਨੇ ਯਾਤਰਾ ਨਾ ਕਰਨ ਦੀ ਕੀਤੀ ਹਦਾਇਤ

Vivek Sharma

Leave a Comment