channel punjabi
Canada International News North America

ਕੈਨੇਡਾ ਨੂੰ 910,000 ਕੋਵਿਡ-19 ਵੈਕਸੀਨ ਹੋਣਗੀਆਂ ਹਾਸਲ, ਮਹੀਨੇ ਦੇ ਅੰਤ ਤੱਕ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਕੈਨੇਡਾ ਨੂੰ ਵੱਡੀ ਮਾਤਰਾ ਵਿੱਚ ਵੈਕਸੀਨ ਦੀ ਡਲਿਵਰੀ

ਇਸ ਹਫਤੇ ਕੈਨੇਡਾ ਨੂੰ 910,000 ਕੋਵਿਡ-19 ਵੈਕਸੀਨ ਹਾਸਲ ਹੋਣਗੀਆਂ। ਇਸ ਮਹੀਨੇ ਦੇ ਅੰਤ ਤੱਕ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਵਾਅਦੇ ਮੁਤਾਬਕ ਕੈਨੇਡਾ ਨੂੰ ਵੱਡੀ ਮਾਤਰਾ ਵਿੱਚ ਵੈਕਸੀਨ ਦੀ ਡਲਿਵਰੀ ਦਿੱਤੀ ਜਾਣੀ ਹੈ।

ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਕਹਿਣਾ ਹੈ ਕਿ ਜਨਵਰੀ ਤੇ ਫਰਵਰੀ ਵਿੱਚ ਵੈਕਸੀਨ ਦੀ ਸਪਲਾਈ ਵਿੱਚ ਆਈ ਖੜੋਤ ਤੋਂ ਬਾਅਦ ਹੁਣ ਕੰਪਨੀਆਂ ਵੱਲੋਂ ਮਾਰਚ ਵਿੱਚ ਸਾਰੀ ਕਸਰ ਪੂਰੀ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਮਾਰਚ ਦੇ ਦੂਜੇ ਹਫਤੇ ਫਾਈਜ਼ਰ-ਬਾਇਓਐਨਟੈਕ ਵੱਲੋਂ ਦੇਸ਼ ਨੂੰ 445,000 ਸ਼ੌਟਸ ਹਾਸਲ ਹੋਣਗੇ। ਇਸ ਦੇ ਨਾਲ ਹੀ ਮੌਡਰਨਾ ਕੋਲੋਂ ਵੀ 465,000 ਸ਼ੌਟਸ ਹਾਸਲ ਹੋਣ ਦੀ ਉਮੀਦ ਹੈ। ਹੁਣ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਹਰ ਤਿੰਨ ਮਹੀਨੇ ਵਿੱਚ ਇੱਕ ਵਾਰੀ ਦੀ ਥਾਂ ਉੱਤੇ ਹਰ ਦੋ ਹਫਤਿਆਂ ਵਿੱਚ ਇੱਕ ਵਾਰੀ ਵੈਕਸੀਨ ਮੁਹੱਈਆ ਕਰਵਾਉਣ ਦੀ ਹਾਮੀ ਭਰੀ ਗਈ ਹੈ। ਵੈਕਸੀਨ ਦੀ ਸਪਲਾਈ ਵਿੱਚ ਇਹ ਤੇਜ਼ੀ ਉਦੋਂ ਆਈ ਜਦੋਂ ਫੈਡਰਲ ਸਰਕਾਰ ਵੱਲੋਂ 31 ਮਾਰਚ ਤੱਕ ਕੰਪਨੀਆਂ ਨੂੰ ਅੱਠ ਮਿਲੀਅਨ ਡੋਜ਼ਾਂ ਦੀ ਡਲਿਵਰੀ ਕਰਨ ਲਈ ਆਖਿਆ। ਇਸ ਤਹਿਤ ਫਾਈਜ਼ਰ-ਬਾਇਓਐਨਟੈਕ ਵੱਲੋਂ 5·5 ਮਿਲੀਅਨ ਤੇ ਮੌਡਰਨਾ ਕੋਲੋਂ 2 ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਉਮੀਦ ਹੈ।

ਪਿਛਲੇ ਹਫਤੇ ਕੈਨੇਡਾ ਨੂੰ ਐਸਟ੍ਰਾਜੈ਼ਨੇਕਾ-ਆਕਸਫੋਰਡ ਤੋਂ 500,000 ਡੋਜ਼ਾਂ ਹਾਸਲ ਹੋਈਆਂ ਸਨ।ਇਸ ਸਮੇ ਫੈਡਰਲ ਸਰਕਾਰ ਨੂੰ ਨਾ ਤਾਂ ਐਸਟ੍ਰਾਜ਼ੈਨੇਕਾ-ਆਕਸਫੋਰਡ ਤੋਂ ਤੇ ਨਾ ਹੀ ਜੌਹਨਸਨ ਐਂਡ ਜੌਹਨਸਨ ਤੋਂ ਕੋਈ ਡੋਜ਼ਾਂ ਅਗਲੇ ਮਹੀਨੇ ਤੱਕ ਹਾਸਲ ਹੋਣ ਦੀ ਉਮੀਦ ਹੈ। ਪਰ ਇਹ ਦੋਵੇਂ ਕੰਪਨੀਆਂ ਵੀ ਕਈ ਮਿਲੀਅਨ ਡੋਜ਼ਾਂ ਪ੍ਰਤੀ ਮਹੀਨੇ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਹੁਣ ਤੱਕ 1·7 ਮਿਲੀਅਨ ਕੈਨੇਡੀਅਨਜ਼ ਨੂੰ ਘੱਟੋ ਘੱਟ ਇੱਕ ਡੋਜ਼ ਹਾਸਲ ਹੋ ਚੁੱਕੀ ਹੈ ਤੇ ਪਿਛਲੇ ਦੋ ਹਫਤਿਆਂ ਵਿੱਚ ਵੈਕਸੀਨੇਸ਼ਨ ਵਿੱਚ ਕਾਫੀ ਤੇਜ਼ੀ ਆਈ ਹੈ। ਪਿਛਲੇ ਸੱਤ ਦਿਨਾਂ ਵਿੱਚ ਹੀ 457,000 ਲੋਕਾਂ ਦਾ ਟੀਕਾਕਰਣ ਹੋ ਚੁੱਕਿਆ ਹੈ, ਜੋ ਕਿ ਦੋ ਹਫਤੇ ਪਹਿਲਾਂ ਇਸੇ ਅਰਸੇ ਦੌਰਾਨ ਹਾਸਲ ਹੋਏ ਅੰਕੜਿਆਂ ਨਾਲੋਂ ਢਾਈ ਗੁਣਾ ਜਿ਼ਆਦਾ ਹਨ।

Related News

ਸਰੀ ‘ਚ 71 ਸਾਲਾ ਵਿਅਕਤੀ ਨੇ ਅਪਣੀ ਪਾਰਟਨਰ ਦਾ ਕੀਤਾ ਕਤਲ,ਮਿਲੀ ਸਖਤ ਸਜ਼ਾ

Rajneet Kaur

ਅਮਰੀਕੀ ਚੋਣਾਂ 2020 : ਰਿਪਬਲਿਕਨ ਸੰਮੇਲਨ ‘ਚ ਪਹਿਲੇ ਦਿਨ ਜੋ ਪ੍ਰਮੁੱਖ ਸਿਆਸੀ ਆਗੂਆਂ ਨੂੰ ਸੰਬੋਧਨ ਕਰਨਗੇ, ਉਨ੍ਹਾਂ ‘ਚ ਖਿੱਚ ਦਾ ਕੇਂਦਰ ਰਹੇਗੀ ਭਾਰਤਵੰਸ਼ੀ ਨਿੱਕੀ ਹੇਲੀ

Rajneet Kaur

ਕੋਰੋਨਾ ਵੈਕਸੀਨ ਸਪਲਾਈ ਸੰਕਟ ਟਲਿਆ, ਕੈਨੇਡਾ ਦੀ ਸਿਹਤ ਏਜੰਸੀ ਦਾ ਦਾਅਵਾ ਟੀਕਿਆਂ ਦੀ ਸਪਲਾਈ ਮੁੜ ਤੋਂ ਹੋਈ ਚਾਲੂ

Vivek Sharma

Leave a Comment