channel punjabi
Canada News North America

ਕੈਨੇਡਾ ਨੂੰ ਅਗਲੇ ਵਿੱਤੀ ਸਾਲ ’ਚ ਮਿਲਣਗੇ ਫਾਈਜ਼ਰ ਕੰਪਨੀ ਦੇ 3.5 ਕਰੋੜ ਟੀਕੇ : ਟਰੂਡੋ

ਓਟਾਵਾ : ਕੋਰੋਨਾ ਨਾਲ ਨਜਿੱਠਣ ਵਾਸਤੇ ਕੈਨੇਡਾ ਸਰਕਾਰ ਨੇ ਅਗਲੇ ਸਾਲ ਵਾਸਤੇ ਵੀ ਯੋਜਨਾ ਬਣਾ ਲਈ ਹੈ। ਇਸ ਯੋਜਨਾ ਤੇ ਕੰਮ ਕਰਦੇ ਹੋਏ, ਫੈਡਰਲ ਸਰਕਾਰ ਵੱਲੋਂ ਅਗਲੇ ਸਾਲ ਲੱਗਣ ਵਾਲੀ ਕੋਵਿਡ-19 ਵੈਕਸੀਨ ਦੀ ਬੂਸਟਰ ਡੋਜ਼ ਲਈ ਫਾਈਜ਼ਰ ਕੰਪਨੀ ਨਾਲ 35 ਮਿਲੀਅਨ ਸ਼ੌਟਸ ਦਾ ਕਰਾਰ ਕੀਤਾ ਗਿਆ ਹੈ। ਉਸ ਤੋਂ ਅਗਲੇ ਸਾਲ ਲਈ 30 ਮਿਲੀਅਨ ਡੋਜ਼ਾਂ ਦੀ ਡੀਲ ਵੀ ਹੋਈ ਹੈ। ਬੀਤੇ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈੱਸ ਕਾਨਫਰੰਸ ਵਿੱਚ ਇਸ ਸਬੰਧ ਵਿੱਚ ਐਲਾਨ ਕੀਤਾ ਗਿਆ।

ਪੀ.ਐਂਮ. ਟਰੂਡੋ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਾਲ 2022 ਤੇ ਸਾਲ 2023 ਵਿੱਚ ਵੀ ਫਾਈਜ਼ਰ ਵੱਲੋਂ 30-30 ਮਿਲੀਅਨ ਡੋਜ਼ਾਂ ਵਾਧੂ ਦੇਣ ਤੇ 2024 ਵਿੱਚ 60 ਮਿਲੀਅਨ ਡੋਜ਼ਾਂ ਵਾਧੂ ਦੇਣ ਦਾ ਕਰਾਰ ਵੀ ਕੀਤਾ ਹੈ।

ਟਰੂਡੋ ਨੇ ਆਖਿਆ ਕਿ ਬੂਸਟਰਜ਼ ਤਾਜ਼ਾ ਵਾਇਰਸ ਰਿਸਰਚ ਤੇ ਟੈਸਟਿੰਗ ਮਗਰੋਂ ਤਿਆਰ ਕੀਤੇ ਜਾਣਗੇ। ਟਰੂਡੋ ਨੇ ਕਿਹਾ ਕਿ ਫਾਈਜ਼ਰ, ਕੋਵਿਡ-19 ਖਿਲਾਫ ਕੈਨੇਡਾ ਦੀ ਲੜਾਈ ਵਿੱਚ ਅਹਿਮ ਭਾਈਵਾਲ ਹੈ। ਉਨ੍ਹਾਂ ਆਖਿਆ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਫਾਈਜ਼ਰ ਨਾਲ ਇਸ ਤਰ੍ਹਾਂ ਦੀ ਡੀਲ ਕਰਨ ਵਾਲਾ ਕੈਨੇਡਾ ਪਹਿਲਾ ਦੇਸ਼ ਬਣ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਹੋਰਨਾਂ ਵੈਕਸੀਨ ਨਿਰਮਾਤਾ ਕੰਪਨੀਆਂ ਨੂੰ ਬੂਸਟਰ ਸ਼ੌਟਸ ਤਿਆਰ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਕਰ ਰਹੀ ਹੈ। ਇਸ ਤੋਂ ਇਲਾਵਾ ਅਸੀਂ ਘਰੇਲੂ ਪੱਧਰ ਉੱਤੇ ਵੀ ਵੈਕਸੀਨ ਤਿਆਰ ਕਰਨ ਦੀ ਯੋਜਨਾ ਉੱਤੇ ਕੰਮ ਕਰ ਰਹੇ ਹਾਂ।

Related News

ਐਡਮਿੰਟਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਲਦ ਸ਼ੁਰੂ ਹੋਵੇਗਾ ਕੋਰੋਨਾ ਦੀ ਪੁਸ਼ਟੀ ਲਈ ਸਲਾਈਵਾ ਟੈਸਟ

Rajneet Kaur

ਅਮਰੀਕੀ ਸੈਨੇਟ ਦੇ 11 ਮੈਂਬਰਾਂ ਵਲੋਂ ਇਲੈਕਟੋਰਲ ਕਾਲਜ ਦੇ ”ਫੈਸਲੇ ਨੂੰ ਚੁਣੌਤੀ ਦੇਣ ਦੀ ਤਿਆਰੀ

Vivek Sharma

ਕੈਨੇਡਾ ਵਿੱਚ ਬੁੱਧਵਾਰ ਨੂੰ ਕੋਰੋਨਾ ਦੇ 5000 ਤੋਂ ਵੱਧ ਮਾਮਲੇ ਆਏ ਸਾਹਮਣੇ

Vivek Sharma

Leave a Comment