channel punjabi
International News USA

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਭਰ ਦੇ ਆਗੂਆਂ ਨੇ Biden-Harris ਨੂੰ ਦਿੱਤੀ ਵਧਾਈ

ਟੋਰਾਂਟੋ : ਅਮਰੀਕਾ ਵਿੱਚ ਸੱਤਾ ਤਬਦੀਲੀ ਤੋਂ ਬਾਅਦ Joe Biden ਨੇ ਰਾਸ਼ਟਰਪਤੀ ਅਤੇ Kamla Harris ਨੇ ਉਪ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲ ਲਿਆ ਹੈ। ਦੁਨੀਆ ਭਰ ਦੇ ਸਿਆਸੀ ਆਗੂਆਂ ਵੱਲੋਂ Biden-Harris ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ Biden ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੱਤਾ ਸੰਭਾਲਣ ਅਤੇ ਕਮਲਾ ਹੈਰਿਸ ਨੂੰ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣਨ ਦੀ ਵਧਾਈ ਦਿੱਤੀ ਹੈ।

ਆਪਣੇ ਵਧਾਈ ਸੁਨੇਹੇ ਵਿਚ ਜਸਟਿਨ ਟਰੂਡੋ ਨੇ ਲਿਖਿਆ, ਕੈਨੇਡਾ ਸਰਕਾਰ ਦੀ ਤਰਫੋਂ ਮੈਂ Joe Biden ਨੂੰ ਉਨ੍ਹਾਂ ਦੇ ਸੰਯੁਕਤ ਰਾਜ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ‘ਤੇ ਵਧਾਈ ਦਿੰਦਾ ਹਾਂ।

‘ਕੈਨੇਡਾ ਅਤੇ ਯੂਨਾਈਟਿਡ ਸਟੇਟਸ ਲੋਕਤੰਤਰੀ ਕਦਰਾਂ ਕੀਮਤਾਂ, ਸਾਂਝੇ ਹਿੱਤਾਂ ਅਤੇ ਮਜ਼ਬੂਤ ਆਰਥਿਕ ਅਤੇ ਸੁਰੱਖਿਆ ਸਬੰਧਾਂ ਦੀ ਸਾਂਝੀ ਵਚਨਬੱਧਤਾ’ ਤੇ ਬਣੇ ਵਿਸ਼ਵ ਦੇ ਸਭ ਤੋਂ ਵਿਲੱਖਣ ਸੰਬੰਧਾਂ ਵਿੱਚੋਂ ਇੱਕ ਦਾ ਆਨੰਦ ਮਾਣਦੇ ਹਨ। ਅਸੀਂ ਦੋਵੇਂ ਦੇਸ਼ ਗੁਆਂਢੀਆਂ ਨਾਲੋਂ ਵਧੇਰੇ ਕਰੀਬੀ ਦੋਸਤ, ਭਾਈਵਾਲ ਅਤੇ ਸਹਿਯੋਗੀ ਹਾਂ।’

ਕੈਨੇਡਾ ਦੀ ਰਾਜਨੀਤਕ ਪਾਰਟੀ ਐੱਨ.ਡੀ.ਪੀ. ਦੇ ਨੇਤਾ ਜਗਮੀਤ ਸਿੰਘ ਨੇ ਵੀ Biden-Harris ਨੂੰ ਵਧਾਈ ਦਿੱਤੀ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ Biden-Harris ਨੂੰ ਵਧਾਈ ਦਿੱਤੀ । ਆਪਣੇ ਵਧਾਈ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਹੋਰ ਵੀ ਜ਼ਿਆਦਾ ਮਜ਼ਬੂਤ ਹੋਣਗੇ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ Biden-Harris ਨੂੰ ਅਹੁਦਾ ਸੰਭਾਲਣ ‘ਤੇ ਵਧਾਈ ਦਿੱਤੀ ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ।

ਨੀਦਰਲੈਂਡ ਦੇ ਪ੍ਰਧਾਨ ਮੰਤਰੀ Mark Rutte ਨੇ ਆਪਣੇ ਵਧਾਈ ਸੰਦੇਸ਼ ਵਿਚ ਲਿਖਿਆ, ‘ਨੀਦਰਲੈਂਡਜ਼ ਅਤੇ ਸੰਯੁਕਤ ਰਾਜ ਅਮਰੀਕਾ ਲੰਬੇ ਸਮੇਂ ਤੋਂ ਕਰੀਬੀ ਸਹਿਯੋਗੀ ਹਨ। ਮੈਂ ਇਹਨਾਂ ਸਬੰਧਾਂ ਨੂੰ Joe Biden ਅਤੇ Kamla Harris ਨਾਲ ਅੱਗੇ ਵਧਾਉਣ ਦੀ ਉਮੀਦ ਕਰਦਾ ਹਾਂ। ਡੱਚ ਸਰਕਾਰ ਦੀ ਤਰਫੋਂ, ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ।’

ਵੱਖ-ਵੱਖ ਦੇਸ਼ਾਂ ਦੇ ਵੱਡੇ ਆਗੂਆਂ ਵੱਲੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ Joe Biden ਅਤੇ ਉਪਰਾਸ਼ਟਰਪਤੀ Kamla Harris ਨੂੰ ਅਹੁਦਾ ਸੰਭਾਲਣ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ‌।

Related News

ਐੱਚ-1ਬੀ ਸਮੇਤ ਵਿਦੇਸ਼ੀ ਕਾਮਿਆਂ ਲਈ ਜਾਰੀ ਹੋਣ ਵਾਲੇ ਵੀਜ਼ਾ ’ਤੇ ਲਗਾਈ ਗਈ ਰੋਕ ਹੋਈ ਖ਼ਤਮ, ਲੱਖਾਂ ਭਾਰਤੀ ਆਈ.ਟੀ.ਪੇਸ਼ੇਵਰਾਂ ਨੂੰ ਫਾਇਦਾ ਹੋਣ ਦੀ ਆਸ

Rajneet Kaur

ਓਂਟਾਰੀਓ ਸਰਕਾਰ ਨੇ ਸਕੂਲਾਂ ਲਈ ਵਿਸ਼ੇਸ਼ ਐਪ ਕੀਤੀ ਲਾਂਚ

Vivek Sharma

‘ਕੋਰੋਨਾ’ ਨੂੰ ਜਾਅਲੀ ਦੱਸਣ ਵਾਲੇ ਬਾਡੀ ਬਿਲਡਰ ਦੀ ‘ਕੋਰੋਨਾ ਵਾਇਰਸ’ ਕਾਰਨ ਮੌਤ

Vivek Sharma

Leave a Comment