channel punjabi
Canada International News North America

ਕੈਨੇਡਾ ਦੇ ‘ਐਕਸਪ੍ਰੈੱਸ ਵੀਜ਼ਾ’ ਦੇ ਸਾਲ 2021 ਦੀ ਪਹਿਲੀ ਤਿਮਾਹੀ ਦੇ ਸਰਕਾਰੀ ਅੰਕੜੇ ਜਾਰੀ

ਕੈਨੇਡਾ ਦੇ ‘ਐਕਸਪ੍ਰੈੱਸ ਵੀਜ਼ਾ’ ਦੇ ਸਾਲ 2021 ਦੀ ਪਹਿਲੀ ਤਿਮਾਹੀ ਦੇ ਸਰਕਾਰੀ ਅੰਕੜੇ ਜਾਰੀ ਕਰ ਦਿੱਤੇ ਗਏ ਹਨ।ਇਸ ਅਨੁਸਾਰ ਇਸ ਸਾਲ ਦੌਰਾਨ ਕੁੱਲ 4 ਲੱਖ 1 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ’ਚ ਐਕਸਪ੍ਰੈੱਸ ਐਂਟਰੀ ਮਿਲੇਗੀ। ਇਸ ਰਿਪੋਰਟ ਦੇ ਅੰਕੜੇ ਵੇਖ ਕੇ ਭਾਰਤੀਆਂ, ਖ਼ਾਸ ਕਰ ਕੇ ਕੈਨੇਡਾ ਪੁੱਜਣ ਦੇ ਚਾਹਵਾਨ ਪੰਜਾਬੀਆਂ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਰਿਪੋਰਟ ਮੁਤਾਬਕ ਕੈਨੇਡਾ ਨੇ ਪਹਿਲੀ ਤਿਮਾਹੀ ਦੌਰਾਨ 44,124 ਪ੍ਰਵਾਸੀਆਂ ਨੂੰ ਵੀਜ਼ੇ ਜਾਰੀ ਕੀਤੇ ਹਨ। ਸਾਲ 2015 ’ਚ ਇਹ ‘ਐਕਸਪ੍ਰੈੱਸ ਐਂਟਰੀ ਵੀਜ਼ਾ’ ਸ਼ੁਰੂ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਇਸ ਵਾਰ ਦੇ ਅੰਕੜੇ ਸਭ ਤੋਂ ਵੱਧ ਹਨ।

ਕੋਵਿਡ-19 ਕਰਕੇ ਕੁਝ ਪਾਬੰਦੀਆਂ ਲਾਗੂ ਹਨ, ਜਿਸ ਕਰਕੇ ਪ੍ਰਵਾਸੀਆਂ ਦੀ ਆਮਦ ’ਤੇ ਕਾਫ਼ੀ ਹੱਦ ਤੱਕ ਰੋਕ ਵੀ ਲੱਗੀ ਹੋਈ ਹੈ। ਇਹ ਕੋਰੋਨਾ ਪਾਬੰਦੀਆਂ ਮਾਰਚ 2020 ਤੋਂ ਲੱਗੀਆਂ ਹੋਈਆਂ ਹਨ।ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ’ਚ ‘ਜੌਲੀ ਪ੍ਰੋਫ਼ੈਸ਼ਨਲ ਲਾੱਅ ਕਾਰਪੋਰੇਸ਼ਨ’ ਦੇ ਮੁਖੀ ਅਵਨੀਸ਼ ਜੌਲੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਫ਼ ਕੈਨੇਡੀਅਨ ਨਾਗਰਿਕਾਂ ਤੇ ਪੀ-ਆਰ ਪ੍ਰਾਪਤ ਨਿਵਾਸੀਆਂ, ਕੁਝ ਅਸਥਾਈ ਵਿਦੇਸ਼ੀ ਕਾਮਿਆਂ ਤੇ ਕੌਮਾਂਤਰੀ ਵਿਦਿਆਰਥੀਆਂ ਦੇ ਸਕੇ ਰਿਸ਼ਤੇਦਾਰ ਹੀ ਹੁਣ ਕੈਨੇਡਾ ਆ ਸਕਦੇ ਹਨ। ਕੋਵਿਡ ਪਾਬੰਦੀਆਂ ਹਟਣ ਤੋਂ ਬਾਅਦ ਸਭ ਕੁਝ ਖੁੱਲ੍ਹ ਜਾਵੇਗਾ।ਅਵਨੀਸ਼ ਜੌਲੀ ਨੇ ਦੱਸਿਆ ਕਿ ਨੂਨਾਵਤ ਤੇ ਕਿਉਬਿਕ ਨੂੰ ਛੱਡ ਕੇ ਕੈਨੇਡਾ ਦੇ ਹਰੇਕ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਆਪਣਾ ਇੱਕ ‘ਪ੍ਰੋਵਿੰਸੀਅਲ ਨੌਮਿਨੀ ਪ੍ਰੋਗਰਾਮ’ ਚੱਲ ਰਿਹਾ ਹੈ। ਇਸੇ ਪ੍ਰੋਗਰਾਮ ਰਾਹੀਂ ਰਾਜਾਂ ਵਿੱਚ ਹੁਨਰਮੰਦ ਪ੍ਰਵਾਸੀ ਕਾਮਿਆਂ ਨੂੰ ਦਾਖ਼ਲਾ ਮਿਲ ਸਕਦਾ ਹੈ। ਇਹ ਪ੍ਰੋਗਰਾਮ ਇਨ੍ਹਾਂ ਰਾਜਾਂ ਦੇ ਵਿਕਾਸ ਵਿੱਚ ਸਹਾਈ ਹੁੰਦਾ ਹੈ।

Related News

ਹੁਣ ਸਕੂਲਾਂ ਵਿਚ ਵੀ ਵਧਣ ਲੱਗੇ ਕੋਰੋਨਾ ਦੇ ਮਾਮਲੇ !

Vivek Sharma

ਚੀਨ ਨੇ ਕੋਵਿਡ -19 ਟੈਸਟ ‘ਚ ਅਸਫਲ ਰਹਿਣ ਤੋਂ ਬਾਅਦ ਦੋ WHO ਟੀਮ ਦੇ ਮੈਂਬਰਾਂ ਨੂੰ ਰੋਕਿਆ

Rajneet Kaur

ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਵਿੱਚ ‘ਕੋਰੋਨਾ’ ਸਭ ਤੋਂ ਵੱਡੀ ਰੁਕਾਵਟ : ਬੈਂਕ ਆਫ਼ ਕੈਨੇਡਾ ਗਵਰਨਰ

Vivek Sharma

Leave a Comment