channel punjabi
Canada International News North America

ਕੈਨੇਡਾ ਦੀ ਸਿਹਤ ਮੰਤਰੀ ਨੇ ਲੋਕਾਂ ਨੂੰ ਗੈ਼ਰ-ਜ਼ਰੂਰੀ ਯਾਤਰਾ ਰੱਦ‌ ਕਰਨ ਅਤੇ ਪਾਬੰਦੀਆਂ ਦੀ ਪਾਲਣਾ ਵਾਸਤੇ ਕੀਤੀ ਅਪੀਲ

ਕੈਨੇਡਾ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸਿਹਤ ਮੰਤਰੀ ਪੈਟੀ ਹਜਦੂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਕੋਰੋਨਾ ਵੈਕਸੀਨ ਦੀ ਵੰਡ ਵਿਚਾਲੇ ਕੋਰੋਨਾ ਦੇ ਨਵੇਂ ਮਾਮਲੇ ਵੀ ਲਗਾਤਾਰ ਵਧਦੇ ਜਾ ਰਹੇ ਹਨ। ਉਧਰ ਕੈਨੇਡਾ ਦੀ ਮੁੱਖ ਸਿਹਤ ਅਧਿਕਾਰੀ ਡਾ. ਥੈਰੇਸਾ ਟਾਮ ਲਗਾਤਾਰ ਲੋਕਾਂ ਨੂੰ ਪਾਬੰਦੀਆਂ ਦੀ ਪਾਲਣਾ ਕਰਨ ਲਈ ਅਪੀਲ ਕਰ ਰਹੇ ਹਨ ਤਾਂ ਜੋ ਕਿਸੇ ਤਰ੍ਹਾਂ ਕੋਰੋਨਾ ਮਾਮਲਿਆਂ ਦਾ ਵਧਦੇ ਗ੍ਰਾਫ਼ ਨੂੰ ਕਾਬੂ ਕੀਤਾ ਜਾ ਸਕੇ।

ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤਾਂ ਅਤੇ ਵੈਕਸੀਨ ਵੰਡ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਨਜ਼ਰ ਰੱਖ ਰਹੇ ਹਨ।

ਬੀਤੇ ਦਿਨੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਹੋਰਨਾਂ ਨਾਲ VC ਮੀਟਿੰਗ ਤੋਂ ਬਾਅਦ ਸਿਹਤ ਮੰਤਰੀ ਪੈਟੀ ਹਜਦੂ ਨੇ ਇੱਕ ਤੋਂ ਬਾਅਦ ਇੱਕ ਦੋ ਟਵੀਟ ਕੀਤੇ । ਇਹਨਾਂ ਟਵੀਟ ਵਿੱਚ ਉਹਨਾਂ ਕੈਨੇਡਾ ਵਾਸੀਆਂ ਨੂੰ ਆਪਣੀ ਗੈਰਜ਼ਰੂਰੀ ਯਾਤਰਾ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ।

ਆਪਣੇ ਪਹਿਲੇ ਟਵੀਟ ਵਿੱਚ ਸਿਹਤ ਮੰਤਰੀ ਹਜਦੂ ਨੇ ਮੌਜੂਦਾ ਸਮੇਂ ਦੌਰਾਨ ਯਾਤਰਾ ਨਾ ਕਰਨ ਬਾਰੇ ਅਪੀਲ ਕਰਦਿਆਂ ਲਿਖਿਆ ਕਿ ‘ਸੂਰਜ ਦਾ ਸੁਪਨਾ ਵੇਖਣਾ ਮਜ਼ੇਦਾਰ ਹੈ, ਪਰ ਹੁਣ ਯਾਤਰਾ ਕਰਨ ਦਾ ਸਮਾਂ ਨਹੀਂ ਹੈ । ਆਪਣੇ ਅਤੇ ਆਪਣੇ ਆਸਪਾਸ ਦੇ ਲੋਕਾਂ ਦੀ ਰੱਖਿਆ ਕਰਨ ਲਈ ਘਰ ਰਹੋ ਅਤੇ ਜਨਤਕ ਸਿਹਤ ਉਪਾਵਾਂ ਨੂੰ ਜਾਰੀ ਰੱਖੋ । ਇਸ ਦੇ ਨਾਲ ਹੀ ਉਨ੍ਹਾਂ ਨਵੇਂ ਸਾਲ ਦੇ ਸੰਕਲਪ ਦਾ ਜ਼ਿਕਰ ਕਰਦਿਆਂ ਲਿਖਿਆ- ‘ਚੰਗੀ ਖੁਰਾਕ ਖਾਓ, ਪਾਣੀ ਪੀਓ, ਕਸਰਤ ਕਰੋ ਪਰ ਵਿਦੇਸ਼ ਯਾਤਰਾ ਨਾ ਕਰੋ’

ਦੂਜੇ ਟਵੀਟ ਵਿੱਚ ਪੈਟੀ ਹਜਦੂ ਨੇ ਕਿਹਾ ਕਿ ਜੇਕਰ ਤੁਸੀਂ ਆਪਣੇ ਕਿਸੇ ਨਜ਼ਦੀਕੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਕਾਨਫਰੰਸਿੰਗ (VC) ਰਾਹੀਂ ਉਨ੍ਹਾਂ ਨਾਲ ਸੰਪਰਕ ਕਰੋ, ਕਾਲ ਕਰੋ, ਟੈਕਸਟ ਕਰੋ ਜਾਂ ਵੀਡੀਓ ਚੈਟ ਕਰੋ, ਜਿਸ ਦੀ ਤੁਸੀਂ ਪਰਵਾਹ ਕਰਦੇ ਹੋ, ਖ਼ਾਸਕਰ ਜੇ ਤੁਸੀਂ ਨਿਰਾਸ਼ ਹੋ ਜਾਂ ਚਿੰਤਤ ਹੋ ।

ਕੈਨੇਡਾ ਦੀ ਮੁੱਖ ਸਿਹਤ ਅਧਿਕਾਰੀ ਡਾ. ਥੈਰੇਸਾ ਟਾਮ ਵੀ ਇਸੇ ਤਰ੍ਹਾਂ ਦੀਆਂ ਅਪੀਲਾਂ ਆਮ ਲੋਕਾਂ ਨੂੰ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਨ । ਫਿਰ ਵੀ ਰੋਜ਼ਾਨਾ ਔਸਤਨ 4000 ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਹਨ।

Related News

ਬਰੈਂਪਟਨ ਦੇ NDP ਵਿਧਾਇਕਾਂ ਦੀਆਂ ਪਾਰਟੀ ਨੇ ਬਦਲੀਆਂ ਜ਼ਿੰਮੇਵਾਰੀਆਂ

Vivek Sharma

ਮੰਗਲਵਾਰ ਨੂੰ ਸਸਕੈਚਵਨ ‘ਚ ਕੋਰੋਨਾ ਵਾਇਰਸ ਦੇ 10 ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

WHO ਦੇ ਡਾਇਰੈਕਟਰ ਜਨਰਲ ਟੈਡਰੋਸ ਐਡਨੌਮ ਗੈਬਰੀਸਸ ਨੇ ਦੁਨੀਆਂ ਨੂੰ ਕੋਰੋਨਾ ਵਾਇਰਸ ਤੋਂ ਸੁਚੇਤ ਰਹਿਣ ਦੀ ਦਿੱਤੀ ਚਿਤਾਵਨੀ

Rajneet Kaur

Leave a Comment