channel punjabi
International News USA

ਕੈਨੇਡਾ ਤੋਂ ਬਾਅਦ ਹੁਣ ਅਮਰੀਕੀ ਸੰਸਦ ਮੈਂਬਰਾਂ ਨੇ ਵੀ ਚੀਨ ਤੋਂ ਓਲੰਪਿਕ ਦੀ ਮੇਜ਼ਬਾਨੀ ਵਾਪਸ ਲੈਣ ਦੀ ਕੀਤੀ ਮੰਗ

ਵਾਸ਼ਿੰਗਟਨ : ਅਗਲੇ ਸਾਲ ਚੀਨ ਵਿੱਚ ਹੋਣ ਜਾ ਰਹੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਨੂੰ ਲੈਕੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ । ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਦੇ ਸੰਸਦ ਮੈਂਬਰਾਂ ਨੇ ਵੀ ਚੀਨ ਤੋ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਵਾਪਸ ਲੈਣ ਦੀ ਮੰਗ ਕੀਤੀ ਹੈ । ਭਾਰਤੀ ਮੂਲ ਦੀ ਅਮਰੀਕੀ ਐੱਮਪੀ ਨਿੱਕੀ ਹੇਲੀ ਸਮੇਤ ਕਈ ਐੱਮਪੀਜ਼ ਨੇ ਚੀਨ ‘ਤੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕਰਨ ਦਾ ਦੋਸ਼ ਲਗਾਉਂਦੇ ਹੋਏ 2022 ਦੇ ਸਰਦ ਰੁੱਤ ਉਲੰਪਿਕ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਸਰਦ ਰੁੱਤ ਉਲੰਪਿਕ ਇਸ ਵਾਰ ਚੀਨ ਵਿਚ ਹੋਣ ਜਾ ਰਹੇ ਹਨ। ਇਨ੍ਹਾਂ ਐੱਮਪੀਜ਼ ਨੇ ਕੌਮਾਂਤਰੀ ਉਲੰਪਿਕ ਕਮੇਟੀ (IOC) ਨੂੰ ਕਿਹਾ ਹੈ ਕਿ ਉਹ ਉਲੰਪਿਕ ਲਈ ਕਿਸੇ ਨਵੇਂ ਥਾਂ ਦੀ ਚੋਣ ਕਰੇ। ਉਧਰ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਨੇਤਾਵਾਂ ਦੀ ਇਸ ਮੰਗ ‘ਤੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਰਹੀ ਐੱਮਪੀ ਨਿੱਕੀ ਹੇਲੀ ਨੇ ਕਿਹਾ ਕਿ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਚੀਨ ਦੀ ਕਮਿਊਨਿਸਟ ਪਾਰਟੀ ਇਨ੍ਹਾਂ ਖੇਡਾਂ ਨੂੰ ਆਪਣੇ ਪ੍ਰਰਾਪੇਗੰਡਾ ਦਾ ਮਾਧਿਅਮ ਬਣਾਏਗੀ। ਉਨ੍ਹਾਂ ਨੇ ਅਮਰੀਕਾ ਦੇ ਹਿੱਸਾ ਨਾ ਲੈਣ ਦੀ ਰਾਸ਼ਟਰਪਤੀ Joe Biden ਤੋਂ ਮੰਗ ਕਰਨ ਲਈ ਮੁਹਿੰਮ ਵੀ ਸ਼ੁਰੂ ਕੀਤੀ। ਨਿੱਕੀ ਨੇ ਕਿਹਾ ਕਿ ਚੀਨ ਆਪਣੇ ਉੱਥੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਮਾਮਲਿਆਂ ‘ਤੇ ਪਰਦਾ ਪਾਉਣ ਲਈ ਉਲੰਪਿਕ ਖੇਡਾਂ ਦੀ ਆੜ ਲਵੇਗਾ। ਇਨ੍ਹਾਂ ਸਥਿਤੀਆਂ ਨੂੰ ਅਸੀਂ ਚੁੱਪਚਾਪ ਬੈਠ ਕੇ ਨਹੀਂ ਦੇਖ ਸਕਦੇ।

ਸੈਨੇਟਰ ਰਿਕ ਸਕਾਟ ਨੇ ਰਾਸ਼ਟਰਪਤੀ Biden ਨੂੰ ਇਕ ਪੱਤਰ ਲਿਖਿਆ ਹੈ ਅਤੇ ਉਸ ਵਿਚ ਕਿਹਾ ਹੈ ਕਿ ਉਹ ਇਸ ਸਬੰਧ ਵਿਚ ਇਕ ਬੈਠਕ ਬੁਲਾਉਣ ਅਤੇ ਉਲੰਪਿਕ ਕਮੇਟੀ ਨੂੰ ਕਹਿਣ ਕਿ ਉਹ 2022 ਦੇ ਉਲੰਪਿਕ ਦਾ ਸਥਾਨ ਬਦਲੇ। ਅਮਰੀਕਾ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਹੈ ਕਿ ਇਸ ਸਬੰਧ ਵਿਚ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ, ਅਸੀਂ ਉਲੰਪਿਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਦੇਖਾਂਗੇ।

Related News

ਮੌਡਰਨਾ ਇਨਕਾਰਪੋਰੇਸ਼ਨ, ਅਮਰੀਕੀ ਵਿਗਿਆਨੀਆਂ ਨਾਲ ਰਲ ਕੇ ਬੂਸਟਰ ਸ਼ੌਟ ਤਿਆਰ ਕਰਨ ਦਾ ਕਰ ਰਹੀ ਹੈ ਅਧਿਐਨ, ਜੋ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ ਕਰੇਗਾ ਖਤਮ

Rajneet Kaur

ਫੇਸਬੁੱਕ ਦਾ ਟਰੰਪ ਨੂੰ ਝਟਕਾ, ਹਟਾਏ ਕਈ ਨਫ਼ਰਤ ਭਰੇ ਵਿਗਿਆਪਨ

team punjabi

ਵੱਡਾ ਖ਼ੁਲਾਸਾ : ਕੈਨੇਡਾ ‘ਚ ਵੱਸਦੇ ਆਪਣੇ ਨਾਗਰਿਕਾਂ ਨੂੰ ਧਮਕਾ ਰਿਹਾ ਹੈ ਚੀਨ ! ਚੀਨ ਨੇ ਚਲਾਇਆ ਹੋਇਆ ਹੈ ਖ਼ੁਫ਼ੀਆ ਅਪ੍ਰੇਸ਼ਨ

Vivek Sharma

Leave a Comment