channel punjabi
Canada International News North America

ਕੈਨੇਡਾ ‘ਚ ਲਗਾਤਾਰ ਫੈਲ ਰਿਹਾ ਹੈ ਕੋਰੋਨਾ ਮਹਾਂਮਾਰੀ ਦਾ ਜਾਲ : ਡਾ. ਥੈਰੇਸਾ ਟਾਮ ਨੇ ਦਿੱਤੀ ਚਿਤਾਵਨੀ

ਓਟਾਵਾ : ਕੈਨੇਡਾ ਵਿਚ ਅਜੀਬੋ ਗਰੀਬ ਤਰੀਕੇ ਨਾਲ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਤੇਜ਼ ਹੁੰਦੀ ਜਾ ਰਹੀ ਹੈ, ਜਿਸ ਕਾਰਨ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ ‘ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਫੈ਼ਡਰਲ ਅਤੇ ਸੂਬਾ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਨਾਕਾਫੀ਼ ਹੀ ਸਿੱਧ ਹੋ ਰਹੇ ਹਨ। ਇਸੇ ਤੇ ਚਲਦਿਆਂ ਕੈਨੇਡੀਅਨ ਹਸਪਤਾਲਾਂ ਨੂੰ ਵੱਧ ਰਹੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੁੱਖ ਜਨਤਕ ਸਿਹਤ ਅਧਿਕਾਰੀ ਥੇਰੇਸਾ ਟਾਮ ਨੇ ਪੱਛਮੀ ਕੈਨੇਡਾ, ਕਿਊਬਿਕ ਅਤੇ ਓਂਟਾਰੀਓ ਦੀ ਸਥਿਤੀ ਨੂੰ ਚਿੰਤਾਜਨਕ ਦੱਸਿਆ ਅਤੇ ਇੱਥੇ ਸਿਹਤ ਸੰਭਾਲ ਸਰੋਤਾਂ ‘ਤੇ ਪੈ ਰਹੇ ਵਾਧੂ ਦਬਾਅ ਦੀ ਗੱਲ ਆਖੀ।

ਟਾਮ ਨੇ ਕਿਹਾ, ਕੌਮੀ ਪੱਧਰ ਦੇ ਤਾਜ਼ਾ ਅੰਕੜਿਆਂ ਵਿਚ ਪਿਛਲੇ ਸੱਤ ਦਿਨਾਂ ਵਿਚ ਰੋਜ਼ਾਨਾ ਔਸਤਨ 4000 ਨਵੇਂ ਮਾਮਲੇ ਸਾਹਮਣੇ ਆਏ ਹਨ। ਉਹਨਾਂ ਕਿਹਾ,’ਕੈਨੇਡਾ ਵਿੱਚ ਮਹਾਮਾਰੀ ਫੈਲਣ ਦਾ ਦੌਰ ਜਾਰੀ ਹੈ, ਜਿਸ ਵਿਚ ਪਿਛੜੀ ਆਬਾਦੀ, ਬਜ਼ੁਰਗ, ਬਾਲਗ, ਲੰਬੇ ਸਮੇਂ ਦੀ ਦੇਖਭਾਲ ਕਰਨ ਵਾਲੇ ਵਸਨੀਕ ਅਤੇ ਦੇਸੀ ਭਾਈਚਾਰੇ ਦੇ ਲੋਕ ਸ਼ਾਮਲ ਹਨ। ਇਹਨਾਂ ਵਿੱਚ ਰੋਜ਼ਾਨਾ ਔਸਤਨ 280 ਵਿਅਕਤੀ ‘ਗੰਭੀਰ ਦੇਖਭਾਲ’ ਵਾਲੇ ਸ਼ਾਮਲ ਹੋਏ ਹਨ। ਜਦਕਿ ਪਿਛਲੇ ਸੱਤ ਦਿਨਾਂ ਵਿਚ ਹਰ ਰੋਜ਼ 55 ਮੌਤਾਂ ਹੋਈਆਂ।

ਡਾ਼. ਟਾਮ ਨੇ ਕਿਹਾ ਕਿ ਦੇਸ਼ ਦੇ ਪੱਛਮੀ ਸੂਬੇ ਵਿਚ ਪਿਛਲੇ ਹਫ਼ਤੇ ਦੇ ਮੁਕਾਬਲੇ ਰੋਜ਼ਾਨਾ ਹਸਪਤਾਲ ਵਿਚ 24 ਫ਼ੀਸਦੀ ਤੋਂ 50 ਫ਼ੀਸਦੀ ਦੇ ਵਿਚ ਵਾਧਾ ਹੋਇਆ ਹੈ। ਓਂਟਾਰੀਓ, ਕਿਊਬਕ ਅਤੇ ਹੋਰ ਪ੍ਰਾਂਤਾਂ ਵਿਚ ਹਸਪਤਾਲ ਵਿਚ ਸਭ ਤੋਂ ਵੱਧ ਲੋਕ ਦਾਖਲ ਹੋਵੋ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਅਸੀਂ ਜਾਗਰੂਕ ਨਾ ਹੋਏ ਤਾਂ ਕੋਰੋਨਾ ਮਰੀਜ਼ਾਂ ਦਾ ਰੋਜ਼ਾਨਾ ਔਸਤ 10 ਹਜ਼ਾਰ ਤੱਕ ਹੋ ਸਕਦਾ ਹੈ ।

ਐਤਵਾਰ ਦੁਪਹਿਰ ਤੱਕ ਕਨੇਡਾ ਵਿੱਚ ਕੁੱਲ 295,074 ਕੇਸ ਹੋਏ ਅਤੇ 10,947 ਮੌਤਾਂ ਹੋਈਆਂ। ਓਂਟਾਰੀਓ ਵਿੱਚ ਐਤਵਾਰ ਨੂੰ 1,248 ਨਵੇਂ ਕੇਸ ਆਏ ਅਤੇ 29 ਮੌਤਾਂ ਹੋਈਆਂ, ਇੱਕ ਦਿਨ ਪਹਿਲਾਂ ਸ਼ਨਿਚਰਵਾਰ ਨੂੰ ਸੂਬੇ ਵਿੱਚ ਰਿਕਾਰਡ 1,581 ਨਵੇਂ ਕੇਸ ਸਾਹਮਣੇ ਆਏ ਸਨ।

ਕਿਊਬੈਕ ਨੇ ਸ਼ਨੀਵਾਰ ਨੂੰ ਨਵੇਂ ਕੇਸਾਂ ਦੇ ਉੱਚ ਪੱਧਰੀ ਰਿਕਾਰਡ ਤੋਂ ਬਾਅਦ ਐਤਵਾਰ ਨੂੰ 1,211 ਨਵੇਂ ਕੇਸਾਂ ਅਤੇ 15 ਮੌਤਾਂ ਦਾ ਐਲਾਨ ਕੀਤਾ। ਮੈਨੀਟੋਬਾ ਨੇ ਐਤਵਾਰ ਨੂੰ 494 ਨਵੇਂ ਕੇਸਾਂ ਅਤੇ 10 ਮੌਤਾਂ ਦੇ ਰਿਕਾਰਡ ਵਾਧੇ ਦੀ ਪੁਸ਼ਟੀ ਕੀਤੀ ਜਦੋਂਕਿ ਸਸਕੈਚਵਨ ਵਿਚ 181 ਨਵੇਂ ਕੇਸ ਦਰਜ ਕੀਤੇ ਗਏ ਅਤੇ ਦੋ ਹੋਰ ਮੌਤਾਂ ਹੋਈਆਂ।

ਅਲਬਰਟਾ ਨੇ ਸ਼ਨੀਵਾਰ ਨੂੰ ਆਪਣਾ ਕੋਵਿਡ -19 ਕੇਸਾਂ ਦਾ ਇਕ ਦਿਨ ਦਾ ਰਿਕਾਰਡ ਤੋੜ ਦਿੱਤਾ ਕਿਉਂਕਿ ਸੂਬੇ ਵਿਚ 1,026 ਨਵੇਂ ਕੇਸ ਸਾਹਮਣੇ ਆਏ ਹਨ।

ਕੈਨੇਡਾ ਦੀ ਚੀਫ ਪਬਲਿਕ ਹੈਲਥ ਅਫਸਰ ਥੇਰੇਸਾ ਟਾਮ ਨੇ ਐਤਵਾਰ ਨੂੰ ਕੈਨੇਡੀਅਨਾਂ ਨੂੰ ਕੋਵਾਈਡ-19 ਵਿਰੁੱਧ ਲੜਾਈ ਵਿੱਚ ਹੋਰ ਜ਼ਿਆਦਾ ਸਾਵਧਾਨ ਰਹਿਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਸਾਡੀ ਢਿੱਲ ਕਾਰਨ ਹੀ ਕੋਰੋਨਾ ਵਧਦਾ ਜਾ ਰਿਹਾ ਹੈ। ਅੱਗ ਠੰਡ ਅਤੇ ਛੁੱਟੀਆਂ ਦਾ ਮੌਸਮ ਹੈ ਇਸ ਲਈ ਹਰ ਇੱਕ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਹਰ ਨਾਗਰਿਕ ਮਾਸਕ ਦਾ ਇਸਤੇਮਾਲ ਜ਼ਰੂਰ ਕਰੇ, ਸਮਾਜਿਕ ਦੂਰੀ ਬਣਾਈ ਰੱਖੇ, ਜ਼ਰੂਰਤ ਪੈਣ ‘ਤੇ ਹੀ ਘਰਾਂ ਤੋਂ ਬਾਹਰ ਆਇਆ ਜਾਵੇ, ਪਾਰਟੀਆਂ ਅਤੇ ਵੱਡੇ ਇਕੱਠ ਨਾ ਕੀਤੇ ਜਾਣ । ਸਮੇਂ-ਸਮੇਂ ‘ਤੇ ਹੱਥ ਧੋਂਦੇ ਰਹਿਣਾ ਅਤੇ ਸੰਤੁਲਿਤ ਖੁਰਾਕ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਸਹਾਈ ਸਿੱਧ ਹੋਣਗੇ।

Related News

ACCIDENT : ਜੈਸਪਰ ਪਾਰਕ ਸੈਲਾਨੀ ਬੱਸ ਹਾਦਸੇ ਵਿੱਚ ਤਿੰਨ ਦੀ ਗਈ ਜਾਨ, ਦੋ ਦਰਜਨ ਤੋਂ ਵੱਧ ਜ਼ਖ਼ਮੀ

Vivek Sharma

ਅਮਰੀਕੀ ਸੈਨੇਟ ਦੇ 11 ਮੈਂਬਰਾਂ ਵਲੋਂ ਇਲੈਕਟੋਰਲ ਕਾਲਜ ਦੇ ”ਫੈਸਲੇ ਨੂੰ ਚੁਣੌਤੀ ਦੇਣ ਦੀ ਤਿਆਰੀ

Vivek Sharma

ਟਵਿੱਟਰ ਇੰਡੀਆ ਦੀ ਪਬਲਿਕ ਪਾਲਿਸੀ ਹੈੱਡ ਮਹਿਮਾ ਕੌਲ ਨੇ ਦਿੱਤਾ ਅਸਤੀਫ਼ਾ, ਦਬਾਅ ਹੇਠ ਹਟਾਏ ਜਾਣ ਦੇ ਚਰਚੇ

Vivek Sharma

Leave a Comment