channel punjabi
Canada International News North America

ਕੈਨੇਡਾ ‘ਚ ਮੌਸਮੀ ਖੇਤੀ ਦੌਰਾਨ ਕੰਮ ਕਰਨ ਆਏ ਕਾਮੇ ਹੁਣ ਤਾਲਾਬੰਦੀ ਕਾਰਨ ਇੱਥੇ ਹੀ ਫਸੇ

ਕੈਨੇਡਾ ਵਿਚ ਮੌਸਮੀ ਖੇਤੀ ਦੌਰਾਨ ਕੰਮ ਕਰਨ ਲਈ ਆਏ ਕਾਮੇ ਹੁਣ ਤਾਲਾਬੰਦੀ ਕਾਰਨ ਇੱਥੇ ਹੀ ਫਸ ਗਏ ਹਨ। ਕਈ ਸਾਲਾਂ ਤੋਂ ਇੱਥੇ ਕੰਮ ਕਰਨ ਆਉਣ ਵਾਲੇ ਕਾਮਿਆਂ ਨੇ ਦੱਸਿਆ ਕਿ ਉਹ 6 ਮਹੀਨਿਆਂ ਤੋਂ ਇੱਥੇ ਹਨ ਤੇ ਆਪਣੇ ਪਰਿਵਾਰ ਤੋਂ ਦੂਰ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਬੱਚਿਆਂ ਤੇ ਪੋਤਿਆਂ ਤੋਂ ਦੂਰ ਹਨ ਤੇ ਕ੍ਰਿਸਮਿਸ ਤੇ ਨਵੇਂ ਸਾਲ ਮੌਕੇ ਇਕੱਲੇ ਰਹਿਣਗੇ।

ਇਹ ਸਾਲ ਉਨ੍ਹਾਂ ਲਈ ਬਹੁਤ ਮੁਸ਼ਕਲਾਂ ਭਰਿਆ ਰਿਹਾ ਹੈ। ਇਸ ਕਾਰਨ ਉਹ ਨਾ ਤਾਂ ਚੰਗੀ ਤਰ੍ਹਾਂ ਕਮਾਈ ਕਰ ਸਕਦੇ ਹਨ ਤੇ ਨਾ ਹੀ ਪਰਿਵਾਰ ਕੋਲ ਰਹਿ ਸਕਦੇ ਹਨ। ਯੂ. ਕੇ. ਵਿਚ ਫੈਲੇ ਕੋਰੋਨਾ ਕਾਰਨ ਬਹੁਤੇ ਦੇਸ਼ਾਂ ਨੇ ਉਡਾਣਾਂ ਬੰਦ ਕਰ ਦਿੱਤੀਆਂ ਹਨ। ਇਸ ਲਈ ਬਹੁਤੇ ਲੋਕ ਕ੍ਰਿਸਮਸ ਪਰਿਵਾਰਾਂ ਤੋਂ ਦੂਰ ਰਹਿ ਕੇ ਮਨਾਉਣ ਲਈ ਮਜਬੂਰ ਹਨ।

ਕੋਰੋਨਾ ਪਾਬੰਦੀਆਂ ਤੇ ਇਕਾਂਤਵਾਸ ਕਾਰਨ ਬਹੁਤੇ ਲੋਕ ਆਪਣੇ ਦੇਸ਼ ਨੂੰ ਜਾਣ ਤੋਂ ਵੀ ਡਰ ਰਹੇ ਹਨ। ਹੋ ਸਕਦਾ ਹੈ ਕਿ ਨਵੇਂ ਸਾਲ ਤੱਕ ਫਲਾਈਟਾਂ ਸਾਧਾਰਣ ਹੋ ਜਾਣ ਤੇ ਫਿਰ ਉਹ ਆਪਣੇ ਪਰਿਵਾਰਾਂ ਨੂੰ ਮਿਲ ਸਕਣ। ਟਿਰਨੀਦਾਦ ਅਤੇ ਤੋਬਾਗੋ ਵਿਚ 400 ਪ੍ਰਵਾਸੀ ਕਾਮੇ ਕੰਮ ਕਰਦੇ ਹਨ, ਇਹ ਓਂਟਾਰੀਓ ਤੇ ਅਲਬਰਟਾ ਦੇ ਖੇਤਾਂ ਵਿਚ ਕੰਮ ਕਰਦੇ ਹਨ। ਬਹੁਤਿਆਂ ਨੇ ਦੱਸਿਆ ਕਿ ਉਹ ਪਰਿਵਾਰ ਤੋਂ ਦੂਰ ਹੋਣ ਕਾਰਨ ਮਾਨਸਿਕ ਪ੍ਰੇਸ਼ਾਨੀ ਸਹਿਣ ਕਰ ਰਹੇ ਹਨ।

Related News

ਨਵਜੋਤ ਸਿੱਧੂ ਨੇ ਖੜ੍ਹੇ ਕੀਤੇ ਵੱਡੇ ਸਵਾਲ, ਚਿੱਟੇ ਦੇ ਕਾਰੋਬਾਰੀਆਂ ਨੂੰ ਕਿਉਂ ਬਚਾ ਰਹੀ ਹੈ ਸਰਕਾਰ !

Vivek Sharma

ਕੈਨੇਡਾ ‘ਚ ਲਗਾਤਾਰ ਫੈਲ ਰਿਹਾ ਹੈ ਕੋਰੋਨਾ ਮਹਾਂਮਾਰੀ ਦਾ ਜਾਲ : ਡਾ. ਥੈਰੇਸਾ ਟਾਮ ਨੇ ਦਿੱਤੀ ਚਿਤਾਵਨੀ

Vivek Sharma

ਓਨਟਾਰੀਓ ਨੇ ਸੂਬੇ ਦੇ ਪੰਜ ਖੇਤਰਾਂ ਲਈ ਹਮਿਲਟਨ ਸਮੇਤ ਸਖਤ ਕੋਵਿਡ 19 ਪਾਬੰਦੀਆਂ ਦਾ ਕੀਤਾ ਐਲਾਨ

Rajneet Kaur

Leave a Comment