channel punjabi
Canada International News North America

ਕੈਨੇਡਾ ‘ਚ ਮਾਲਕਾਂ ਨੂੰ ਕਰਨੀਆਂ ਪੈ ਰਹੀਆਂ ਨੇ ਕੰਮ ਕਰਨ ਵਾਲਿਆਂ ਦੀਆਂ ਮਿੰਨਤਾਂ

ਕੈਨੇਡਾ: ਕੋਰੋਨਾ ਵਾਇਰਸ ਕਾਰਨ ਕਈ ਕਾਰੋਬਾਰ ਬੰਦ ਹੋ ਗਏ ਸਨ, ਪਰ ਹੁਣ ਜਦੋਂ ਹੌਲੀ –ਹੌਲੀ ਸਭ ਖੁੱਲ੍ਹ ਰਿਹਾ ਹੈ ਤਾਂ ਕਾਮੇ ਕੰਮ ਵੱਲ ਵਾਪਿਸ ਆਉਂਦੇ ਨਜ਼ਰ ਨਹੀਂ ਆ ਰਹੇ। ਹੁਣ ਹਾਲਿਤ ਕੁਝ ਇਸ ਤਰ੍ਹਾਂ ਦੇ ਹਨ ਕਿ ਮਾਲਕਾਂ ਨੂੰ ਕਾਮਿਆਂ ਦੀਆਂ ਕੰਮ ‘ਤੇ ਆਉਣ ਲਈ ਮਿੰਨਤਾ ਕਰਨੀਆਂ ਪੈ ਰਹੀਆਂ ਹਨ, ਤਾਂ ਜੋ ਕੰਮ ਨੂੰ ਦੁਬਾਰਾ ਲੀਹ ਤੇ ਲਿਆਂਦਾ ਜਾ ਸਕੇ।

ਕੈਨੇਡਾ ਦੇ ਬਹੁਤ ਸਾਰੇ ਪ੍ਰਮੁਖ ਕਾਰੋਬਾਰੀ ਸਮੂਹਾਂ ਦਾ ਕਹਿਣਾ ਹੈ , ਕਿ ਉਨਾਂ ਦੇ ਮੈਂਬਰ ਉਨਾਂ ਕਾਮਿਆਂ ਨੂੰ ਵਾਪਸ ਬੁਲਾਉਣ ਲਈ ਸੰਘਰਸ਼ ਕਰ ਰਹੇ ਹਨ ਜੋ ਸਰਕਾਰੀ ਮਹਾਂਮਾਰੀ ਦੇ ਰਾਹਤ ਲਾਭ ਇੱਕਠੇ ਕਰ ਰਹੇ ਹਨ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੇਟ ਬਿਜ਼ਨਸ ਦੇ ਪ੍ਰਧਾਨ ਡੈਨ ਕੈਲੀ ਨੇ ਦੱਸਿਆ ਕਿ ਅਸੀ ਉਮੀਦ ਕਰਦੇ ਹਾਂ ਕਿ ਭੱਵਿਖ ਦੇ ਵਿੱਚ ਸਾਡੇ ਕੋਲ ਉੱਚ ਪੱਧਰੀ ਬੇਰੋਜ਼ਗਾਰੀ ਤਾਂ ਹੈ ਹੀ , ਪਰ ਨਾਲ ਹੀ ਮਜਦੂਰਾਂ ਦਾ ਘਾਟ ਵੀ ਰਹੇਗੀ । ਉਨਾਂ ਕਿਹਾ ਕਿ ਜੇ ਮਾਲਿਕ ਕਾਮਿਆਂ ਨੂੰ ਕੰਮ ਤੇ ਭਰੋਸਾ ਦਵਾ ਕੇ ਬੁਲਾ ਨਹੀਂ ਸਕਦੇ ਤਾਂ ਅਰਥਚਾਰੇ ਦਾ ਆਪਣੇ ਪੈਰਾਂ ਤੇ ਮੁੜ ਖੜਾ ਹੋਣ ਵਿੱਚ ਮੁਸ਼ਕਿਲ ਆਵੇਗੀ। ਸੀਈਆਰਬੀ ਮਹਾਂਮਾਰੀ ਦੇ ਮੱਧ ਵਿੱਚ ਡਿਜਾਇਨ ਕੀਤੀ ਗਈ ਸੀ ਜੋ ਉਨਾਂ ਲਈ ਸੰਕਟਕਾਲੀਨ ਰਾਹਤ ਵਜੋਂ ਆਮਦਨੀ ਪੈਦਾ ਕਰਨ ਦੀ ਯੋਗਤਾ ਨਹੀਂ ਰੱਖਦੇ, ਪਰ ਇਹ ਇੱਕ ਸਿਹਤਯਾਬੀ ਲਈ ਨਹੀਂ ਬਣਾਇਆ ਗਿਆ ਹੈ।

ਕਈ ਕਾਰੋਬਾਰਾਂ ਵਿੱਚੋਂ ਇੱਕ ਤਿਹਾਈ ਨੇ ਦੱਸਿਆ ਹੈ ਕਿ ਉਹ ਕਾਮਿਆਂ ਨੂੰ ਆਪਣੀਆਂ ਪੁਰਾਣੀਆਂ ਮਹਾਂਮਾਰੀ ਵਿੱਚ ਵਾਪਸ ਲਿਆਉਣ ਲਈ ਸੰਘਰਸ਼ ਕਰ ਰਹੇ ਹਨ। ਇਸੇ ਲਈ ਕੈਲੀ ਨੇ ਕਿਹਾ ਕਿ ਸੀਈਆਰਬੀ ਜੋ ਮਹੀਨੇ ਚ 2000 ਦੇ ਰੂਪ ਚ ਮਿਲ ਰਹੀ ਹੈ ਉਹ ਇੱਕ ਐਮਰਜੈਂਸੀ ਰਾਹਤ ਲਾਭ ਹੈ, ਕਿਉਕਿ ਕਈਆਂ ਚ ਫਿਰ ਤੋਂ ਕੰਮਾ ਤੇ ਵਾਪਿਸ ਜਾਉਣ ਤੇ ਬੱਚਿਆਂ ਤੇ ਬਜੁਰਗਾਂ ਦੀ ਦੇਖਭਾਲ ਸਬੰਧੀ ਡਰ ਹੈ। ਜਾਣਕਾਰੀ ਮੁਤਾਬਕ ਬਹੁਤ ਸਾਰੇ ਲੋਕ ਅਜਿਹੇ ਵੀ ਮਿਲੇ ਜੋ  ਗਰਮੀ ਦੇ ਨਿਕਲ ਜਾਣ ਦਾ ਇੰਤਜ਼ਾਰ ਕਰ ਰਹੇ ਨੇ ਤੇ ਸਤੰਬਰ ਵਿੱਚ ਵਾਪਿਸ ਕੰਮ ਤੇ ਜਾਣ ਦੀ ਯੋਜਨਾ ਬਣਾ ਰਹੇ ਹਨ। ਕੈਨੇਡੀਅਨ ਚੈਂਬਰ ਆਫ ਕਾਮਰਸ ਵੀ ਆਪਣੇ ਕਾਮਿਆਂ ਤੋਂ ਇਹੀ ਕਹਾਣੀ ਸੁਣ ਰਿਹਾ ਹੈ, ਜੋ ਖੇਤੀਬਾੜੀ,ਰਿਟੇਲ ਐਂਡ ਫੂਡ ਸਰਵੀਸ, ਨਾਲ ਜੁੜੇ ਹਨ, ਸੀਨੀਅਰ ਡਰੈਕਟਰ ਆਫ ਵਰਕਫੋਰਸ ਦਾ ਕਹਿਣਾ ਹੈ ਕਿ ਨਵੇਂ ਕਰਮਚਾਰੀਆਂ ਨੂੰ ਭਰਤੀ ਕਰਨਾ ਤੇ ਉਨਾਂ ਨੂੰ ਮੁੜ ਸਿਖਲਾਈ ਦੇਣਾ ਉਨਾਂ ਕਾਬੋਰਾਬਾਰਾਂ ਲਈ ਇਕ ਮਹਿਗਾ ਤੇ ਸਮੇਂ ਦੀ ਖਪਤ ਕਰਨ ਵਾਲਾ ਹੈ ਜੋ ਕੀ ਪਹਿਲਾਂ ਹੀ ਸੰਘਰਸ਼ ਦਾ ਸਾਹਮਣਾ ਕਰ ਰਿਹਾ ਹੈ । ਇਸੇ ਲਈ ਸਾਨੂੰ ਕਰਮਚਾਰੀਆਂ ਵਿੱਚ ਭਰੋਸਾ ਜਗਾਉਣ ਦੀ ਲੋੜ ਹੈ ਕਿ ਉਹ ਕੰਮ ਤੇ ਵਾਪਿਸ ਆਉਣ ਲਈ ਸੁਰੱਖਿਅਤ ਹਨ।

Related News

ਸਰੀ: ਟ੍ਰਾਂਸਲਿੰਕ ਬੱਸ ‘ਚ ਦੋ ਨੌਜਵਾਨਾਂ ਦੀ ਮਾਸਕ ਨੂੰ ਲੈ ਕੇ ਹੋਈ ਲੜਾਈ

Rajneet Kaur

ਅਮਰੀਕਾ ਵਿੱਚ ਕੋਰੋਨਾ ਮਾਮਲਿਆਂ ਵਿੱਚ ਹੋਰ ਹੋ ਸਕਦੈ ਇਜ਼ਾਫਾ

team punjabi

RCMP ਵੱਲੋਂ ਦਾੜ੍ਹੀ ਵਾਲੇ ਸਿੱਖ ਆਫੀਸਰਜ਼ ਨਾਲ ਵਿਤਕਰਾ ਕੀਤੇ ਜਾਣ ਤੋਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਕਾਫੀ ਨਿਰਾਸ਼

Rajneet Kaur

Leave a Comment