channel punjabi
Canada International News North America

ਕੈਨੇਡਾ ‘ਚ ਕੋਰੋਨਾ ਮਹਾਂਮਾਰੀ ਦਾ ਕਹਿਰ

ਕੋਵਿਡ-19 ਮਹਾਂਮਾਰੀ ਕਾਰਨ ਹੁਣ ਤੱਕ 10,000 ਤੋਂ ਵੱਧ ਕੈਨੇਡੀਅਨਜ਼ ਮਰ ਚੁੱਕੇ ਹਨ। ਪਰ ਅਜੇ ਵੀ ਮਹਾਂਮਾਰੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ।

ਮੰਗਲਵਾਰ ਨੂੰ ਕਿਊਬਿਕ, ਓਨਟਾਰੀਓ, ਮੈਨੀਟੋਬਾ ਤੇ ਅਲਬਰਟਾ ਵਿੱਚ 28 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਮੌਤਾਂ ਦੀ ਗਿਣਤੀ 1001 ਤੱਕ ਪਹੁੰਚ ਗਈ ਹੈ। 5000 ਮੌਤਾਂ ਦਾ ਅੰਕੜਾ ਤਾਂ 12 ਮਈ ਨੂੰ ਹੀ ਪਾਰ ਹੋ ਗਿਆ ਸੀ। ਗਰਮੀਆਂ ਵਿੱਚ ਕੋਵਿਡ-19 ਮਾਮਲਿਆਂ ਦੀ ਗਿਣਤੀ ਘੱਟ ਰਹੀ ਪਰ ਇਨ੍ਹਾਂ ਆਖਰੀ ਮਹੀਨਿਆਂ ਵਿੱਚ ਇਨ੍ਹਾਂ ਵਿੱਚ ਇੱਕ ਵਾਰੀ ਮੁੜ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸੈਂਟਰਲ ਤੇ ਵੈਸਟਰਨ ਕੈਨੇਡਾ ਵਿੱਚ ਨਿਯਮਿਤ ਤੌਰ ਉੱਤੇ ਕੋਵਿਡ-19 ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਮਹਾਂਮਾਰੀ ਨੂੰ ਖਤਰਨਾਕ ਕੌਮੀ ਤ੍ਰਾਸਦੀ ਦਾ ਦਰਜਾ ਦਿੱਤਾ ਗਿਆ ਹੈ ਤੇ ਉਨ੍ਹਾਂ ਇਸ ਤੋਂ ਵੀ ਬਦਤਰ ਹਾਲਾਤ ਲਈ ਕੈਨੇਡੀਅਨਾਂ ਨੂੰ ਤਿਆਰ ਰਹਿਣ ਲਈ ਆਖਿਆ ਹੈ। ਓਟਾਵਾ ਵਿੱਚ ਬ੍ਰੀਫਿੰਗ ਦੌਰਾਨ ਟਰੂਡੋ ਨੇ ਆਖਿਆ ਕਿ ਕਈ ਪਰਿਵਾਰਾਂ ਦੇ ਬੇਹੱਦ ਅਜ਼ੀਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਤਰ੍ਹਾਂ ਦੀਆਂ ਤ੍ਰਾਸਦੀਆਂ ਕਾਰਨ ਕੈਨੇਡੀਅਨਾਂ ਦਾ ਕਾਫੀ ਨੁਕਸਾਨ ਹੋਇਆ ਹੈ।

Related News

ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦਾ ਜੋ ਵੀ ਨਤੀਜਾ ਨਿਕਲੇਗਾ ਉਹ ਕੈਨੇਡਾ ਲਈ ਅਹਿਮ ਹੋਵੇਗਾ: ਕ੍ਰਿਸਟੀਆ ਫਰੀਲੈਂਡ

Rajneet Kaur

ਕਿਊਬੈਕ ਸੂਬੇ ਦੇ ਕਰਫ਼ਿਊ ਦੀ ਤਰ੍ਹਾਂ ਓਂਟਾਰੀਓ ਵਿੱਚ ਵੀ ਕਰਫ਼ਿਊ ਲਗਾਉਣ ਦੀ ਤਿਆਰੀ !

Vivek Sharma

ਕੈਨੇਡਾ: ਸਟ੍ਰੋਬੈਰੀ ਹਿੱਲ ਤੋਂ ਵੈਨਕੂਵਰ ਵਿਚ ਭਾਰਤੀ ਦੂਤਾਵਾਸ ਤੱਕ ਕੱਢੀ ਗਈ ਤਿਰੰਗਾ ਯਾਤਰਾ ਰੈਲੀ

Rajneet Kaur

Leave a Comment