channel punjabi
Canada News North America

ਕੈਨੇਡਾ ‘ਚ ਕੋਰੋਨਾ ਦੀ ਦੂਜੀ ਲਹਿਰ ਨੂੰ ਹਲਕੇ ਵਿੱਚ ਲੈਣਾ ਹੋਵੇਗੀ ਗ਼ਲਤੀ : ਮਾਹਿਰ

ਓਟਾਵਾ/ਟੋਰਾਂਟੋ : ਕੈਨੇਡਾ ਦੇ 4 ਵੱਡੇ ਸੂਬੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਝੱਲ ਰਹੇ ਹਨ । ਰੋਜ਼ਾਨਾ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲਾਂ ਵਿਚ ਭਰਤੀ ਕਰਵਾਇਆ ਜਾ ਰਿਹਾ ਹੈ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਅਮਰੀਕਾ ਦੇ ਮੁਕਾਬਲੇ ਕੈਨੇਡਾ ਕਰੋਨਾ ਤੋਂ ਸੁਰੱਖਿਅਤ ਹੈ ਪਰ ਇਸ ਦੂਜੀ ਲਹਿਰ ਨੇ ਉਹ ਸਾਰੇ ਅੰਦਾਜ਼ੇ ਝੂਠੇ ਸਾਬਤ ਕਰ ਦਿੱਤੇ। ਮੌਜੂਦਾ ਸਮੇਂ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਦੋਗੁਣੀ ਹੋ ਰਹੀ ਹੈ, ਜਿਹੜੀ ਚਿੰਤਾ ਦਾ ਵੱਡਾ ਵਿਸ਼ਾ ਬਣ ਚੁੱਕੀ ਹੈ । ਓਧਰ ਮਾਹਿਰ ਬੇਸ਼ੱਕ ਇਸ ਗੱਲ ਤੇ ਸੰਤੁਸ਼ਟ ਹਨ ਕਿ ਕੋਰੋਨਾ ਕਾਰਨ ਜ਼ਿਆਦਾ ਮੌਤਾਂ ਨਹੀਂ ਹੋ ਰਹੀਆਂ, ਪਰ ਕਰੋਨਾ ਦੇ ਮਾਮਲੇ ਜਿਸ ਤੇਜ਼ੀ ਨਾਲ ਵਧਦੇ ਜਾ ਰਹੇ ਨੇ, ਉਨਾਂ ਨੇ ਸਿਹਤ ਮਾਹਿਰਾਂ ਦੇ ਹੋਸ਼ ਉਡਾ ਦਿੱਤੇ ਹਨ।

ਟੋਰਾਂਟੋ ਵਿਚ ਸਿਨਾਈ ਹੈਲਥ ਅਤੇ ਯੂਨੀਵਰਸਿਟੀ ਹੈਲਥ ਨੈਟਵਰਕ ਦੇ ਜੀਰੀਅਟ੍ਰਿਕਸ ਦੇ ਡਾਇਰੈਕਟਰ ਡਾ. ਸਮੀਰ ਸਿਨਹਾ ਨੇ ਕੈਨੇਡਾ ਵਿੱਚ ਕੋਰੋਨਾ ਦੀ ਮੌਜੂਦਾ ਸਥਿਤੀ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ, “ਪਹਿਲੀ ਨਜ਼ਰ ‘ਤੇ, COVID-19 ਦੀ ਕੈਨੇਡਾ ਦੀ ਦੂਜੀ ਲਹਿਰ ਪਹਿਲੀ ਲਹਿਰ ਨਾਲੋਂ ਕਾਫ਼ੀ ਵੱਖਰੀ ਦਿਖਾਈ ਦੇ ਰਹੀ ਹੈ । ਜਾਂਚ ਸਮਰੱਥਾ ਵਿਚ ਭਾਰੀ ਸੁਧਾਰ ਹੋਇਆ ਹੈ, ਟੈਸਟ ਕਰਵਾਉਣ ਵਿਚ ਰੁਕਾਵਟਾਂ ਨੂੰ ਘੱਟ ਕੀਤਾ ਗਿਆ ਹੈ, ਨਿੱਜੀ ਸੁਰੱਖਿਆ ਉਪਕਰਣਾਂ ਦੇ ਸਟਾਕ ਵੱਡੇ ਹੋ ਗਏ ਹਨ, ਹਾਲਾਂਕਿ ਸਾਡੇ ਕੋਲ ਅਜੇ ਵੀ ਇਕ ਸੁਰੱਖਿਅਤ ਅਤੇ ਪ੍ਰਭਾਵੀ ਟੀਕਾ ਨਹੀਂ ਹੈ । ਦੇਸ਼ ਭਰ ਵਿੱਚ ਨਵੇਂ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੇ ਬਾਵਜੂਦ, ਹਸਪਤਾਲ ਵਿੱਚ ਦਾਖਲ ਹੋਣਾ ਅਤੇ ਮੌਤ ਹੁਣ ਤੱਕ ਤੁਲਨਾਤਮਕ ਤੌਰ ਤੇ ਘੱਟ ਹੈ, ਜਿਸ ਨਾਲ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਦੂਜੀ ਲਹਿਰ ਪਹਿਲੇ ਨਾਲੋਂ ਘੱਟ ਖ਼ਤਰਨਾਕ ਹੋਵੇਗੀ, ਇਹ ਕਹਿ ਕੇ ਥੋੜਾ ਦਿਲਾਸਾ ਜਾਪਦਾ ਹੈ।’ ਬਹੁਤ ਸਾਰੇ ਮਾਮਲੇ ਹਨ, ਪਰ ਅਸੀਂ ਆਪਣੇ ਹਸਪਤਾਲਾਂ ਨੂੰ ਹਾਵੀ ਨਹੀਂ ਕਰ ਰਹੇ, ਅਤੇ ਅਸੀਂ ਹੁਣ ਤੱਕ ਬਹੁਤ ਸਾਰੀਆਂ ਮੌਤਾਂ ਨਹੀਂ ਵੇਖ ਰਹੇ। ਇਸ ਲਈ ਚੀਜ਼ਾਂ ਹਾਲੇ ਬਿਹਤਰ ਹਨ । ਡਾ. ਸਮੀਰ ਸਿਨਹਾ, ਨੇ ਕਿਹਾ, “ਮਾਮਲੇ ਦੀ ਸੱਚਾਈ ਇਹ ਹੈ ਕਿ ਅਸੀਂ ਹੁਣੇ ਸ਼ੁਰੂਆਤ ਕਰ ਰਹੇ ਹਾਂ.” ਸਿਨਹਾ ਨੇ ਕਿਹਾ ਕਿ ਕੋਵਿਡ -19 ਦੇ ਪ੍ਰਕੋਪ ਆਮ ਤੌਰ ‘ਤੇ ਇਕ ਅਨੁਮਾਨਯੋਗ ਢਾਂਚੇ ਦਾ ਪਾਲਣ ਕਰਦੇ ਹਨ: ਲੋਕ ਢਿੱਲੀ ਪਾਬੰਦੀਆਂ ਦੇ ਦਰਮਿਆਨ ਆਪਣੇ ਸੰਪਰਕ ਦੀ ਗਿਣਤੀ ਵਧਾਉਂਦੇ ਹਨ, ਫਿਰ ਹਫ਼ਤਿਆਂ ਬਾਅਦ ਕੇਸਾਂ ਵਿਚ ਵਾਧਾ ਹੁੰਦਾ ਹੈ, ਹਸਪਤਾਲ ਵਿਚ ਦਾਖਲ ਹੋਣ ਅਤੇ ਜ਼ਿਆਦਾ ਮੌਤਾਂ ਹੁੰਦੀਆਂ ਹਨ ।
ਡਾਕਟਰੀ ਸਿਨਹਾ ਅਨੁਸਾਰ, ‘ਸਾਨੂੰ ਆਪਣੇ ਵਤੀਰੇ ਨੂੰ ਸੋਧਣ ਦੀ ਅਤੇ ਜਿੰਨੀ ਜਲਦੀ ਹੋ ਸਕੇ ਬਿਮਾਰੀਆਂ ਨਾਲ ਲੜਨ ਦੀ ਕੋਸ਼ਿਸ਼ ਕਰਨ ਦੀ ਲੋੜ ਹੈ । “ਜੇ ਅਸੀਂ ਨਹੀਂ ਕਰਦੇ, ਤਾਂ ਅਸੀਂ ਹੁਣ ਤੋਂ ਇੱਕ ਮਹੀਨੇ ਪਹਿਲਾਂ ਇਹ ਸੋਚਣ ਜਾ ਰਹੇ ਹਾਂ, ‘ਅਸੀਂ ਕੀ ਕਰ ਰਹੇ ਸੀ, ਅਤੇ ਅਸੀਂ ਇਸ ਨੂੰ ਇਹ ਬੁਰਾ ਕਿਉਂ ਹੋਣ ਦਿੱਤਾ?’

ਡਾ. ਸਮੀਰ ਸਿਨਹਾ ਦੀ ਤਰ੍ਹਾਂ ਹੀ ਹੋਰ ਵੀ ਮਾਹਿਰ ਹਨ ਜਿਹੜੇ ਮੰਨਦੇ ਹਨ ਕਿ ਆਮ ਲੋਕਾਂ ਨੂੰ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਹਰ ਨਾਗਰਿਕ ਨੂੰ ਮਾਸਕ ਦੀ ਵਰਤੋਂ ਕਰਨੀ ਜ਼ਰੂਰੀ ਹੈ, ਸਮੇਂ ਸਮੇਂ ਤੇ ਹੱਥ ਧੋਣਾ, ਸਮਾਜਿਕ ਦੂਰੀ ਨੂੰ ਕਾਇਮ ਰੱਖਣਾ, ਬੁਖਾਰ ਜਾਂ ਸਰੀਰ ਦੇ ਕਿਸੇ ਵੀ ਅੰਗ ‘ਚ ਦਰਦ ਹੋਵੇ ਤਾਂ ਬਿਨਾਂ ਕਿਸੇ ਦੇਰੀ ਦੇ ਡਾਕਟਰ ਕੋਲ ਪਹੁੰਚ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਸਿਹਤ ਮਾਹਿਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰ ਕੇ ਅਤੇ ਆਪਣੇ ਆਪ ਤੇ ਨਿਯੰਤਰਣ ਕਰ ਕੇ ਅਸੀਂ ਕੋਰੋਨਾ ਨੂੰ ਮਾਤ ਦੇ ਸਕਦੇ ਹਾਂ । ਹੁਣ ਇਹ ਜ਼ਰੂਰੀ ਹੈ ਕਿ ਹਰ ਨਾਗਰਿਕ ਨਿਯਮਾਂ ਦੀ ਪਾਲਣਾ ਕਰੋ ਅਤੇ ਆਪਣੇ ਪਰਿਵਾਰ ਦੇ ਹਰ ਮੈਂਬਰ ਨੂੰ ਵੀ ਇਸ ਬਾਰੇ ਜਾਗਰੂਕ ਕਰੇ ਤਾਂ ਅਸੀਂ ਬਹੁਤ ਵੱਡੀ ਹੱਦ ਤੱਕ ਕੋਰੋਨਾ ਤੋਂ ਆਪਣਾ ਬਚਾਅ ਕਰਨ ਵਿੱਚ ਸਫਲ ਰਹਾਂਗੇ।

Related News

ਕ੍ਰਿਸਮਸ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਸਸਕੈਟੂਨ ਪੁਲਿਸ ਨੇ ਵਧਾਈ ਚੌਕਸੀ, ਖਰੀਦਦਾਰਾਂ ਨੂੰ ਕੀਤਾ ਜਾਗਰੂਕ

Vivek Sharma

ਸਸਕੈਟੂਨ ਪੁਲਿਸ ਸਰਵਿਸ ਸੈਕਸ਼ਨ ‘ਚ ਕੋਵਿਡ 19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਹਿਪ-ਹੋਪ ਦੇ ਲੀਜੈਂਡ ਡਾ. ਡ੍ਰੇ ਦਿਮਾਗੀ ਐਨਿਉਰਿਜ਼ਮ ਦੀ ਬਿਮਾਰੀ ਤੋਂ ਬਾਅਦ ICU’ਚ ਭਰਤੀ: ਰਿਪੋਰਟ

Rajneet Kaur

Leave a Comment