channel punjabi
Canada International News USA

ਕੈਨੇਡਾ,ਅਮਰੀਕਾ,ਬ੍ਰਿਟੇਨ ‘ਚ ਕੋਰੋਨਾ ਵੈਕਸੀਨ ਵੰਡ ਦਾ ਦੌਰ ਜਾਰੀ, ਵੱਡੀ ਉਮਰ ਵਾਲੇ ਨਾਗਰਿਕਾਂ ਨੂੰ ਤਰਜੀਹ

ਓਟਾਵਾ/ਲੰਡਨ: ਸਿਆਸਤਦਾਨ ਅਤੇ ਮਸ਼ਹੂਰ ਹਸਤੀਆਂ ਆਪਣੀ ਬਾਂਹਾਂ ਚੜ੍ਹਾ ਕੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਦਾ ਫੈਸਲਾ ਕਰ ਰਹੀਆਂ ਹਨ । ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਦੀਆਂ ਉੱਘੀਆਂ ਹਸਤੀਆਂ ਨੇ ‘ਸ਼ਾਟ’ ਲੈਣੇ ਸ਼ੁਰੂ ਕਰ ਦਿੱਤੇ ਹਨ । ਵ੍ਹਾਈਟ ਹਾਊਸ ਦੇ ਅਧਿਕਾਰੀਆਂ ਅਨੁਸਾਰ, ਸੰਯੁਕਤ ਰਾਜ ਦੇ ਚੁਣੇ ਗਏ ਰਾਸ਼ਟਰਪਤੀ, JOE BIDEN (78 ਸਾਲ) ਨੂੰ ਅਗਲੇ ਹਫਤੇ ਜਲਦੀ ਹੀ ਕੋਰੋਨਾਵਾਇਰਸ ਟੀਕਾ ਲਗਵਾਏਗਾ ਅਤੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ, (61) ਅੱਜ ਟੀਕਾ ਲਗਵਾਉਣਗੇ।

ਵੀਰਵਾਰ ਨੂੰ,ਐਕਸ-ਮੈਨ ਅਤੇ ਲਾਰਡ ਆਫ ਦਿ ਰਿੰਗਜ਼ ਵਿਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ 81 ਸਾਲਾ ਅਦਾਕਾਰ ਸਰ ਇਯਾਨ ਮੈਕਕੇਲਨ, ਨੇ ਲੰਡਨ ਵਿਚ ਫਾਈਜ਼ਰ ਟੀਕਾ ਲਗਾਇਆ । ‘ਸ਼ਾਟ’ ਲੱਗਣ ਤੋਂ ਬਾਅਦ ਉਹਨਾਂ ਟਵਿੱਟਰ ‘ਤੇ ਇਹ ਕਹਿੰਦੇ ਹੋਏ ਤਸਵੀਰ ਸਾਂਝੀ ਕੀਤੀ ਕਿ ਉਹ ਮਹਿਸੂਸ ਕਰਦਾ ਹੈ ਕਿ ‘ਟੀਕਾ ਲਗਵਾਉਣਾ ਵਾਲਾ ਖੁਸ਼ਕਿਸਮਤ ਹੈ ਅਤੇ ਕਿਸੇ ਨੂੰ ਇਸ ਦੀ ਸਿਫ਼ਾਰਸ਼ ਕਰਨ ਵਿੱਚ ਕੋਈ ਝਿਜਕ ਨਹੀਂ ਹੈ।’

ਕੈਨੇਡਾ ਵਿੱਚ, ਫਾਈਜ਼ਰ ਟੀਕੇ ਦਾ ਪਹਿਲਾ ਗੇੜ ਕਮਜ਼ੋਰ ਲੋਕਾਂ ਨੂੰ, ਜਿਵੇਂ ਕਿ ਸਿਹਤ ਸੰਭਾਲ ਕਰਮਚਾਰੀ ਅਤੇ ਬਜ਼ੁਰਗਾਂ ਨੂੰ ਦਿੱਤਾ ਜਾਣਾ ਤੈਅ ਹੈ। ਵਰਤਮਾਨ ਵਿੱਚ, ਕਿਸੇ ਰਾਜਨੇਤਾ ਨੂੰ ਜਨਤਕ ਤੌਰ ਤੇ ਕੋਵਿਡ-ਟੀਕਾ ਨਹੀਂ ਮਿਲਿਆ ਹੈ ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫਤਰ ਦੇ ਇੱਕ ਬੁਲਾਰੇ ਟ੍ਰੈਡਯੂ ਅਨੁਸਾਰ ਜਦੋਂ ਸਮਾਂ ਆਵੇਗਾ ਤਾਂ ਪੀ.ਐੱਮ. ਟਰੂਡੋ ਵੀ ਟੀਕਾ ਲਗਵਾਉਣਗੇ, ਪਰ ਇਹ ਸਭ ਤੋਂ ਪਹਿਲਾਂ ਕਮਜ਼ੋਰ ਲੋਕਾਂ ਨੂੰ ਹੀ ਦੇਣਾ ਚਾਹੀਦਾ ਹੈ।

ਸੇਂਟ ਲੂਯਿਸ ਯੂਨੀਵਰਸਿਟੀ ਦੇ ਸਿਹਤ ਕਾਨੂੰਨ ਅਧਿਐਨ ਕੇਂਦਰ ਦੇ ਪ੍ਰੋਫੈਸਰ, ਆਨਾ ਸੈਂਟੋਜ਼ ਰੂਟਸਮੈਨ ਨੇ ਕਿਹਾ ਕਿ ਕਿਉਂਕਿ ਇੱਕ ਪ੍ਰਤੀਸ਼ਤ ਅਬਾਦੀ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਤੋਂ ਝਿਜਕ ਰਹੀ ਹੈ, ਇੱਕ ਮਸ਼ਹੂਰ ਵਿਅਕਤੀ ਜਾਂ ਰਾਜਨੇਤਾ ਦੇ ਟੀਕਾ ਲਗਵਾਏ ਜਾਣ ਨਾਲ ਲੋਕਾਂ ਦਾ ਵਿਸ਼ਵਾਸ ਪੈਦਾ ਹੋ ਸਕਦਾ ਹੈ। ਇਸ ਲਈ ਵੱਡੀਆਂ ਹਸਤੀਆਂ ਨੂੰ ਖੁੱਲ੍ਹ ਕੇ ਅੱਗੇ ਆਉਣ ਦੀ ਜ਼ਰੂਰਤ ਹੈ ਤਾਂ ਜੋ ਉਨ੍ਹਾਂ ਦੀ ਝਿਜਕ ਦੂਰ ਹੋ ਸਕੇ ।

Related News

ਮਾਂਟ੍ਰੀਅਲ ਵਿਖੇ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ 10 ਮਿਲੀਅਨ ਡਾਲਰ ਹੋਣਗੇ ਖ਼ਰਚ,39 ਸਕੂਲਾਂ ਨੂੰ ਯੋਜਨਾ ‘ਚ ਕੀਤਾ ਸ਼ਾਮਲ

Vivek Sharma

ਬ੍ਰਿਟੇਨ ਅਤੇ ਫਰਾਂਸ ਤੋ ਬਾਅਦ ਆਸਟ੍ਰੀਆ ਨੇ ਵੀ ਕੀਤਾ ਮੁੜ ਤਾਲਾਬੰਦੀ ਦਾ ਐਲਾਨ

Vivek Sharma

ਓਂਟਾਰੀਓ: ਹੈਕਰਾਂ ਨੇ ਕੈਨੇਡੀਅਨ ਸਰਕਾਰ ਦੇ 9000 ਤੋਂ ਵਧ ਖਾਤਿਆਂ ਨੂੰ ਕੀਤਾ ਹੈਕ

Rajneet Kaur

Leave a Comment