channel punjabi
Canada International News North America

ਕੁਝ ਨਿਉ ਵੈਸਟਮਿੰਸਟਰ ਪਾਰਕਾਂ ਵਿਚ ਜਲਦ ਹੀ ਜਨਤਕ ਪੀਣ ਦੀ ਆਗਿਆ ਦਿੱਤੀ ਜਾ ਸਕਦੀ ਹੈ

ਲੋਕ ਜਲਦ ਹੀ ਨਿਉ ਵੈਸਟਮਿੰਸਟਰ ਦੇ ਕੁਝ ਪਾਰਕਾਂ ਵਿੱਚ ਸ਼ਰਾਬ (alcoholic beverage)ਪੀਣ ਦਾ ਅਨੰਦ ਲੈ ਸਕਦੇ ਹਨ। ਸਿਟੀ ਕੌਂਸਲ ਨੇ ਇੱਕ ਪ੍ਰਸਤਾਵ ਪਾਸ ਕੀਤਾ ਹੈ।

ਕੌਂਸਲਰ ਪੈਟਰਿਕ ਜੌਹਨਸਨ ਨੇ ਸ਼ਹਿਰ ਦੇ ਛੇ ਪਾਰਕਾਂ ਵਿੱਚ ਸ਼ਰਾਬ ਪੀਣ ਦੀ ਆਗਿਆ ਦਿਤੀ ਹੈ।ਜਿਸ ‘ਚ Moody, Pier, Hume ਅਤੇ Sapperton ਪਾਰਕਾਂ ਦੇ ਹਿੱਸੇ ਸ਼ਾਮਲ ਹਨ। ਹਾਲਾਂਕਿ, ਇਸ ਨੂੰ ਅਜੇ ਵੀ ਇੱਕ ਅੰਤਮ ਕਾਉਂਸਿਲ ਦੀ ਬੈਠਕ ਵਿੱਚ ਪਾਸ ਕਰਨ ਦੀ ਜ਼ਰੂਰਤ ਹੈ। ਜੋ ਪੈਟਰਿਕ ਸੋਚਦੇ ਹਨ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਹੋਣੀ ਚਾਹੀਦੀ ਹੈ। ਪੈਟਰਿਕ ਦਾ ਕਹਿਣਾ ਹੈ ਕਿ ਪ੍ਰੋਗਰਾਮ ਦੀ ਹੁਣ ਖਾਸ ਤੌਰ ‘ਤੇ ਲੋੜ ਹੈ ਕਿ ਲੋਕ ਜਨਤਕ ਥਾਂਵਾਂ ਦਾ ਆਨੰਦ ਲੈ ਸਕਣ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਲਈ ਇੱਕ ਮੁਸ਼ਕਲ ਸਾਲ ਰਿਹਾ ਹੈ। ਖ਼ਾਸਕਰ ਜਿਹੜੇ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਹਨ, ਕਿਉਂਕਿ ਅਸੀਂ ਤਿਉਹਾਰਾਂ ਨੂੰ ਨਹੀਂ ਮਨਾ ਰਹੇ ਜੋ ਅਸੀਂ ਆਮ ਤੌਰ ਤੇ ਕਰਦੇ ਸੀ। ਸਾਨੂੰ ਅਸਲ ਵਿੱਚ ਨਹੀਂ ਪਤਾ ਕਿ ਬਾਰ ਅਤੇ ਰੈਸਟੋਰੈਂਟ ਕਿੱਥੇ ਜਾ ਰਹੇ ਹਨ। ਅਤੇ ਉਹ ਲੋਕ ਜੋ ਖ਼ਾਸਕਰ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਹਨ, ਉਹ ਮਨੋਰੰਜਨ ਲਈ ਆਰਾਮ ਕਰਨ ਲਈ ਸਾਡੀਆਂ ਆਉਟਡੋਰ ਜਨਤਕ ਥਾਵਾਂ ‘ਤੇ ਨਿਰਭਰ ਕਰਦੇ ਹਨ। ਪੈਟਰਿਕ ਨੇ ਅੱਗੇ ਕਿਹਾ ਕਿ ਪ੍ਰੋਗਰਾਮ ਅਜ਼ਮਾਇਸ਼ ਦੇ ਅਧਾਰ ਤੇ ਹੈ ਅਤੇ ਸਾਲ ਦੇ ਅੰਤ ਤੱਕ ਇਸ ਬਾਰੇ ਫੈਸਲੇ ਲੈਣ ਲਈ ਸਮੀਖਿਆ ਕੀਤੀ ਜਾਏਗੀ ਕਿ 2022 ਲਈ ਕੀ ਬਦਲਣਾ, ਅਡੈਪਟਨ ਕਰਨਾ ਜਾਂ ਫਿਰ ਕੀ ਕਰਨਾ ਚਾਹੀਦਾ ਹੈ ਜਾਂ ਨਹੀਂ। ਇਸ ਮਤੇ ਵਿਚ ਸੁਝਾਅ ਦਿੱਤਾ ਗਿਆ ਹੈ ਕਿ ਪਾਰਕ ਵਿਚ ਸਿਰਫ ਸਵੇਰੇ 11 ਵਜੇ ਤੋਂ ਸ਼ਾਮ ਤੱਕ ਪੀਣ ਦੀ ਆਗਿਆ ਦਿੱਤੀ ਗਈ ਹੈ।

Related News

ਕੈਨੇਡਾ ਇੰਡੀਆ ਫਾਉਂਡੇਸ਼ਨ ਨੇ ਹਰਿਮੰਦਰ ਸਾਹਿਬ ਵਿਖੇ ਲੰਗਰ ਲਈ 21,000 ਕੈਨੇਡੀਅਨ ਡਾਲਰ ਦਾਨ ਕਰਨ ਦਾ ਕੀਤਾ ਐਲਾਨ

Rajneet Kaur

ਸਕਾਰਬੌਰੋ ਦੇ ਇੰਡਸਟਰੀਅਲ ਏਰੀਆ ‘ਚ ਲੱਗੀ ਜ਼ਬਰਦਸਤ ਅੱਗ

Rajneet Kaur

ਲੁਟੇਰਿਆਂ ਦੇ ਹੌਂਸਲੇ ਬੁਲੰਦ‌: ਕੈਨੈਡਾ ਦੇ ਦੋ ਸ਼ਹਿਰਾਂ ਵਿੱਚ ਲੁੱਟੀਆਂ ਕਾਰਾਂ, ਪੁਲਿਸ ਨੇ ਇੱਕ ਸ਼ੱਕੀ ਨੂੰ ਕੀਤਾ ਕਾਬੂ

Vivek Sharma

Leave a Comment