channel punjabi
Canada International News North America

ਕੀ ਕੌਮਾਂਤਰੀ ਉਡਾਣਾਂ ‘ਤੇ ਪਾਬੰਦੀ ਲਗਾਵੇਗੀ ਕੈਨੇਡਾ ਸਰਕਾਰ ?

ਓਟਾਵਾ : ਕੋਰੋਨਾ ਵਾਇਰਸ ਦੇ ਵੱਧਦੇ ਜਾ ਰਹੇ ਖ਼ਤਰੇ ਨੂੰ ਵੇਖਦੇ ਹੋਏ ਕੈਨੇਡਾ ਸਰਕਾਰ ਕੌਮਾਂਤਰੀ ਉਡਾਣਾਂ ‘ਤੇ ਪਾਬੰਦੀ ਲਗਾ ਸਕਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨੀਂ ਕਿਹਾ ਕਿ ਸਰਕਾਰ ਕੁਝ ਉਡਾਣਾਂ ‘ਤੇ ਪਾਬੰਦੀ ਲਾਉਣ ਦਾ ਵਿਚਾਰ ਕਰ ਰਹੀ ਹੈ ਕਿਉਂਕਿ ਦੇਸ਼ ਭਰ ਵਿੱਚ ਕੋਵਿਡ-19 ਦਾ ਨਵਾਂ ਰੂਪ ਖ਼ਤਰਾ ਬਣ ਕੇ ਉਭਰ ਰਿਹਾ ਹੈ। ਕੋਰੋਨਾ ਵਾਇਰਸ ਦੇ ਮਾਮਲੇ ਬ੍ਰਿਟੇਨ ਵਾਇਰਸ ਤੋਂ ਬਾਅਦ ਹੁਣ ਹਾਲ ਹੀ ਵਿਚ ਬ੍ਰਾਜ਼ੀਲ ਵਿਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਹੋਰ ਚਿੰਤਾ ਪੈਦਾ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ ਕੈਨੇਡਾ ਨੇ ਪਿਛਲੇ ਮਹੀਨੇ ਯੂ. ਕੇ. ਤੋਂ ਆਰਜ਼ੀ ਤੌਰ ‘ਤੇ ਉਡਾਣਾਂ ‘ਤੇ ਪਾਬੰਦੀ ਲਾਈ ਸੀ। ਯੂ.ਕੇ. ਵਿਚ ਮਿਲੇ ਕੋਰੋਨਾ ਵਾਇਰਸ ਸਟ੍ਰੇਨ ਕਾਰਨ 50 ਤੋਂ ਵੱਧ ਦੇਸ਼ਾਂ ਨੇ ਉਸ ਨਾਲ ਯਾਤਰਾ ਬੰਦ ਕਰ ਦਿੱਤੀ ਸੀ।

ਰਾਈਡੌ ਕਾਟੇਜ਼ ਵਿਖੇ ਆਪਣੇ ਘਰ ਦੇ ਬਾਹਰ ਪ੍ਰੈੱਸ ਬ੍ਰੀਫਿੰਗ ਵਿਚ ਟਰੂਡੋ ਨੇ ਕਿਹਾ,’ਕੈਨੇਡੀਅਨਾਂ ਦੀ ਰੱਖਿਆ ਲਈ ਜੋ ਵੀ ਜ਼ਰੂਰੀ ਹੈ ਅਸੀਂ ਕਰ ਰਹੇ ਹਾਂ। ਜ਼ਰੂਰੀ ਹੋਣ ‘ਤੇ ਕੁਝ ਉਡਾਣਾਂ ‘ਤੇ ਪਾਬੰਦੀ ਵੀ ਲਾਈ ਜਾ ਸਕਦੀ ਹੈ।’

ਉਨ੍ਹਾਂ ਕਿਹਾ ਕਿ ਹਮੇਸ਼ਾਂ ਦੀ ਤਰ੍ਹਾਂ ਸਾਡੇ ਮੰਤਰੀ ਮਾਹਰਾਂ ਨਾਲ ਗੱਲਬਾਤ ਕਰਦੇ ਹੋਏ ਬਿਨਾਂ ਕੋਈ ਦੇਰੀ ਕੀਤੇ ਫ਼ੈਸਲੇ ‘ਤੇ ਪਹੁੰਚਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ ਅਤੇ ਕਿਸੇ ਵੀ ਨਵੇਂ ਫ਼ੈਸਲੇ ਬਾਰੇ ਕੈਨੇਡਾ ਦੇ ਲੋਕਾਂ ਨੂੰ ਜਾਣੂ ਕਰਾਉਂਦੇ ਰਹਾਂਗੇ। ਸੂਤਰਾਂ ਨੇ ਕਿਹਾ ਕਿ ਸਰਕਾਰ ਮਹਾਮਾਰੀ ਦੇ ਸੰਦਰਭ ਵਿਚ ਹੋਰ ਉਪਾਅ ਪੇਸ਼ ਕਰ ਸਕਦੀ ਹੈ, ਜਿਵੇਂ ਕਿ ਕੈਨੇਡਾ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਕੋਵਿਡ-19 ਨੈਗੇਟਿਵ ਟੈਸਟ ਰਿਪੋਰਟ ਲਾਜ਼ਮੀ ਕੀਤੀ ਜਾ ਸਕਦੀ ਹੈ। ਕੈਨੇਡਾ ਵਿਚ ਦਾਖ਼ਲ ਹੋਣ ਵਾਲੇ ਲੋਕਾਂ ਲਈ 14 ਦਿਨਾਂ ਦਾ ਇਕਾਂਤਵਾਸ ਪਹਿਲਾਂ ਹੀ ਲਾਗੂ ਹੈ। ਕੈਨੇਡੀਅਨਾਂ ਦੀ ਵਿਦੇਸ਼ ਯਾਤਰਾ ਕਰਨ ਬਾਰੇ ਵੱਧ ਰਹੀ ਚਿੰਤਾ ਦੇ ਮੱਦੇਨਜ਼ਰ ਟਰੂਡੋ ਨੇ ਕਿਹਾ ਕਿ ਲੋੜ ਹੋਣ ‘ਤੇ ਕੌਮਾਂਤਰੀ ਯਾਤਰਾ ‘ਤੇ ਸਖ਼ਤੀ ਵਧਾਈ ਜਾ ਸਕਦੀ ਹੈ।

Related News

ਨਹੀਂ ਮੰਨਦੇ ਲੋਕ, ਪਾਰਕਾਂ ਵਿਚ ਇਕੱਠੀ ਹੋਣ ਲੱਗੀ ਭੀੜ ! ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੇ ਚੁੱਕਿਆ ਵੱਡਾ ਕਦਮ !

Vivek Sharma

ਕ੍ਰਿਸਮਸ ਮੌਕੇ ਟੋਰਾਂਟੋ ਵਿਚ ਪੈ ਸਕਦੈ ਭਾਰੀ ਮੀਂਹ: ਵਾਤਾਵਰਣ ਕੈਨੇਡਾ

Rajneet Kaur

ਅਮਰੀਕਾ ‘ਚ ਕੋਰੋਨਾ ਦਾ ਕਹਿਰ ਜਾਰੀ, ਦੋ ਦਿਨਾਂ ‘ਚ ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ

Vivek Sharma

Leave a Comment