channel punjabi
International KISAN ANDOLAN News

ਕਿਸਾਨ ਜਥੇਬੰਦੀਆਂ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਕੱਢਿਆ ਕੈਂਡਲ ਮਾਰਚ

ਕਰਨਾਲ : ਕਰਨਾਲ ਦੇ ਇੰਦ੍ਰੀ ਵਿੱਚ ਕਿਸਾਨ ਮਹਾਂਪੰਚਾਇਤ ਦੌਰਾਨ ਪੁਲਵਾਮਾ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਕੱਢਿਆ ਗਿਆ । ਇਸ ਮੌਕੇ ਮੌਜੂਦਾ ਕਿਸਾਨੀ ਲਹਿਰ ਵਿੱਚ ਸ਼ਹੀਦ ਹੋਏ ਕਿਸਾਨਾਂ ਦੀਆਂ ਕੁਰਬਾਨੀਆਂ ਨੂੰ ਵੀਕ੍ਹਕ੍ਹ ਸਤਿਕਾਰ ਨਾਲ ਯਾਦ ਕੀਤਾ ਗਿਆ। ਪੰਡਾਲ ਵਿੱਚ ਮੌਜੂਦ ਸਭ ਹਾਜ਼ਰੀਨ ਨੇ ਮੋਮਬੱਤੀਆਂ ਜਲਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦਾਂ ਦੀ ਯਾਦ ਵਿੱਚ ਮੌਣ ਵੀ ਧਾਰਿਆ ਗਿਆ।

ਦਸ ਦਈਏ ਕਿ ਦੋ ਸਾਲ ਪਹਿਲਾਂ 14 ਫ਼ਰਵਰੀ, 2019 ਨੂੰ ਕਸ਼ਮੀਰ ਦੇ ਪੁਲਵਾਮਾ ’ਚ ਜੈਸ਼-ਏ-ਮੁਹੰਮਦ ਦੇ ਇੱਕ ਅੱਤਵਾਦੀ ਨੇ ਸੀਆਰਪੀਐੱਫ਼ ਦੀਆਂ ਗੱਡੀਆਂ ਦੇ ਕਾਫ਼ਲੇ ਉੱਤੇ ਫਿਦਾਈਨ ਹਮਲਾ ਕੀਤਾ ਸੀ। ਉਸ ‘ਮੰਦਭਾਗੇ ਦਿਨ’ ਸ੍ਰੀਨਗਰ ’ਚ ਸੀਅਰਪੀਐਫ਼ ਦੀ 76ਵੀਂ ਬਟਾਲੀਅਨ ਦੇ 2,500 ਤੋਂ ਵੀ ਵੱਧ ਜਵਾਨ ਡਿਊਟੀ ਉੱਤੇ ਪਰਤ ਰਹੇ ਸਨ।

ਸ੍ਰੀਨਗਰ ਤੋਂ 27 ਕਿਲੋਮੀਟਰ ਪਹਿਲਾਂ ਲੇਥਪੁਰਾ ’ਚ ਧਮਾਕਾਖ਼ੇਜ਼ ਸਮੱਗਰੀ ਨਾਲ ਲੱਦੀ ਇੱਕ ਕਾਰ ਨੇ ਪੰਜਵੀਂ ਬੱਸ ਦੇ ਖੱਬੇ ਪਾਸੇ ਟੱਕਰ ਮਾਰ ਦਿੱਤੀ। ਉਸ ਬੱਸ ਦੇ ਪਰਖੱਚੇ ਉੱਡ ਗਏ ਤੇ ਦੂਜੀ ਬੱਸ ਨੂੰ ਵੀ ਨੁਕਸਾਨ ਪੁੱਜਾ। ਉਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਅੱਤਵਾਦੀ ਜੱਥੇਬੰਦੀ ਜੈਸ਼-ਏ-ਮੁਹੰਮਦ ਨੇ ਲਈ ਸੀ। ਇਸ ਹਮਲੇ ਦੇ ਦੋ ਹਫ਼ਤਿਆਂ ਬਾਅਦ ਭਾਰਤੀ ਸੈਨਾ ਨੇ ਬਦਲਾ ਲਿਆ ।ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਬਾਲਾਕੋਟ ਵਿਖੇ ਏਅਰ ਸਟ੍ਰਾਈਕ ਕਰਕੇ ਜੈਸ਼ ਦੇ 300 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਸੀ।

Related News

ਟਰੰਪ ਨੇ H-1B ਵੀਜ਼ਾ ‘ਚ ਛੋਟ ਦਾ ਕੀਤਾ ਐਲਾਨ, ਪਰ ਪ੍ਰਸ਼ਾਸਨ ਨੇ ਰੱਖੀਆਂ ਕੁਝ ਸ਼ਰਤਾਂ

Rajneet Kaur

ਨਿਉ ਮਾਡਲਿੰਗ ਦੇ ਅਨੁਸਾਰ, ਓਨਟਾਰੀਓ ਵਿੱਚ ਇੱਕ ਦਿਨ ਵਿੱਚ 18,000 ਕੋਵਿਡ -19 ਦੇ ਕੇਸ ਦੇਖੇ ਜਾ ਸਕਦੇ ਹਨ

Rajneet Kaur

CORONA RETURNS BACK ! ਬ੍ਰਾਜ਼ੀਲ ‘ਚ ਫਿਰ ਮਿਲੇ 55 ਹਜ਼ਾਰ ਨਵੇਂ ਕੋਰੋਨਾ ਪੀੜਤ, ਚਿਕਨ ‘ਚ ਵੀ ਕੋਰੋਨਾ !

Vivek Sharma

Leave a Comment