channel punjabi
Canada International News North America

ਕਿਸਾਨਾਂ ਦੀ ਹਿਮਾਇਤ ‘ਚ ਅੱਜ 30 ਖਿਡਾਰੀ ਆਪਣੇ ਐਵਾਰਡ ਵਾਪਸ ਕਰਨ ਲਈ ਰਾਸ਼ਟਰਪਤੀ ਭਵਨ ਜਾ ਰਹੇ ਸਨ ਕਿ ਰਸਤੇ ‘ਚ ਦਿੱਲੀ ਪੁਲਸ ਨੇ ਰੋਕਿਆ

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਖੇਤੀ ਕਾਨੂੰਨ ਖਿਲਾਫ਼ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਜਿਸਨੂੰ ਅੱਜ 12 ਦਿਨ ਹੋ ਗਏ ਹਨ। ਕਿਸਾਨਾਂ ਦੀ ਹਿਮਾਇਤ ‘ਚ ਅੱਜ 30 ਖਿਡਾਰੀ ਆਪਣੇ ਐਵਾਰਡ ਵਾਪਸ ਕਰਨ ਲਈ ਰਾਸ਼ਟਰਪਤੀ ਭਵਨ ਜਾ ਰਹੇ ਸਨ ਕਿ ਰਸਤੇ ਵਿਚ ਹੀ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ।

ਕਰਤਾਰ ਸਿੰਘ ਪਹਿਲਵਾਨ ਜਿੰਨ੍ਹਾਂ ਨੂੰ 1982 ਵਿਚ ਅਰਜੁਨ ਪੁਰਸਕਾਰ ਅਤੇ 1987 ਵਿਚ ਪਦਮ ਸ਼੍ਰੀ ਪੇਸ਼ ਕੀਤਾ ਗਿਆ ਸੀ, ਨਾਲ ਓਲੰਪਿਕ ਦੀ ਸੋਨ ਤਗਮਾ ਜੇਤੂ ਸਾਬਕਾ ਹਾਕੀ ਖਿਡਾਰੀ ਗੁਰਮੇਲ ਸਿੰਘ ਅਤੇ ਸਾਬਕਾ ਮਹਿਲਾ ਹਾਕੀ ਕਪਤਾਨ ਰਾਜਬੀਰ ਕੌਰ ਵੀ ਸ਼ਾਮਲ ਸਨ।ਗੁਰਮੇਲ 2014 ਧਿਆਨਚੰਦ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਸੀ, ਰਾਜਬੀਰ ਨੂੰ 1984 ਵਿਚ ਅਰਜੁਨ ਦਿੱਤਾ ਗਿਆ ਸੀ। ਪਰਗਟ ਸਿੰਘ, ਬ੍ਰਿਗੇਡੀਅਰ ਹਰਚਰਨ ਸਿੰਘ, ਦਵਿੰਦਰ ਸਿੰਘ ਗਰਚਾ, ਸੁਰਿੰਦਰ ਸੋਢੀ, ਗੁਨਦੀਪ ਕੁਮਾਰ, ਸੁਸ਼ੀਲ ਕੋਹਲੀ, ਮੁਖਬੈਨ ਸਿੰਘ, ਕਰਨਲ ਬਲਬੀਰ ਸਿੰਘ, ਜਗਦੀਸ਼ ਸਿੰਘ, ਬਲਦੇਵ ਸਿੰਘ, ਅਜੀਤ ਸਿੰਘ, ਹਰਮੀਕ ਸਿੰਘ, ਅਜੀਤਪਾਲ ਸਿੰਘ, ਚੰਚਲ ਰੰਧਾਵਾ, ਸੱਜਣ ਸਿੰਘ ਚੀਮਾ, ਹਰਦੀਪ ਸਿੰਘ, ਅਜੈਬ ਸਿੰਘ, ਸ਼ਾਮ ਲਾਲ, ਹਰਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਮਨ ਸ਼ਰਮਾ, ਪ੍ਰੇਮ ਚੰਦ ਡੋਗਰਾ, ਬਲਵਿੰਦਰ ਸਿੰਘ ਤੇ ਸਰੋਜ ਬਾਲਾ ਵਰਗੇ ਖਿਡਾਰੀ ਵੀ ਐਵਾਰਡ ਵਾਪਸ ਕਰਨ ਜਾ ਰਹੇ ਹਨ।

ਕਰਤਾਰ ਸਿੰਘ ਪਹਿਲਵਾਨ ਨੇ ਕਿਹਾ ਕਿ ਕਿਸਾਨਾਂ ਨੇ ਹਮੇਸ਼ਾਂ ਸਾਡਾ ਸਮਰਥਨ ਕੀਤਾ ਹੈ। ਸਾਨੂੰ ਬੁਰਾ ਮਹਿਸੂਸ ਹੋਇਆ ਜਦੋਂ ਅਸੀਂ ਦੇਖਿਆ ਕਿ ਸਾਡੇ ਕਿਸਾਨਾਂ ਭਰਾਵਾਂ ‘ਤੇ ਲਾਠੀਚਾਰਜ ਕੀਤਾ ਗਿਆ। ਸੜਕਾਂ ਵੀ ਬੰਦ ਕੀਤੀਆਂ ਗਈਆਂ। ਕਿਸਾਨ ਆਪਣੇ ਹੱਕਾਂ ਲਈ ਕੜਕਵੀਂ ਠੰਡ ਵਿਚ ਸੜਕਾਂ ‘ਤੇ ਬੈਠੇ ਹਨ।

Related News

ਚੋਣ ਨਤੀਜਿਆਂ ਖ਼ਿਲਾਫ਼ ਟਰੰਪ ਸਮਰਥਕਾਂ ਦਾ ਹੰਗਾਮਾ, 30 ਗ੍ਰਿਫਤਾਰ

Vivek Sharma

ਕੋਵਿਡ-19 ਵਾਇਰਸ ਦੇ ਵਧੇਰੇ ਸੰਚਾਰਿਤ ਰੂਪਾਂ ਵਿੱਚ ਵਾਧੇ ਨਾਲ ਦੇਸ਼ ਦੀ ਤਰੱਕੀ ਨੂੰ ਖ਼ਤਰਾ : ਡਾ. ਥੈਰੇਸਾ ਟਾਮ

Vivek Sharma

B.C Elections 2020: ਮਹਾਂਮਾਰੀ ਦੌਰਾਨ ਵੋਟ ਕਿਵੇਂ ਪਾਉਣੀ ਹੈ

Rajneet Kaur

Leave a Comment