channel punjabi
Canada International News North America

ਕਿਊਬਿਕ : ਅੰਸ਼ਕ ਤਾਲਾਬੰਦੀ ਦੇ ਪਹਿਲੇ ਦਿਨ ਦੌਰਾਨ ਸੂਬੇ ਦੇ ਲੋਕ ਉਲਝਣ ‘ਚ

ਕੈਨੇਡਾ ‘ਚ ਕੋਵਿਡ 19 ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਜਿਸਨੂੰ ਦੇਖਦਿਆਂ ਸਰਕਾਰ ਨੇ ਕਈ ਸਖ਼ਤ ਨਿਯਮ ਲਾਗੂ ਕੀਤੇ ਹਨ। ਪਰ ਕਈ ਥਾਵਾਂ ‘ਤੇ ਨਿਯਮ ਲਾਗੂ ਤਾਂ ਹੋਏ ਹਨ ਪਰ ਲੋਕ ਨਿਯਮਾਂ ਨੂੰ ਲੈ ਕੇ ਸਪਸ਼ਟ ਨਹੀਂ ਹਨ ਸਗੋਂ ਭੰਬਲਭੂਸੇ ‘ਚ ਹਨ।

ਵੀਰਵਾਰ ਨੂੰ ਕਿ ਕਿਊਬਿਕ ਦਾ ਅੰਸ਼ਕ ਤੌਰ ‘ਤੇ 28 ਦਿਨਾਂ ਦੀ ਤਾਲਾਬੰਦੀ ਦਾ ਇਕ ਨਵਾਂ ਦਿਨ ਹੈ, ਜਿਸ ‘ਚ ਜਨਤਕ ਸਿਹਤ ਦੇ ਨਵੇਂ ਨਿਯਮ ਜਿਵੇਂ ਕਿ ਇਕੱਠ ‘ਤੇ ਪਾਬੰਦੀ, ਮਨੋਰੰਜਨ ਸਥਾਨਾਂ ਅਤੇ ਬਾਰਾਂ ਨੂੰ ਬੰਦ ਕਰਨਾ, ਲਾਗੂ ਹੁੰਦੇ ਹਨ। ਪਰ ਅਜੇ ਵੀ ਇਸ ਬਾਰੇ ਕੁਝ ਉਲਝਣ ਹੈ ਕਿ ਲੋਕਾਂ ਨੂੰ ਕੀ ਕਰਨ ਦੀ ਆਗਿਆ ਹੈ ਅਤੇ ਰੈਸਟੋਰੈਂਟ ਅਤੇ ਬਾਰ ਕਿਉਂ ਬੰਦ ਕੀਤੇ ਗਏ ਹਨ ਪਰ ਜਿੰਮ ਵਰਗੇ ਹੋਰ ਅਦਾਰੇ ਨਹੀਂ।

ਮਾਂਟਰੇਲਰ ਵਿਨਸੈਂਟ ਲੈਕੋਮੈਟ ਨੇ ਕਿਹਾ ਕਿ ਜਦੋਂ ਮੈਂ ਲੇਗੌਲਟ ਅਤੇ ਉਸਦੀ ਟੀਮ ਨੂੰ ਸੁਣਿਆ , ਮੈਨੂੰ ਪੱਕਾ ਯਕੀਨ ਨਹੀਂ ਹੈ ਕਿ ਉਹ ਖੁਦ ਵੀ ਸਪਸ਼ਟ ਹਨ ਕਿ ਨਹੀਂ ਕੀ ਉਨ੍ਹਾਂ ਇਹ ਫੈਸਲਾ ਕਿਉਂ ਲਿਆ।

ਵੀਰਵਾਰ ਨੂੰ, ਪੱਤਰਕਾਰਾਂ ਨੇ ਸੂਬੇ ਦੇ ਸਿਹਤ ਅਧਿਕਾਰੀਆਂ ਤੋਂ ਕੁਝ ਸਪੱਸ਼ਟੀਕਰਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਕਿਊਬਿਕ ਦੇ ਪਬਲਿਕ ਹੈਲਥ ਦੇ ਡਾਇਰੈਕਟਰ ਡਾ. ਹੋਰਾਸੀਓ ਅਰੂਦਾ ਨੇ ਕਿਹਾ ਕਿ ਅਗਰ ਤੁਸੀ ਇਕੋਂ ਪਰਿਵਾਰ ਦੇ ਨਹੀਂ ਅਤੇ ਦੋ ਮੀਟਰ ਦੀ ਦੂਰੀ ਬਣਾਈ ਰਖਦੇ ਹੋ ਤਾਂ ਤੁਹਾਨੂੰ ਸੈਰ ਜਾਂ ਜੋਗਿੰਗ ਕਰਨ ਦੀ ਇਜਾਜ਼ਤ ਹੈ।
ਉਨ੍ਹਾਂ ਕਿਹਾ ਕਿ ਮਾਸਕ ਪਹਿਨਣਾ ਵੀ ਲਾਜ਼ਮੀ ਹੈ।ਜੇਕਰ ਦੋ ਮੀਟਰ ਦੀ ਦੂਰੀ ਰਖਣਾ ਮੁਸ਼ਕਿਲ ਹੋਵੇ ਤਾਂ ਉਥੈ ਤੁਸੀ ਗੱਲਬਾਤ ਕਰਨੀ ਬੰਦ ਕਰ ਦਿਓ।

Related News

ਓਟਾਵਾ ‘ਚ ਕੋਵਿਡ-19 ਦੇ 6 ਹੋਰ ਨਵੇਂ ਕੇਸ ਆਏ ਸਾਹਮਣੇ

team punjabi

ਮਹਾਂਮਾਰੀ ਦੌਰਾਨ ਅਡਮਿੰਟਨ ਏਰੀਆ ਰੈਂਚ ਵਲੋਂ ਫਰੰਟ-ਲਾਈਨ ਕਰਮਚਾਰੀਆਂ ਨੂੰ ਇੱਕਲਿਆਂ ਕੁਝ ਸਮਾਂ ਅਤੇ ਜਾਨਵਰਾਂ ਦੀ ਸਹਾਇਤਾ ਪ੍ਰਾਪਤ ਥੈਰੇਪੀ ਦੀ ਮੁਫਤ ਪੇਸ਼ਕਸ਼

Rajneet Kaur

ਟਰੰਪ ਨੇ H-1B ਵੀਜ਼ਾ ‘ਚ ਛੋਟ ਦਾ ਕੀਤਾ ਐਲਾਨ, ਪਰ ਪ੍ਰਸ਼ਾਸਨ ਨੇ ਰੱਖੀਆਂ ਕੁਝ ਸ਼ਰਤਾਂ

Rajneet Kaur

Leave a Comment