channel punjabi
International News North America

ਕਾਰਜਕਾਲ ਦੇ ਪਹਿਲੇ ਤਿੰਨ ਮਹੀਨਿਆਂ ‘ਚ 10 ਕਰੋੜ ਲੋਕਾਂ ਤੱਕ ਕੋਰੋਨਾ ਵਾਇਰਸ ਦਾ ਟੀਕਾ ਪਹੁੰਚਾਇਆ ਜਾਵੇਗਾ: JOE BIDEN

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਹੈ ਕਿ ਉਹਨਾਂ ਦੇ ਕਾਰਜਕਾਲ ਦੇ ਪਹਿਲੇ ਤਿੰਨ ਮਹੀਨਿਆਂ ਵਿਚ 10 ਕਰੋੜ ਲੋਕਾਂ ਤੱਕ ਕੋਰੋਨਾ ਵਾਇਰਸ ਦਾ ਟੀਕਾ ਪਹੁੰਚਾਇਆ ਜਾਵੇਗਾ। ਬਾਇਡਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਸ਼ੁਰੂਆਤੀ 100 ਦਿਨਾਂ ਦੇ ਵਿਚਕਾਰ 10 ਕਰੋੜ ਅਮਰੀਕੀ ਲੋਕਾਂ ਦੇ ਵਿਚ ਟੀਕਾ ਵੰਡਣ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ ਬਾਇਡਨ ਸਰਕਾਰ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੀ ਆਪਣੀ ਯੋਜਨਾ ਸ਼ੁਰੂ ਕਰ ਦੇਵੇਗੀ ਤੇ ਮਾਸਕ ਪਾਉਣ ਦੇ ਪ੍ਰਤੀ ਸਖ਼ਤ ਰਵੱਈਆ ਦਿਖਾਏਗੀ। ਬਾਇਡਨ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਉਹਨਾਂ ਦੇ ਕਾਰਜਕਾਲ ਦੇ ਪਹਿਲੇ 100 ਦਿਨ ਦੇ ਅੰਦਰ ਵਾਇਰਸ ਨੂੰ ਇੰਨਾ ਤਾਂ ਕਾਬੂ ਵਿਚ ਕੀਤਾ ਜਾ ਸਕੇਗਾ ਕਿ ਜ਼ਿਆਦਾਤਰ ਸਕੂਲਾਂ ਨੂੰ ਮੁੜ ਖੋਲ੍ਹਿਆ ਜਾ ਸਕੇ। ਬਾਇਡਨ ਨੇ ਕਿਹਾ ਬੱਚਿਆਂ ਨੂੰ ਦੁਬਾਰਾ ਸਕੂਲ ਭੇਜਣਾ ਰਾਸ਼ਟਰੀ ਤਰਜੀਹ ਹੋਣੀ ਚਾਹੀਦੀ ਹੈ।

ਦਸ ਦਈਏ 20 ਜਨਵਰੀ ਨੂੰ ਬਾਇਡਨ ਆਪਣਾ ਅਹੁਦਾ ਸੰਭਾਲਣਗੇ। ਮੰਗਲਵਾਰ ਨੂੰ ਆਪਣੀ ਹੈਲਥ ਟੀਮ ਦੇ ਰਸਮੀ ਐਲਾਨ ਦੇ ਨਾਲ ਬਾਇਡਨ ਨੇ ਦੇਸ਼ ਦੇ ਪਹਿਲੇ ਰੱਖਿਆ ਸਕੱਤਰ ਦੇ ਤੌਰ ‘ਤੇ ਰਿਟਾਇਡ ਆਰਮੀ ਜਨਰਲ ਲੋਇਡ ਆਸਟਿਨ ਨੂੰ ਨੋਮੀਨੇਟ ਕਰਨ ਦਾ ਵੀ ਐਲਾਨ ਕੀਤਾ ਹੈ।

Related News

ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਦਰਜ ਕੀਤੇ ਗਏ 444 ਮਾਮਲੇ, ਇਕ ਮਹੀਨੇ ਬਾਅਦ ਪਹਿਲੀ ਵਾਰ ਘਟੀ ਗਿਣਤੀ

Vivek Sharma

ਬਰੈਂਪਟਨ’ਚ ਇਕ ਵਾਹਨ ਖੰਭੇ ਨਾਲ ਟਕਰਾਇਆ, ਡਰਾਇਵਰ ਦੀ ਮੌਤ

Rajneet Kaur

Joe Biden ਨੇ ਭਾਰਤੀ ਅਮਰੀਕੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ, ਬਣਾਇਆ ਵ੍ਹਾਈਟ ਹਾਊਸ ਦਾ ਪ੍ਰੈੱਸ ਸਕੱਤਰ

Vivek Sharma

Leave a Comment