channel punjabi
International News

ਕਸ਼ਮੀਰ ‘ਚ ਅੱਤਵਾਦੀਆਂ ਦੀ ਵੱਡੀ ਸਾਜਿਸ਼ ਕੀਤੀ ਨਾਕਾਮ, ਸੁਰੱਖਿਆ ਬਲਾਂ ਨੇ ਭਾਰੀ ਮਾਤਰਾ ਵਿੱਚ ਹਥਿਆਰ ਕੀਤੇ ਬਰਾਮਦ, ਅੱਤਵਾਦੀਆਂ ਦੇ ਠਿਕਾਣੇ ਕੀਤੇ ਤਬਾਹ

ਆਜ਼ਾਦੀ ਦਿਵਸ ‘ਤੇ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ

ਭਾਰੀ ਮਾਤਰਾ ਵਿਚ ਹਥਿਆਰ ਤੇ ਗੋਲ਼ਾ ਬਾਰੂਦ ਬਰਾਮਦ

ਸੁਰੱਖਿਆ ਬਲਾਂ ਵੱਲੋਂ ਮੌਕੇ ‘ਤੇ ਪਹੁੰਚ ਕੀਤੇ ਜਾਣ ਤੋਂ ਪਹਿਲਾਂ ਹੀ ਅੱਤਵਾਦੀ ਹੋਏ ਫਰਾਰ

ਆਜ਼ਾਦੀ ਦਿਹਾੜੇ ਦੇ ਸੰਬੰਧ ਵਿੱਚ ਸੁਰੱਖਿਆ ਲਈ ਕੀਤੇ ਗਏ ਪੁਖ਼ਤਾ ਬੰਦੋਬਸਤ

ਸ੍ਰੀਨਗਰ : ਸੁਰੱਖਿਆ ਬਲਾਂ ਨੇ ਆਜ਼ਾਦੀ ਦਿਵਸ ‘ਤੇ ਕਸ਼ਮੀਰ ‘ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਵੀਰਵਾਰ ਨੂੰ ਅਵੰਤੀਪੋਰਾ ‘ਚ ਦੋ ਜ਼ਮੀਨਦੋਜ਼ ਅੱਤਵਾਦੀ ਟਿਕਾਣਿਆਂ ਤੋਂ ਭਾਰੀ ਮਾਤਰਾ ਵਿਚ ਹਥਿਆਰ ਤੇ ਗੋਲ਼ਾ ਬਾਰੂਦ ਬਰਾਮਦ ਕੀਤਾ ਗਿਆ। ਇਕ ਟਿਕਾਣੇ ‘ਚ ਚਾਰ ਤੋਂ ਛੇ ਲੋਕ ਨਾਲ ਰਹਿ ਸਕਦੇ ਸਨ ਜਦਕਿ ਦੂਜਾ ਟਿਕਾਣਾ ਬਹੁਤ ਛੋਟਾ ਸੀ। ਦੋਵਾਂ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਗਿਆ।

ਅਵੰਤੀਪੋਰਾ ਦੇ ਐੱਸਐੱਸਪੀ ਤਾਹਿਰ ਅਨੁਸਾਰ ਦੱਖਣੀ ਕਸ਼ਮੀਰ ‘ਚ ਕਿਸੇ ਵੱਡੀ ਵਾਰਦਾਤ ਦੀ ਸਾਜ਼ਿਸ਼ ਦਾ ਪਤਾ ਚੱਲਿਆ ਸੀ। ਇਸ ਦੇ ਆਧਾਰ ‘ਤੇ ਅੱਤਵਾਦੀ ਨੈੱਟਵਰਕ ਨਾਲ ਜੁੜੇ ਸ਼ੱਕੀ ਲੋਕਾਂ ਦੀ ਨਿਗਰਾਨੀ ਸ਼ੁਰੂ ਕੀਤੀ ਗਈ। ਬੀਤੀ ਰਾਤ ਤ੍ਰਾਲ ਤੋਂ ਦੋ ਓਵਰਗਰਾਊਂਡ ਵਰਕਰ ਫੜੇ ਗਏ।


ਪੁੱਛਗਿੱਛ ਦੌਰਾਨ ਉਨ੍ਹਾਂ ਨੇ ਬਾਰਸੂ ਵਿਚ ਲਸ਼ਕਰ ਦੇ ਇਕ ਟਿਕਾਣੇ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਅੱਤਵਾਦੀ ਸਾਜੋ ਸਾਮਾਨ ਨਾਲ ਇਕੱਠੇ ਹੋ ਰਹੇ ਹਨ। ਇਸ ਪਿੱਛੋਂ ਫ਼ੌਜ ਨਾਲ ਮਿਲ ਕੇ ਮੁਹਿੰਮ ਸ਼ੁਰੂ ਕੀਤੀ ਗਈ। ਬਾਰਸੂ ਪਿੰਡ ਦੇ ਬਾਹਰੀ ਕਿਨਾਰੇ ‘ਤੇ ਜੰਗਲ ਨਾਲ ਇਕ ਬਾਗ ਵਿਚ ਅੱਤਵਾਦੀਆਂ ਦਾ ਟਿਕਾਣਾ ਮਿਲਿਆ ਜੋ ਜ਼ਮੀਨ ਖੋਦ ਕੇ ਬਣਾਇਆ ਸੀ। ਇਸ ਤੋਂ ਕੁਝ ਦੂਰੀ ‘ਤੇ ਇਕ ਹੋਰ ਅੱਤਵਾਦੀ ਟਿਕਾਣਾ ਸੀ। ਸੁਰੱਖਿਆ ਬਲਾਂ ਦੇ ਪੁੱਜਣ ਤੋਂ ਪਹਿਲੇ ਹੀ ਅੱਤਵਾਦੀ ਉੱਥੋਂ ਭੱਜ ਚੁੱਕੇ ਸਨ।

ਅੱਤਵਾਦੀ ਟਿਕਾਣਿਆਂ ਤੋਂ ਬਰਾਮਦ ਸਾਮਾਨ : ਐੱਸਐੱਸਪੀ ਨੇ ਦੱਸਿਆ ਕਿ ਅੱਤਵਾਦੀ ਟਿਕਾਣਿਆਂ ਤੋਂ ਅਸਾਲਟ ਦੇ 1918 ਕਾਰਤੂਸ, ਦੋ ਹੈੱਡ ਗ੍ਰੇਨੇਡ, ਇਕ ਯੂਬੀਜੀਐੱਲ ਥ੍ਰੋਅਰ, ਚਾਰ ਯੂਬੀਜੀਐੱਲ ਗ੍ਰੇਨੇਡ, ਜਿਲੇਟਿਨ ਦੀਆਂ ਪੰਜ ਛੜਾਂ, ਦੋ ਪਾਈਪ ਬੰਬ, ਅੱਧਾ ਕਿਲੋ ਅਮੋਨੀਅਮ ਨਾਈਟ੍ਰੇਟ, ਅੱਤਵਾਦੀ ਕਮਾਂਡਰਾਂ ਦੇ ਆਪਸੀ ਗੱਲਬਾਤ ਲਈ ਵਰਤੇ ਜਾਣ ਵਾਲੇ ਕੋਡ ਭਾਸ਼ਾ ਦੇ ਤਿੰਨ ਸ਼ੀਟ, ਰਾਸ਼ਨ, ਦਵਾਈਆਂ, ਬਿਸਤਰੇ, ਗੈਸ ਸਟੋਵ, ਸਿਲੰਡਰ ਅਤੇ ਭਾਰਤੀ ਕਰੰਸੀ ‘ਚ 5,400 ਰੁਪਏ ਦੀ ਨਕਦੀ ਵੀ ਮਿਲੀ ਹੈ। ਪੀ ਹੈ ਅੱਤਵਾਦੀਆਂ ਦੀ ਭਾਲ ਲਈ ਸੁਰੱਖਿਆ ਬਲਾਂ ਵੱਲੋਂ ਅਭਿਆਨ ਚਲਾਇਆ ਗਿਆ ਹੈ ।

Related News

ਬੀ.ਸੀ ਦੇ ਪਾਰਟੀ ਨੇਤਾਵਾਂ ਦੀ ਮੰਗਲਵਾਰ ਨੂੰ ਹੋਵੇਗੀ ਡੀਬੇਟ

Rajneet Kaur

ਓਂਟਾਰਿਓ ਸਰਕਾਰ ਨੇ ‘ਕੋਵਿਡ-19 ਵੈਕਸੀਨ ਡਿਸਟਰੀਬਿਊਸ਼ਨ ਟਾਸਕ ਫੋਰਸ’ ਦਾ ਕੀਤਾ ਐਲਾਨ, ਰਿੱਕ ਹਿੱਲੀਅਰ ਨੂੰ ਥਾਪਿਆ ਚੇਅਰਮੈਨ

Vivek Sharma

USA ਰਾਸ਼ਟਰਪਤੀ ਚੋਣਾਂ : ਦੋਹਾਂ ਧਿਰਾਂ ਵੱਲੋਂ ਭਾਰਤੀ ਮੂਲ ਦੇ ਸਿਆਸੀ ਆਗੂ ਸੰਭਾਲ ਰਹੇ ਨੇ ਮੋਰਚਾ

Vivek Sharma

Leave a Comment