channel punjabi
International News USA

ਕਸ਼ ਪਟੇਲ ਬਣੇ ਅਮਰੀਕੀ ਰੱਖਿਆ ਮੰਤਰੀ ਦੇ ਚੀਫ ਆਫ਼ ਸਟਾਫ

ਵਾਸ਼ਿੰਗਟਨ : ਭਾਰਤੀ-ਅਮਰੀਕਾ ਕਸ਼ ਪਟੇਲ ਨੂੰ ਅਮਰੀਕਾ ਦੇ ਰੱਖਿਆ ਮੰਤਰੀ ਕ੍ਰਿਸ ਮਿਲਰ ਦਾ ਚੀਫ ਆਫ ਸਟਾਫ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਟਰੰਪ ਦੁਆਰਾ ਮਾਰਕ ਅਸਪਰ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੇ ਰਾਸ਼ਟਰੀ ਅੱਤਵਾਦ ਰੋਕੂ ਕੇਂਦਰ ਦੇ ਨਿਰਦੇਸ਼ਕ ਕ੍ਰਿਸ ਮਿਲਰ ਦੇ ਕੇਅਰਟੇਕਰ ਰੱਖਿਆ ਮੰਤਰੀ ਬਣਾਉਣ ਤੋਂ ਇਕ ਦਿਨ ਬਾਅਦ ਪੇਂਟਾਗਨ ਨੇ ਇਹ ਨਿਯੁਕਤੀ ਕੀਤੀ ਹੈ।

ਪੇਂਟਾਗਨ ਵੱਲੋਂ ਮੰਗਲਵਾਰ ਨੂੰ ਕਿਹਾ ਗਿਆ ਕਿ ਮਿਲਰ ਨੇ ਸੋਮਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਅਮਰੀਕਾ ਦੇ ਰੱਖਿਆ ਹੈੱਡਕੁਆਟਰ ਪੇਂਟਾਗਨ ਨੇ ਮੰਗਲਵਾਰ ਨੂੰ ਕਿਹਾ, ਮੌਜੂਦਾ ਸਮੇਂ ‘ਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ‘ਚ ਕੰਮ ਕਰ ਰਹੇ ਕਸ਼ ਪਟੇਲ ਨੂੰ ਰੱਖਿਆ ਮੰਤਰੀ ਮਿਲਰ ਦਾ ਚੀਫ ਆਫ ਸਟਾਫ ਨਿਯੁਕਤ ਕੀਤਾ ਗਿਆ ਹੈ। ਪਟੇਲ ਅਸਤੀਫ਼ਾ ਦੇ ਚੁੱਕੇ ਜੇਨ ਸਟੀਵਰਟ ਦੀ ਥਾਂ ਲੈਣਗੇ। ਕਸ਼ ਦਾ ਪੂਰਾ ਨਾਂ ਕਸ਼ਅੱਪ ਪ੍ਰਮੋਦ ਪਟੇਲ ਹੈ ਤੇ ਉਹ ਇਸ ਤੋਂ ਪਹਿਲਾਂ ਹਾਊਸ ਪਰਮਾਨੈਂਟ ਸਿਲੈਕਟ ਕਮੇਟੀ ‘ਚ ਕੰਮ ਕਰ ਚੁੱਕੇ ਹਨ।

ਕਸ਼ ਪਟੇਲ (39) ਨੂੰ ਜੂਨ 2019 ‘ਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਅੱਤਵਾਦ ਰੋਕੂ ਡਾਇਰੈਕਟੋਰੇਟ ‘ਚ ਸੀਨੀਅਰ ਨਿਰਦੇਸ਼ਕ ਦੇ ਰੂਪ ‘ਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦਾ ਜਨਮ ਨਿਊਯਾਰਕ ‘ਚ ਹੋਇਆ ਸੀ ਪਰ ਉਨ੍ਹਾਂ ਦੀਆਂ ਜੜ੍ਹਾਂ ਗੁਜਰਾਤ ਨਾਲ ਜੁੜੀਆਂ ਹਨ। ਹਾਲਾਂਕਿ ਪਟੇਲ ਦੇ ਪਿਤਾ ਯੂਗਾਂਡਾ ਤੋਂ ਸਨ ਤੇ ਮਾਂ ਤੰਜਾਨਿਆ ਦੀ ਸੀ।

Related News

NASA ਅਤੇ SPACE X ਨੇ ਸਪੇਸ ਸਟੇਸ਼ਨ ‘ਤੇ ਭੇਜੇ ਪੁਲਾੜ ਯਾਤਰੀ

Vivek Sharma

ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ ਸਰੀ ਦੇ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਨੋਟਿਸ ਜਾਰੀ

Rajneet Kaur

ਬੀ.ਸੀ: ਪੁਲਿਸ ਨੇ ਕੁਆਰੰਟੀਨ ਐਕਟ ਦੀ ਉਲੰਘਣਾ ਕਰਨ ‘ਤੇ ਛੇ ਅਮਰੀਕੀਆਂ ‘ਤੇ ਲਗਾਇਆ ਹਜ਼ਾਰ-ਹਜ਼ਾਰ ਡਾਲਰ ਦਾ ਜ਼ੁਰਮਾਨਾ

Rajneet Kaur

Leave a Comment