channel punjabi
International News

ਕਸ਼ਮੀਰ ‘ਤੇ ਨਿਊਯਾਰਕ ਅਸੈਂਬਲੀ ‘ਚ ਮਤਾ ਪਾਸ, ਭਾਰਤ ਨੇ ਜਤਾਇਆ ਤਿੱਖਾ ਇਤਰਾਜ਼

ਨਿਊਯਾਰਕ : ਭਾਰਤ ਨੇ ਅਮਰੀਕਾ ਦੀ ਨਿਊਯਾਰਕ ਅਸੈਂਬਲੀ ਦੇ ਉਸ ਮਤੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਜਿਸ ਵਿੱਚ ਕਸ਼ਮੀਰ ਨੂੰ ਲੈ ਕੇ ਮਤਾ ਪਾਸ ਕੀਤਾ ਗਿਆ ਹੈ। ਭਾਰਤ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਭਾਰਤ ਵਿਰੋਧੀ ਗਤੀਵਿਧੀਆਂ ਦਾ ਹਿੱਸਾ ਹੈ, ਇਹ ਲੋਕਾਂ ਨੂੰ ਵੰਡਣ ਲਈ ਜੰਮੂ-ਕਸ਼ਮੀਰ ਦੇ ਖ਼ੁਸ਼ਹਾਲ ਸੰਸਕ੍ਰਿਤਕ ਤੇ ਸਮਾਜਿਕ ਤਾਨੇ-ਬਾਨੇ ਦੀ ਗ਼ਲਤ ਵਿਆਖਿਆ ਕਰਨ ਦੀ ਸਵਾਰਥੀ ਲੋਕਾਂ ਦੀ ਕੋਸ਼ਿਸ਼ ਹੈ। ਜ਼ਿਕਰਯੋਗ ਹੈ ਕਿ ਤਿੰਨ ਫਰਵਰੀ ਨੂੰ ਨਿਊਯਾਰਕ ਅਸੈਂਬਲੀ ਦੇ ਗਵਰਨਰ ਐਂਡਰਿਊ ਕੁਓਮੋ ਨੂੰ ਪੰਜ ਫਰਵਰੀ ਨੂੰ ਕਸ਼ਮੀਰ ਅਮਰੀਕੀ ਦਿਵਸ ਐਲਾਨ ਕਰਨ ਦੀ ਅਪੀਲ ਕਰਨ ਸਬੰਧੀ ਇਕ ਮਤਾ ਪਾਸ ਕੀਤਾ ਸੀ।

ਵਾਸ਼ਿੰਗਟਨ ਸਥਿਤ ਭਾਰਤੀ ਦੂਤਘਰ ਦੇ ਇਕ ਬੁਲਾਰੇ ਨੇ ਇਸ ਮਤੇ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਕਸ਼ਮੀਰ ਅਮਰੀਕੀ ਦਿਵਸ ਸਬੰਧੀ ਨਿਊਯਾਰਕ ਅਸੈਂਬਲੀ ਦਾ ਮਤਾ ਦੇਖਿਆ ਹੈ। ਅਮਰੀਕਾ ਦੀ ਤਰ੍ਹਾਂ ਭਾਰਤ ਵੀ ਇਕ ਲੋਕਤੰਤਰਿਕ ਦੇਸ਼ ਹੈ। ਭਾਰਤ ਜੰਮੂ-ਕਸ਼ਮੀਰ ਸਮੇਤ ਆਪਣੇ ਖ਼ੁਸ਼ਹਾਲ ਸੰਸਕ੍ਰਿਤਕ ਤਾਨੇ-ਬਾਨੇ ਅਤੇ ਆਪਣੀ ਵਿਭਿੰਨਤਾ ਦਾ ਉਤਸਵ ਮਨਾਉਂਦਾ ਹੈ। ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਇਸ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਬੁਲਾਰੇ ਨੇ ਕਿਹਾ ਕਿ ਅਸੀਂ ਭਾਰਤ-ਅਮਰੀਕਾ ਭਾਈਵਾਲੀ ਅਤੇ ਵਿਭਿੰਨਤਾ ਭਰੇ ਭਾਰਤੀ ਭਾਈਚਾਰੇ ਨਾਲ ਜੁੜੇ ਸਾਰੇ ਮਾਮਲਿਆਂ ‘ਤੇ ਨਿਊਯਾਰਕ ਸੂਬੇ ਵਿਚ ਚੁਣੇ ਪ੍ਰਤੀਨਿਧੀਆਂ ਨਾਲ ਗੱਲ ਕਰਾਂਗੇ।

ਉਧਰ ਪਾਕਿਸਤਾਨ ਨੇ ਇਸ ਮਸਲੇ ਨੂੰ ਜ਼ੋਰਦਾਰ ਢੰਗ ਨਾਲ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਨਿਊਯਾਰਕ ਵਿਚ ਪਾਕਿਸਤਾਨ ਦੇ ਮਹਾ ਵਣਜ ਦੂਤਘਰ ਨੇ ਟਵੀਟ ਕਰ ਕੇ ਇਸ ਮਤੇ ਨੂੰ ਪਾਸ ਕਰਾਉਣ ਲਈ ਅਮਰੀਕਨ ਪਾਕਿਸਤਾਨੀ ਐਡਵੋਕੇਸੀ ਗਰੁੱਪ ਦੀ ਸ਼ਲਾਘਾ ਕੀਤੀ।

ਭਾਰਤ ਪਾਕਿਸਤਾਨ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਪੱਸ਼ਟ ਰੂਪ ਨਾਲ ਕਹਿ ਚੁੱਕਾ ਹੈ ਕਿ ਰਾਜ ਤੋਂ ਧਾਰਾ 370 ਹਟਾਉਣਾ ਉਸ ਦਾ ਅੰਦਰੂਨੀ ਮਾਮਲਾ ਹੈ। ਪਾਕਿਸਤਾਨ ਨੂੰ ਉਸ ਨੇ ਇਸ ਦੀ ਵਾਸਤਵਿਕਤਾ ਸਵੀਕਾਰ ਕਰ ਕੇ ਭਾਰਤ ਵਿਰੋਧੀ ਕੂੜ ਪ੍ਰਚਾਰ ਬੰਦ ਕਰਨ ਦੀ ਸਲਾਹ ਦਿੱਤੀ ਹੈ।

Related News

ਅਮਰੀਕੀ ਵੀਜ਼ਾ ਵਿੱਚ ਗੜਬੜੀ ਰੋਕਣ ਲਈ ਲਾਗੂ ਕੀਤੇ ਗਏ ਨਵੇਂ ਨਿਯਮ

Vivek Sharma

ਪਾਕਿਸਤਾਨ ਦਾ ਅੱਤਵਾਦੀ ਚਿਹਰਾ ਮੁੜ ਹੋਇਆ ਬੇਨਕਾਬ, ਹੁਣ ਆਮ ਲੋਕ ਵੀ ਪੁੱਛ ਰਹੇ ਨੇ ਪਾਕਿਸਤਾਨ ਸਰਕਾਰ ਤੋਂ ਸਵਾਲ

Vivek Sharma

‘ਕੋਰੋਨਾ’ ਨੂੰ ਜਾਅਲੀ ਦੱਸਣ ਵਾਲੇ ਬਾਡੀ ਬਿਲਡਰ ਦੀ ‘ਕੋਰੋਨਾ ਵਾਇਰਸ’ ਕਾਰਨ ਮੌਤ

Vivek Sharma

Leave a Comment