channel punjabi
International News

‘ਕਵਾਡ ਸੰਮੇਲਨ ‘ਚ ਰਾਸ਼ਟਰਪਤੀ Joe Biden ਅਤੇ PM Modi ਕਰਨਗੇ ਗੱਲਬਾਤ’ : ਚੀਨ, ਕੋਰੋਨਾ ਸਮੇਤ ਕਈ ਮੁੱਦਿਆਂ ਤੇ ਹੋਵੇਗੀ ਚਰਚਾ

ਵਾਸ਼ਿੰਗਟਨ : ਚੀਨ ਸਮੇਤ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਹਫ਼ਤੇ ਹੋਣ ਜਾ ਰਹੀ ‘ਕਵਾਡ ਦੇਸ਼ਾਂ’ ਦੀ ਮੀਟਿੰਗ ‘ਤੇ ਟਿਕੀਆਂ ਹੋਈਆਂ ਹਨ । ਕਵਾਡ ‘ਚ ਸ਼ਾਮਲ ਚਾਰੇ ਦੇਸ਼ਾਂ ਦੇ ਆਗੂ ਅਗਲੇ ਸੰਮੇਲਨ ‘ਚ ਕੋਰੋਨਾ ਦੀਆਂ ਚੁਣੌਤੀਆਂ, ਆਰਥਿਕ ਸੰਕਟ, ਪੌਣ ਪਾਣੀ ਪਰਿਵਰਤਨ ਵਰਗੇ ਮੁੱਦਿਆਂ ‘ਤੇ ਚਰਚਾ ਕਰਨਗੇ। ਦੱਸਣਯੋਗ ਹੈ ਕਿ ਕਵਾਡ ‘ਚ ਭਾਰਤ, ਅਮਰੀਕਾ, ਜਾਪਾਨ ਤੇ ਆਸਟ੍ਰੇਲੀਆ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਦੇ ਪ੍ਰਮੁੱਖ ਆਗੂਆਂ ਦਾ ਸੰਮੇਲਨ 12 ਮਾਰਚ ਨੂੰ ਆਨਲਾਈਨ ਕੀਤਾ ਜਾਵੇਗਾ।

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਾਕੀ ਨੇ ਇਸ ਸੰਮੇਲਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ, ‘ਇਹ ਪ੍ਰੋਗਰਾਮ ਰਾਸ਼ਟਰਪਤੀ Joe Biden ਦੇ ਉੁਨ੍ਹਾਂ ਬਹੁਪੱਖੀ ਪ੍ਰਰੋਗਰਾਮਾਂ ‘ਚੋਂ ਇਕ ਹੈ ਜਿਹੜਾ ਹਿੰਦ-ਪ੍ਰਸ਼ਾਂਤ ਖੇਤਰ ‘ਚ ਸਹਿਯੋਗੀਆਂ ਤੇ ਭਾਈਵਾਲਾਂ ਨਾਲ ਨਜ਼ਦੀਕੀ ਸਹਿਯੋਗ ਨੂੰ ਅਹਿਮੀਅਤ ਦੇਣ ਨਾਲ ਜੁੜਿਆ ਹੋਇਆ ਹੈ। ਪਾਕੀ ਨੇ ਮੀਡੀਆ ਨੂੰ ਕਿਹਾ, ‘ਸਾਨੂੰ ਉਮੀਦ ਹੈ ਕਿ ਇਸ ‘ਚ ਕੋਰੋਨਾ ਦੀਆਂ ਚੁਣੌਤੀਆਂ, ਆਰਥਿਕ ਸਹਿਯੋਗ ਤੇ ਪੌਣ ਪਾਣੀ ਪਰਿਵਰਤਨ ਵਰਗੇ ਅਨੇਕ ਮੁੱਦਿਆਂ ‘ਤੇ ਚਰਚਾ ਹੋਵੇਗੀ ਜਿਨ੍ਹਾਂ ਦਾ ਸਾਹਮਣਾ ਪੂਰੀ ਦੁਨੀਆ ਕਰ ਰਹੀ ਹੈ।

ਪਾਕੀ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਰਾਸ਼ਟਰਪਤੀ ਜੋਅ ਬਾਇਡਨ ਕਵਾਡ ਦੇ ਆਪਣੇ ਹਮਰੁਤਬਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਯਸ਼ੀਹਿਦੇ ਸੁਗਾ ਨਾਲ ਆਨਲਾਈਨ ਗੱਲਬਾਤ ਕਰਨਗੇ।

ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ, ਚਾਰੋ ਦੇਸ਼ ਕੋਵਿਡ-19 ਦੇ ਮਹਾਮਾਰੀ ਬਾਰੇ ਵਿਚਾਰ-ਵਟਾਂਦਰੇ ਕਰਨਗੇ ਤੇ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਟੀਕਿਆਂ ਦੀ ਸੁਰੱਖਿਅਤ, ਇਕਸਾਰ ਤੇ ਕਿਫਾਇਤੀ ਢੰਗ ਨਾਲ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਗੱਲਬਾਤ ਕਰਨਗੇ। ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਕਵਾਡ ਹੈਜਾਪਾਨ ਦੇ ਪ੍ਰਧਾਨ ਮੰਤਰੀ ਸੁਗਾ ਵਿੱਚ ਇੱਕ ਫੋਨ ‘ਤੇ ਗੱਲਬਾਤ ਹੋਈ ਸੀ। ਦੋਵਾਂ ਨੇਤਾਵਾਂ ਨੇ 40 ਮਿੰਟ ਲਈ ਰੱਖਿਆ ਤੇ ਸੁਰੱਖਿਆ ਸਹਿਯੋਗ ਬਾਰੇ ਵਿਚਾਰ ਵਟਾਂਦਰੇ ਕੀਤੇ।

ਇਸ ਦੇ ਨਾਲ ਹੀ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, “ਮੈਂ ਭਾਰਤ-ਜਾਪਾਨ ਦੀ ਵਿਸ਼ੇਸ਼ ਰਣਨੀਤਕ ਤੇ ਵਿਸ਼ਵਵਿਆਪੀ ਭਾਈਵਾਲੀ ਦੇ ਵਿਕਾਸ ‘ਤੇ ਪ੍ਰਧਾਨ ਮੰਤਰੀ ਸੁਗਾ ਯੋਸ਼ੀਹੀਦੇ ਨਾਲ ਬਹੁਤ ਅਹਿਮ ਗੱਲਬਾਤ ਕੀਤੀ।”

ਇਸ ਦੌਰਾਨ ਅਮਰਵਿਦੇਸ਼ ਮੰਤਰਾਲੇ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਇਕ ਹੋਰ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਸਿਖਰ ਸੰਮੇਲਨ ਪੇਸ਼ ਆ ਰਹੀਆਂ ਅਹਿਮ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੋਸ਼ਿਸ਼ ਕਰਨ ਤੇ ਸਹਿਯੋਗ ਦੀ ਆਦਤ ਪਾਉਣ ਦੀ ਕਵਾਡ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਖਣੀ ਕੋਰੀਆ ਦੇ ਕਵਾਡ ‘ਚ ਸ਼ਾਮਲ ਹੋਣ ਦੇ ਸਵਾਲ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Related News

ਟਰੂਡੋ ਨੇ ਨਾਗਰਿਕਾਂ ਦੀ ਰੱਖਿਆ ਲਈ, ਬੀਜਿੰਗ ਅੱਗੇ ਝੁਕਣ ਤੋਂ ਕੀਤਾ ਇਨਕਾਰ

team punjabi

ਐਰੀਜੋਨਾ ਦੇ ਜੰਗਲਾਂ ‘ਚ ਅੱਗ ਦਾ ਕਹਿਰ ਜਾਰੀ

team punjabi

ਕੈਨੇਡਾ ਨੂੰ ਫਾਇਜ਼ਰ ਕੰਪਨੀ ਤੋਂ ਮਈ ਦੇ ਦੂਜੇ ਹਫ਼ਤੇ ਤੱਕ ਹਰ ਹਫ਼ਤੇ ਇਕ ਮਿਲੀਅਨ ਖੁਰਾਕਾਂ ਮਿਲਣ ਦੀ ਆਸ : PM ਟਰੂਡੋ

Vivek Sharma

Leave a Comment