channel punjabi
International News USA

ਕਰੀਮਾ ਬਲੋਚ ਹੱਤਿਆ ਮਾਮਲੇ ‘ਚ ਕੈਨੇਡੀਅਨ ਦੂਤਘਰ ਦੇ ਬਾਹਰ ਸ਼ਾਂਤੀਪੂਰਨ ਪ੍ਰਦਰਸ਼ਨ

ਵਾਸ਼ਿੰਗਟਨ : ਬਲੋਚਿਸਤਾਨ ਦੀ ਮਨੁੱਖੀ ਅਧਿਕਾਰ ਦੀ ਕਾਰਕੁੰਨ ਕਰੀਮਾ ਬਲੋਚ ਦੀ ਕੈਨੇਡਾ ਵਿਖੇ ਸ਼ੱਕੀ ਹਾਲਾਤ ‘ਚ ਹੋਈ ਮੌਤ ਦਾ ਮਾਮਲਾ ਲਗਾਤਾਰ ਸੁਰਖੀਆਂ ਵਿਚ ਹੈ। ਕੈਨੇਡਾ ਹੀ ਨਹੀਂ ਅਮਰੀਕਾ ਅਤੇ ਪਾਕਿਸਤਾਨ ਵਿੱਚ ਕਰੀਮਾ ਦੇ ਹੱਕ ਵਿੱਚ ਪ੍ਰਦਰਸ਼ਨ ਕਰਕੇ ਉਸ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ । ਬਲੋਚ ਭਾਈਚਾਰੇ ਦੇ ਲੋਕਾਂ ਨੇ ਬੀਤੇ ਦਿਨ ਅਮਰੀਕਾ ਸਥਿਤ ਕੈਨੇਡੀਅਨ ਦੂਤਘਰ ਦੇ ਬਾਹਰ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਂ ਸੌਂਪੇ ਗਏ ਯਾਦ ਪੱਤਰ ‘ਚ ਕਿਹਾ ਗਿਆ ਕਿ, ‘ਬਲੋਚਿਸਤਾਨ ‘ਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕਰ ਕੇ ਲੋਕ ਆਪਣੀ ਨੇਤਾ ਕਰੀਮਾ ਮਹਿਰਾਬ ਲਈ ਇਨਸਾਫ਼ ਮੰਗ ਰਹੇ ਹਨ। ਫਿਰਕੇ ਦੇ ਲੋਕਾਂ ‘ਚ ਸੁਰੱਖਿਆ ਦਾ ਅਹਿਸਾਸ ਪੈਦਾ ਕਰਨ ਲਈ ਅਸੀਂ ਮਾਮਲੇ ਦੀ ਸੁਤੰਤਰ ਤੇ ਨਿਰਪੱਖ ਜਾਂਚ ਦੀ ਮੰਗ ਕਰਦੇ ਹਨ। ਬਲੋਚ ਫਿਰਕੇ ਤੇ ਕਰੀਮਾ ਦੇ ਪਰਿਵਾਰਕ ਮੈਂਬਰਾਂ ਦੀ ਕੈਨੇਡਾ ਸਰਕਾਰ ਤੋਂ ਇਨਸਾਫ਼ ਮਿਲਣ ਦੀ ਉਮੀਦ ਹੈ।’

ਬਲੋਚਿਸਤਾਨ ਸੂਬਾਈ ਅਸੈਂਬਲੀ ਦੀ ਸਾਬਕਾ ਪ੍ਰਧਾਨ ਵਹੀਦ ਬਲੋਚ ਨੇ ਕਿਹਾ ਕਿ ਟਰਾਂਟੋ ‘ਚ ਕਰੀਮਾ ਬਲੋਚ ਦੀ ਹੱਤਿਆ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨੀ ਫ਼ੌਜ ਤੇ ਉੱਥੋਂ ਦੀ ਖੁਫੀਆ ਏਜੰਸੀ ਆਈਐੱਸਆਈ ਨੇ ਉਨ੍ਹਾਂ ਦੀ ਹੱਤਿਆ ਕੀਤੀ ਹੈ। ਵਹੀਦ ਨੇ ਕਿਹਾ, ‘ਕਰੀਮਾ ਬਲੋਚਿਸਤਾਨ ‘ਚ ਕਮਜ਼ੋਰ ਵਰਗ ਦੀ ਆਵਾਜ਼ ਸਨ। ਉਹ ਪਾਕਿਸਤਾਨੀ ਫ਼ੌਜ ਤੇ ਉਸ ਦੀਆਂ ਨੀਤੀਆਂ ਦੀ ਕੱਟੜ ਆਲੋਚਕ ਸਨ।’

ਪ੍ਰਦਰਸ਼ਨ ‘ਚ ਸ਼ਾਮਲ ਮਨੁੱਖੀ ਅਧਿਕਾਰ ਵਰਕਰ ਨਬੀ ਬਖਸ਼ ਬਲੋਚ ਨੇ ਕਿਹਾ ਕਿ ਕਰੀਮਾ ਨੂੰ ਪਾਕਿਸਤਾਨ ‘ਚ ਜਾਨ ਦਾ ਖਤਰਾ ਸੀ ਤੇ ਇਹੀ ਕਾਰਨ ਸੀ ਕਿ ਉਨ੍ਹਾਂ ਨੇ ਸਾਲ 2015 ‘ਚ ਕੈਨੇਡਾ ਤੋਂ ਸਿਆਸੀ ਸ਼ਰਨ ਮੰਗੀ ਸੀ।
ਉਹ ਕੈਨੇਡਾ ‘ਚ ਰਹਿ ਕੇ ਬਲੋਚਿਸਤਾਨ ਦੇ ਲੋਕਾਂ ਲਈ ਲੜ ਰਹੇ ਸਨ। ਨਬੀ ਬਖਸ਼ ਬਲੋਚ ਨੇ ਕਿਹਾ ਕਿ ਆਈਐੱਸਆਈ ਨੇ ਉਨ੍ਹਾਂ ਨੂੰ ਲਗਾਤਾਰ ਧਮਕੀ ਭਰੇ ਸੰਦੇਸ਼ ਭੇਜ ਰਹੀ ਸੀ। ਉਹ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੰਦੇ ਸਨ। ਪਾਕਿਸਤਾਨ ‘ਚ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਦੇ ਰਿਸ਼ਤੇਦਾਰ ਨੂੰ ਗਿ੍ਫ਼ਤਾਰ ਕੀਤਾ ਗਿਆ। ਉਨ੍ਹਾਂ ਨੂੰ ਹਿਰਾਸਤ ‘ਚ ਪਰੇਸ਼ਾਨ ਕੀਤਾ ਗਿਆ ਤੇ ਗੈਰ-ਕਾਨੂੰਨੀ ਤਰੀਕੇ ਨਾਲ ਫਾਂਸੀ ਦੇ ਦਿੱਤੀ ਗਈ।’

ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨੀ ਫ਼ੌਜ ਬਲੋਚ ਨੇਤਾਵਾਂ ਦੀ ਹੱਤਿਆ ‘ਚ ਸ਼ਾਮਲ ਹੈ। ਕਰੀਮਾ ਦੀ ਅਚਾਨਕ ਮੌਤ ਨੂੰ ਦੇਖਦਿਆਂ ਉਨ੍ਹਾਂ ਦੀ ਹੱਤਿਆ ਦੇ ਸ਼ੱਕ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Related News

ਏਰਡਰੀ ‘ਚ ਦੋ ਘਰ ਅੱਗ ਵਿੱਚ ਸੜ ਕੇ ਹੋਏ ਸੁਆਹ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Vivek Sharma

ਓਂਟਾਰੀਓ ‘ਚ ਸਖ਼ਤੀ : ਆਊਟਡੋਰ ਇਕੱਠ ਦੀ ਗਿਣਤੀ ’ਚ ਕੀਤੀ 75 ਫ਼ੀਸਦੀ ਦੀ ਕਟੌਤੀ

Vivek Sharma

ਕੈਲਗਰੀ ਵਿਚ COVID-19 ਦੀ ਉਲੰਘਣਾ ਕਰਨ ਵਾਲਿਆਂ ਨੂੰ ਪਬਲਿਕ ਹੈਲਥ ਐਕਟ ਦੇ ਤਹਿਤ ਟਿਕਟਾਂ ਜਾਰੀ

Rajneet Kaur

Leave a Comment