channel punjabi
Canada International News

ਕਰੀਮਾ ਬਲੋਚ ਦੇ ਕਤਲ ਦੀ ਜਾਂਚ ਦੀ ਉੱਠੀ ਮੰਗ, ਬਲੋਚ ਲੋਕਾਂ ਨੂੰ ਟੋਰਾਂਟੋ ਪੁਲਿਸ ਦੇ ਦਾਅਵਿਆਂ ‘ਤੇ ਨਹੀਂ ਯਕੀਨ

ਟੋਰਾਂਟੋ: ਪਾਕਿਸਤਾਨ ਦੇ ਬਲੋਚਿਸਤਾਨ ਦੀ ਨੌਜਵਾਨ ਮਨੁੱਖੀ ਅਧਿਕਾਰ ਕਾਰਕੁੰਨ ਕਰੀਮਾ ਬਲੋਚ ਦੀ ਹੱਤਿਆ ਇਕ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਹੈ। ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕਰੀਮਾ ਦੇ ਪਿੱਛੇ ਹੱਤਿਆਰੇ ਕਾਫ਼ੀ ਦਿਨਾਂ ਤੋਂ ਲੱਗੇ ਹੋਏ ਸਨ। ਉਨ੍ਹਾਂ ਦੇ ਮਿੱਤਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲੇ ਹੀ ਕਰੀਮਾ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕੀਤਾ ਸੀ ਕਿ ਤੁਸੀਂ ਜਿੱਥੇ ਰਹਿ ਰਹੀ ਹੋ, ਸਾਨੂੰ ਪਤਾ ਹੈ। ਪਾਕਿਸਤਾਨ ਦੇ ਬਲੋਚਿਸਤਾਨ ਵਿਚ ਫ਼ੌਜ ਅਤੇ ਸਰਕਾਰ ਦੇ ਅੱਤਿਆਚਾਰ ਖ਼ਿਲਾਫ਼ ਲੜਨ ਵਾਲੀ ਕਰੀਮਾ ਬਲੋਚ ਦੀ ਹੱਤਿਆ ਬੁੱਧਵਾਰ ਨੂੰ ਕੈਨੇਡਾ ਦੇ ਟੋਰਾਂਟੋ ਵਿਚ ਹੋ ਗਈ ਸੀ। ਉਨ੍ਹਾਂ ਦੀ ਲਾਸ਼ ਇਕ ਝੀਲ ਦੇ ਕਿਨਾਰੇ ਮਿਲੀ ਸੀ।

ਟੋਰਾਂਟੋ ਵਿਚ ਹੀ ਰਹਿਣ ਵਾਲੀ ਕਰੀਮਾ ਦੀ ਦੋਸਤ ਅਤੇ ਬਲੋਚ ਕਾਰਕੁੰਨ ਲਤੀਫ ਜੌਹਰ ਨੇ ਦੱਸਿਆ ਕਿ ਕਰੀਮਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਇਕ ਅਣਪਛਾਤੇ ਵਿਅਕਤੀ ਦਾ ਫੋਨ ਵੀ ਆਇਆ ਸੀ। ਲਤੀਫ ਨੇ ਦੱਸਿਆ ਕਿ ਕਰੀਮਾ ਦੇ ਪਤੀ ਨੇ ਉਨ੍ਹਾਂ ਨੂੰ ਫੋਨ ‘ਤੇ ਮੈਸੇਜ ਵੀ ਦਿਖਾਏ ਜੋ ਉਨ੍ਹਾਂ ਕੋਲ ਭੇਜੇ ਗਏ ਸਨ। ਇਨ੍ਹਾਂ ਮੈਸੇਜ ਵਿਚ ਲਿਖਿਆ ਗਿਆ ਸੀ ਕਿ ਅਸੀਂ ਕਰੀਮਾ ਨੂੰ ਕਿ੍ਸਮਸ ਦਾ ਅਜਿਹਾ ਤੋਹਫ਼ਾ ਭੇਜਾਂਗੇ ਕਿ ਉਹ ਭੁੱਲ ਨਹੀਂ ਸਕੇਗੀ ।

ਦੱਸ ਦਈਏ ਕੀ ਬਲੋਚਿਸਤਾਨ ਦੀ ਨੌਜਵਾਨ ਮਨੁੱਖੀ ਅਧਿਕਾਰ ਕਾਰਕੁੰਨ ਕਰੀਮਾ ਬਲੋਚ ਦੇ ਕਤਲ ਨੂੰ ਟੋਰਾਂਟੋ ਪੁਲਿਸ ਨੇ ਮੰਗਲਵਾਰ ਨੂੰ ਗੈਰ ਅਪਰਾਧਿਕ ਘਟਨਾ ਕਰਾਰ ਦਿੱਤਾ ਸੀ। ਕੈਨੇਡਾ ਪੁਲਿਸ ਦੇ ਇਸ ਦਾਅਵੇ ਨੂੰ ਬਲੋਚ ਲੋਕਾਂ ਨੇ ਨਕਾਰ ਦਿੱਤਾ ਅਤੇ ਕੈਨੇਡਾ ਪੁਲੀਸ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਹੈ । ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਵਿਚ ਕਿਸੇ ਵੀ ਤਰ੍ਹਾਂ ਦੇ ਅਜਿਹੇ ਸਬੂਤ ਨਹੀਂ ਮਿਲੇ ਹਨ, ਜਿਸ ਨਾਲ ਮੌਤ ‘ਤੇ ਸ਼ੱਕ ਕੀਤਾ ਜਾਵੇ।

ਕੈਨੇਡਾ ਪੁਲਿਸ ਦੇ ਇਸ ਦਾਅਵੇ ਦੇ ਬਾਅਦ ਬਲੋਚਿਸਤਾਨ ਦੇ ਲੋਕ ਭੜਕ ਪਏ ਅਤੇ ਉਹਨਾਂ ਵੱਲੋਂ ਕਈ ਥਾਂਵਾਂ ‘ਤੇ ਪ੍ਰਦਰਸ਼ਨ ਕਰਦਿਆਂ ਕੈਨੇਡਾ ਸਰਕਾਰ ਨੂੰ ਇਸ ਕਤਲਕਾਂਡ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਗਈ। ਕਰੀਮਾ ਦਾ ਕਤਲ ਹੋਣ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਹੀ ਉਸ ਦਾ ਕਤਲ ਕਰਵਾਇਆ ਹੈ।

ਟੋਰਾਂਟੋ ਪੁਲਿਸ ਦੇ ਟਵੀਟ ਨੇ ਮਾਮਲੇ ਨੂੰ ਹੋਰ ਵੀ ਵਿਵਾਦਤ ਬਣਾ ਦਿੱਤਾ। ਪੁਲਿਸ ਵਲੋਂ ਟਵੀਟ ਕਰ ਕੇ ਕਿਹਾ ਗਿਆ ਸੀ ਕਿ,’ਮੌਤ ਦੇ ਹਾਲਾਤਾਂ ਦੀ ਜਾਂਚ ਕੀਤੀ ਗਈ ਹੈ ਅਤੇ ਅਧਿਕਾਰੀਆਂ ਨੇ ਇਸ ਨੂੰ ਇਕ ਗੈਰ ਅਪਰਾਧਿਕ ਮੌਤ ਦੇ ਰੂਪ ਵਿਚ ਦੱਸਿਆ ਹੈ। ਸ਼ੱਕ ਕਰਨ ਦੀ ਕੋਈ ਵਜ੍ਹਾ ਨਹੀਂ ਮਿਲੀ ਹੈ। ਇਸ ਬਾਰੇ ਵਿਚ ਪਰਿਵਾਰ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।’ ਭਾਵੇਂਕਿ ਸੋਸ਼ਲ ਮੀਡੀਆ ‘ਤੇ ਟੋਰਾਂਟੋ ਪੁਲਸ ਦੀ ਜਾਂਚ ‘ਤੇ ਸਵਾਲ ਖੜ੍ਹੇ ਹੋਣ ਲੱਗੇ ਹਨ। ਲੋਕ ਪੁਲਿਸ ‘ਤੇ ਨਿਸ਼ਾਨਾ ਵਿੰਨ੍ਹ ਰਹੇ ਹਨ ਅਤੇ ਕਹਿ ਰਹੇ ਹਨ ਕਿ ਮੌਤ ਦੇ ਤੁਰੰਤ ਬਾਅਦ ਕਿਵੇਂ ਕਿਸੇ ਫ਼ੈਸਲੇ ‘ਤੇ ਪਹੁੰਚਿਆ ਜਾ ਸਕਦਾ ਹੈ। ਪੁਲਸ ਦੀ ਇਹ ਜਾਂਚ ਫਰਜ਼ੀ ਹੈ। ਇਕ ਟਵਿੱਟਰ ਯੂਜ਼ਰ ਨੇ ਲਿਖਿਆ,”ਆਖਿਰ ਕਿਵੇਂ ਮੌਤ ਦੇ ਕੁਝ ਹੀ ਘੰਟਿਆਂ ਵਿਚ ਪੁਲਸ ਨੇ ਫ਼ੈਸਲਾ ਸੁਣਾ ਦਿੱਤਾ। ਟੋਰਾਂਟੋ ਪੁਲਸ ਕਿਵੇਂ ਕੰਮ ਕਰ ਰਹੀ ਹੈ।”

ਉੱਥੇ ਇਕ ਹੋਰ ਯੂਜ਼ਰ ਨੇ ਟੋਰਾਂਟੋ ਪੁਲਿਸ ਦੀ ਜਾਂਚ ਨੂੰ ਫਰਜ਼ੀ ਦੱਸਦਿਆਂ ਉਹਨਾਂ ‘ਤੇ ਅੱਤਵਾਦੀਆਂ ਦੇ ਨਾਲ ਖੜ੍ਹੇ ਹੋਣ ਦਾ ਦੋਸ਼ ਲਗਾਇਆ। ਯੂਜ਼ਰ ਨੇ ਲਿਖਿਆ,’ਦੁਨੀਆ ਨੂੰ ਧੋਖਾ ਨਾ ਦਿਓ। ਆਪਣੀ ਨਕਲੀ ਜਾਂਚ ਦੇ ਮੁਤਾਬਕ, ਤੁਸੀਂ ਅੱਤਵਾਦੀਆਂ ਦੇ ਸਾਥੀ ਲੱਗਦੇ ਹੋ। ਬੇਰਹਿਮ ਕਤਲ ਦੇ ਮਾਮਲੇ ਵਿਚ ਤੁਹਾਡੇ ਵੀ ਸ਼ਾਮਲ ਹੋਣ ਦਾ ਖਦਸ਼ਾ ਹੈ। ਤੁਸੀਂ ਜੋ ਮਹਾਨ ਨੇਤਾ ਦੇ ਨਾਲ ਕੀਤਾ, ਉਸ ਦਾ ਭੁਗਤਾਨ ਤੁਹਾਨੂੰ ਕਰਨਾ ਪਵੇਗਾ।’

ਇੱਥੇ ਦੱਸ ਦਈਏ ਕਿ ਕਰੀਮਾ ਬਲੋਚ ਪੰਜ ਦਿਨ ਪਹਿਲਾਂ ਸ਼ੱਕੀ ਹਲਾਤਾਂ ਵਿੱਚ ਲਾਪਤਾ ਹੋ ਗਈ ਸੀ। ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਇਕ ਝੀਲ ਕਿਨਾਰੇ ਸੱਕੀ ਹਾਲਤਾਂ ਵਿਚ ਮ੍ਰਿਤਕ ਮਿਲੀ ਸੀ। ਕਰੀਮਾ ਐਤਵਾਰ ਦੁਪਹਿਰ ਕਰੀਬ 3 ਵਜੇ ਸ਼ੱਕੀ ਹਾਲਤਾਂ ਵਿਚ ਲਾਪਤਾ ਹੋ ਗਈ ਸੀ। ਟੋਰਾਂਟੋ ਪੁਲਸ ਨੇ ਬਲੋਚ ਕਾਰਕੁਨ ਨੂੰ ਲੱਭਣ ਲਈ ਜਨਤਾ ਤੋਂ ਮਦਦ ਮੰਗੀ ਸੀ। ਇਸ ਦੌਰਾਨ ਉਹਨਾਂ ਦੀ ਲਾਸ਼ ਟੋਰਾਂਟੋ ਨੇੜੇ ਇਕ ਝੀਲ ਕਿਨਾਰੇ ਬਰਾਮਦ ਹੋਈ। ਉਸ ਦੇ ਪਤੀ ਹੰਮਾਲ ਹੈਦਰ ਅਤੇ ਭਰਾ ਨੇ ਬੌਡੀ ਦੀ ਸ਼ਨਾਖਤ ਕੀਤੀ।

Related News

BIG NEWS : ਚੀਨ ਵੱਲੋਂ ਗ੍ਰਿਫ਼ਤਾਰ ਕੈਨੇਡੀਅਨ ਨਾਗਰਿਕਾਂ ਖਿਲਾਫ ਜਲਦੀ ਹੀ ਚਲਾਇਆ ਜਾਵੇਗਾ ਮੁਕੱਦਮਾ : ਚੀਨੀ ਮੀਡੀਆ

Vivek Sharma

ਆਰਥਿਕ ਸੁਧਾਰਾਂ ਲਈ ਸਰਕਾਰ ਖਰਚੇਗੀ 10 ਬਿਲੀਅਨ ਡਾਲਰ : ਟਰੂਡੋ

Vivek Sharma

ਪਿਛਲੇ 24 ਘੰਟਿਆਂ ‘ਚ ਦੁਨੀਆ ਭਰ ‘ਚੋਂ ਕੋਰੋਨਾ ਵਾਇਰਸ ਦੇ 2.15 ਲੱਖ ਨਵੇਂ ਕੇਸ ਆਏ ਸਾਹਮਣੇ

Rajneet Kaur

Leave a Comment