channel punjabi
Canada News

ਕਰੀਬ ਤਿੰਨ ਦਹਾਕਿਆਂ ਬਾਅਦ ਸਰਕਾਰ ਨੇ ਸੁਣੀ ਲੋਕਾਂ ਦੀ ਪੁਕਾਰ !

ਆਖਰਕਾਰ ਤਿੰਨ ਦਹਾਕਿਆਂ ਬਾਅਦ ਲੋਕਾਂ ਦੀ ਮੰਗ ਹੋਈ ਪੂਰੀ

ਹੈਰੀਟਸ ਫੀਲਡ ਦੇ ਰੀਸਾਈਕਲਿੰਗ ਪਲਾਂਟ ਦੇ ਲੈਂਡਫਿਲ ਨੂੰ ਸਾਫ਼ ਕਰਨ ਦਾ ਕੰਮ ਹੋਇਆ ਸ਼ੁਰ

ਪਲਾਂਟ ਦੀ ਲੈਂਡਫਿਲ ਕਾਰਨ ਇਲਾਕੇ ਦਾ ਪਾਣੀ ਹੋ ਗਿਆ ਸੀ ਦੂਸ਼ਿਤ

ਹੁਣ ਸਰਕਾਰ ਨੇ 15 ਮਿਲੀਅਨ ਡਾਲਰ ਦੇ ਪ੍ਰਾਜੈਕਟ ਦੀ ਕੀਤੀ ਸ਼ੁਰੂਆਤ

ਹੈਰੀਟਸ ਫੀਲਡ, ਨੋਵਾ ਸਕੋਟੀਆ : ਸਾਲਾਂ ਦੇ ਵਿਰੋਧ ਅਤੇ ਕਾਨੂੰਨੀ ਲੜਾਈਆਂ ਤੋਂ ਬਾਅਦ, ਹੈਰੀਟਸ ਫੀਲਡ, ਨੋਵਾ ਸਕੋਟੀਆ ਦੀ ਕਮਿਊਨਿਟੀ ਦੇ ਨਜ਼ਦੀਕ ਇੱਕ ਖਰਾਬ ਹੋਏ ਰੀਸਾਈਕਲਿੰਗ ਪਲਾਂਟ ਦੇ ਲੈਂਡਫਿਲ ਨੂੰ ਆਖਰਕਾਰ ਸਾਫ਼ ਕੀਤਾ ਜਾ ਰਿਹਾ ਹੈ। ਇਸ ਇਲਾਕੇ ਦੇ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਇਸ ਪਲਾਂਟ ਨੂੰ ਚਾਲੂ ਕਰਨ ਅਤੇ ਲੈਂਡਫਿਲ ਨੂੰ ਸਾਫ਼ ਕਰਨ ਦੀ ਮੰਗ ਸੀ, ਜਿਹੜੀ ਆਖਰਕਾਰ ਹੁਣ ਜਾ ਕੇ ਪੂਰੀ ਹੋਣ ਜਾ ਰਹੀ ਹੈ ।

ਇਸ ਪਲਾਂਟ ਦੇ ਉਪਕਰਣ ਪਿਛਲੇ ਹਫਤੇ ਹੀ ਘੁੰਮ ਗਏ ਸਨ।
ਹੈਰਾਨੀ ਦੀ ਗੱਲ ਇਹ ਕਿ ਇਸ ਇਲਾਕੇ ਦੇ ਕਈ ਘਰਾਂ ਵਿੱਚ ਬੀਤੇ ਕਈ ਸਾਲਾਂ ਤੋਂ ਦੂਸ਼ਿਤ ਪਾਣੀ ਆ ਰਿਹਾ ਸੀ, ਜਿਸ ਕਾਰਨ ਐਥੋਂ ਦੇ ਨਿਵਾਸੀਆਂ ਨੇ ਰੀਸਾਈਕਲਿੰਗ ਪਲਾਂਟ ਨੂੰ ਸਾਫ਼ ਕਰਨ ਦੀ ਬੇਨਤੀ ਕੀਤੀ ਪਰ ਇਹ ਸਾਲਾਂ ਤੋਂ ਲਟਕਦੀ ਆ ਰਹੀ ਸੀ ।

ਇਕ ਬਜ਼ੁਰਗ ਮਹਿਲਾ ਮਾਰਲਿਨ ਬ੍ਰਾਊਨ ਜੋ ਹੈਰੀਟਸ ਫੀਲਡ ਦੀ ਵਸਨੀਕ ਹੈ ਅਤੇ ਸਾਲਾਂ ਤੋਂ ਇਸ ਉਡੀਕ ਵਿਚ ਸੀ ਕਿ ਇਥੇ ਕਦੋਂ ਸਾਫ ਪਾਣੀ ਮੁਹਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਨਜ਼ਦੀਕੀ ਸੇਂਟ ਪੌਲਜ਼ ਯੂਨਾਈਟਿਡ ਚਰਚ ਤੋਂ ਸਾਫ ਪਾਣੀ ਲਿਆਉਂਦੇ ਰਹੇ ਨੇ, ਅਤੇ ਉਸ ਦਾ ਹੀ ਇਸਤੇਮਾਲ ਕਰ ਰਹੇ ਸਨ। ਕਿਉਂਕਿ ਇੱਥੋਂ ਦਾ ਪਾਣੀ ਪੀਣ ਯੋਗ ਨਹੀਂ ਹੈ। ਹੁਣ ਜਾ ਕੇ ਸਰਕਾਰ ਨੇ ਉਨ੍ਹਾਂ ਦੀ ਮੰਗ ਵੱਲ ਗੌਰ ਕੀਤਾ ਹੈ, ਉਮੀਦ ਹੈ ਕਿ ਜਲਦੀ ਹੀ ਲੋਕਾਂ ਨੂੰ ਸਾਫ ਪਾਣੀ ਮੁਹਾਇਆ ਹੋ ਸਕੇਗਾ।


ਮਾਰਲਿਨ ਬ੍ਰਾਊਨ,ਹੈਰੀਟਸ ਫੀਲਡ ਵਸਨੀਕ


ਇਸ ਸਬੰਧ ਵਿਚ ਸਰਕਾਰ ਨੇ 15 ਮਿਲੀਅਨ ਡਾਲਰ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਲੋਕਾਂ ਨੂੰ ਦੂਸ਼ਿਤ ਪਾਣੀ ਤੋਂ ਮੁਕਤੀ ਮਿਲ ਸਕੇਗੀ ।


ਉਧਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੋਂ ਦੇ 50 ਤੋਂ ਵੱਧ ਘਰਾਂ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਕਈ ਸਾਲਾਂ ਤੋਂ ਹੋ ਰਹੀ ਸੀ, ਕਿਉਂਕਿ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਾ ਸੀ ਜਿਸ ਕਾਰਨ ਲੋਕਾਂ ਨੂੰ ਕਿਡਨੀ ਅਤੇ ਜਿਗਰ ਦੀਆਂ ਬੀਮਾਰੀਆਂ ਹੋ ਰਹੀਆਂ ਸਨ।

ਇਸ ਜਹਿਰੀਲੇ ਪਾਣੀ ਦਾ ਸਰੋਤ ਪੁਰਾਣੀ ਲੈਂਡਫਿਲ ਸੀ ਜਿਸ ਨੇ ਧਰਤੀ ਹੇਠਲੇ ਪਾਣੀ ਵਿੱਚ ਦੂਸ਼ਣਾਂ ਨੂੰ ਛਿੜਕਿਆ ਅਤੇ ਅੰਤ ਵਿੱਚ ਨੇੜਲੇ ਘਰਾਂ ਦੇ ਖੂਹਾਂ ਤੱਕ ਪਹੁੰਚ ਗਿਆ।
ਫਿਲਹਾਲ ਵਰਿਆਂ ਬਾਅਦ ਲੋਕਾਂ ਨੂੰ ਆਸ ਜਾਗੀ ਹੈ ਕਿ ਲੈਂਡਫਿਲ ਦੀ ਸਫਾਈ ਹੋਣ ਤੋਂ ਬਾਅਦ ਜ਼ਹਿਰੀਲੇ ਪਾਣੀ ਦਾ ਪ੍ਰਭਾਵ ਹੁਣ ਖਤਮ ਹੋ ਜਾਵੇਗਾ।

Related News

ਯਾਤਰਾ ਪਾਬੰਦੀਆਂ ਦੇ ਬਾਵਜੂਦ ਵਿਦੇਸ਼ ਯਾਤਰਾ ਕਰਨ ਵਾਲੇ ਕੈਨੇਡਾ ਦੇ ਸਿਆਸੀ ਆਗੂਆਂ ਬਾਰੇ ਖੁਲਾਸਾ,ਕਮਲ ਖਹਿਰਾ ਨੇ ਇਸ ਸਬੰਧ ਵਿੱਚ ਟਵਿੱਟਰ ‘ਤੇ ਦਿੱਤੀ ਜਾਣਕਾਰੀ

Rajneet Kaur

ਹਾਲੇ ਵੀ ਨਹੀਂ ਖੁੱਲ੍ਹੇਗੀ ਕੈਨੇਡਾ-ਅਮਰੀਕਾ ਸਰਹੱਦ

Vivek Sharma

ਬੀ.ਸੀ ‘ਚ ਕੋਵਿਡ 19 ਨਵੀਂ ਪਾਬੰਦੀਆਂ ‘ਚ ਮਾਸਕ ਪਾਉਣਾ ਲਾਜ਼ਮੀ, ਸਮਾਜਿਕ ਇਕੱਠ ਦੀ ਪਾਬੰਦੀ

Rajneet Kaur

Leave a Comment