channel punjabi
Canada News

ਕਰੀਬ ਡੇਢ ਮਹੀਨੇ ਬਾਅਦ ਮਿਲੀ ਛੇ ਸਾਲਾ ਲੜਕੇ ਦੀ ਲਾਸ਼ , ਮਕਵਾ ਝੀਲ ‘ਚ ਵਾਪਰਿਆ ਸੀ ਹਾਦਸਾ

ਹਾਦਸੇ ਤੋਂ ਡੇਢ ਮਹੀਨੇ ਬਾਅਦ ਬਰਾਮਦ ਹੋਈ ਬੱਚੇ ਦੀ ਲਾਸ਼

ਝੀਲ ਵਿਚ ਵਾਪਰ ਚੁੱਕੇ ਹਨ ਅਨੇਕਾਂ ਹਾਦਸੇ

ਬੀਤੇ 6 ਹਫਤਿਆਂ ‘ਚ ਸਸਕੈਚਵਨ ਵਿੱਚ 4 ਬੱਚਿਆਂ ਦੀ ਡੁੱਬਣ ਨਾਲ ਮੌਤ

ਪ੍ਰਸ਼ਾਸ਼ਨਿਕ ਅਣਗਹਿਲੀ ਤੇ ਖੜੇ ਹੋਣ ਲੱਗੇ ਸਵਾਲ !

ਹਾਦਸੇ ਦੇ ਕਰੀਬ ਡੇਢ ਮਹੀਨੇ ਬਾਅਦ ਛੇ ਸਾਲਾ ਲੜਕੇ ਦੀ ਲਾਸ਼ ਨੂੰ ਪੁਲਿਸ ਨੇ ਮਕਵਾ ਝੀਲ ‘ਚੋਂ ਬਰਾਮਦ ਕਰ ਲਿਆ। ਹਾਦਸਾ ਕਰੀਬ ਡੇਢ ਮਹੀਨੇ ਪਹਿਲਾਂ 23 ਜੂਨ ਨੂੰ ਵਾਪਰਿਆ ਸੀ, ਜਦੋਂ ਬੱਚਾ ਝੀਲ ਨਜ਼ਦੀਕ ਖੇਡਦੇ ਹੋਏ ਅਚਾਨਕ ਲਾਪਤਾ ਹੋ ਗਿਆ।

ਅਧਿਕਾਰੀ ਅੰਦਾਜ਼ਾ ਲਗਾ ਰਹੇ ਹਨ ਕਿ ਛੇ ਸਾਲਾ ਲੜਕਾ ਤਿੱਖੇ ਕਰੰਟ ਕਾਰਨ ਝੀਲ ‘ਚ ਜਾ ਡਿੱਗਾ ਸੀ, ਜਿਸਦਾ ਕਈ ਮਹੀਨਿਆਂ ਬਾਅਦ ਪਤਾ ਲੱਗਿਆ ਹੈ।

ਸਸਕੈਚਵਾਨ ਆਰਸੀਐਮਪੀ ਦਾ ਕਹਿਣਾ ਹੈ ਕਿ 23 ਜੂਨ ਨੂੰ, ਲੜਕਾ ਮਕਵਾ ਝੀਲ ‘ਤੇ ਮਕਵਾ ਸਹਿਗੀਹਕਨ ਫਰਸਟ ਨੇਸ਼ਨ ਨੇੜੇ ਰੇਤ ਦੇ ਇੱਕ ਪੱਤਣ ‘ਤੇ ਖੇਡ ਰਿਹਾ ਸੀ ਜਦੋਂ ਉਸ ਨੂੰ ਕਰੰਟ ਦੁਆਰਾ ਝੀਲ ‘ਚ ਖਿੱਚਿਆ ਗਿਆ ।

ਹਾਦਸੇ ਤੋਂ ਬਾਅਦ ਲੂਨ ਲੇਕ ਆਰਸੀਐਮਪੀ, ਨੇੜਲੇ ਵਸਨੀਕ ਅਤੇ ਸਰਚ ਟੀਮਾਂ ਮਹੀਨਿਆਂ ਤੱਕ ਖੋਜ ਕਰਦੀਆਂ ਰਹੀਆਂ ਸਨ।

ਬੁੱਧਵਾਰ ਨੂੰ, ਦੁਪਹਿਰ 3 ਵਜੇ, ਹਟਰਿਅਨ ਐਮਰਜੈਂਸੀ ਐਕੁਆਟਿਕ ਰਿਸਪਾਂਸ ਟੀਮ ਦੇ ਮੈਂਬਰਾਂ ਨੇ ਲੜਕੇ ਦੀ ਲਾਸ਼ ਬਰਾਮਦ ਕੀਤੀ ।

ਆਰਸੀਐਮਪੀ ਦੇ ਅਨੁਸਾਰ, ਲਾਸ਼ ਹਾਦਸੇ ਵਾਲੀ ਥਾਂ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਸੀ, ਜਿੱਥੋਂ ਉਸਨੂੰ ਆਖ਼ਰੀ ਵਾਰ ਦੇਖਿਆ ਗਿਆ ਸੀ, ਜੋ ਮਕਵਾ ਝੀਲ ਦੇ ਦੱਖਣ-ਪੂਰਬ ਸਿਰੇ’ ਤੇ ਹੈ।

ਦੱਸਣਾ ਬਣਦਾ ਹੈ ਕਿ ਪਿਛਲੇ 6 ਹਫਤਿਆਂ ਵਿੱਚ ਸਸਕੈਚਵਨ ਵਿੱਚ 4 ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਚੁੱਕੀ ਹੈ । ਲਾਈਫ ਸੇਵਿੰਗ ਸੁਸਾਇਟੀ ਕਈ ਵਾਰ ਪ੍ਰਸ਼ਾਸਨ ਨੂੰ ਠੋਸ ਉਪਰਾਲੇ ਕਰਨ ਲਈ ਅਪੀਲ ਕਰ ਚੁੱਕੀ ਹੈ। ਦੱਖਣੀ ਸਸਕੈਚਵਨ ਨਦੀ ‘ਤੇ ਉੱਚ ਪੱਧਰੀ ਸੁਰੱਖਿਆ ਦਾ ਨਾਂ ਹੋਣਾ ਚਿੰਤਾਵਾਂ ਨੂੰ ਵਧਾ ਰਿਹਾ ਹੈ।

Related News

ਅਮਰੀਕਾ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਕੈਨੇਡਾ ‘ਚ ਸਾਂਹ ਲੈਣਾ ਹੋਇਆ ਔਖਾ !

Vivek Sharma

KISAN ANDOLAN : ਕੇਂਦਰ ਅਤੇ ਕਿਸਾਨਾਂ ਦਰਮਿਆਨ ਅੱਠਵੇਂ ਗੇੜ ਦੀ ਗੱਲਬਾਤ ਵੀ ਰਹੀ ਬੇਸਿੱਟਾ, ਦੋਵੇਂ ਪੱਖ ਆਪੋ-ਆਪਣੇ ਸਟੈਂਡ ‘ਤੇ ਅੜੇ,15 ਨੂੰ ਹੋਵੇਗੀ ਮੁੜ ਮੀਟਿੰਗ

Vivek Sharma

ਰੂਸ ਖ਼ਿਲਾਫ਼ Biden ਦਾ ਐਕਸ਼ਨ : ਅਮਰੀਕਾ ਨੇ ਰੂਸ ਦੇ 10 ਡਿਪਲੋਮੈਟਾਂ ਨੂੰ ਕੱਢਿਆ, 30 ਤੋਂ ਜ਼ਿਆਦਾ ਲੋਕਾਂ ’ਤੇ ਲਾਈਆਂ ਪਾਬੰਦੀਆਂ

Vivek Sharma

Leave a Comment