channel punjabi
International News North America USA

ਕਮਲਾ ਹੈਰਿਸ ਉਪ ਰਾਸ਼ਟਰਪਤੀ ਬਣਨ ਦੇ ਨਹੀਂ ਕਾਬਿਲ, ਇਵਾਂਕਾ ਟਰੰਪ ਹੋਵੇਗੀ ਬਿਹਤਰ ਰਾਸ਼ਟਰਪਤੀ : ਡੋਨਾਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਲਈ ਚੋਣ ਪ੍ਰਚਾਰ ਸਿਖਰਾਂ ‘ਤੇ

ਦੋਵੇਂ ਪ੍ਰਮੁੱਖ ਪਾਰਟੀਆਂ ਲਗਾ ਰਹੀਆਂ ਨੇ ਆਪਣਾ ਪੂਰਾ ਜ਼ੋਰ

ਰਿਪਬਲਿਕਨ ਅਤੇ ਡੈਮੋਕ੍ਰੇਟਿਕ ਆਗੂਆਂ ਵਿਚਾਲੇ ਜ਼ੁਬਾਨੀ ਜੰਗ ਹੋਈ ਤੇਜ਼

ਡੋਨਾਲਡ ਟਰੰਪ ਨੇ ਕਮਲਾ ਹੈਰਿਸ ‘ਤੇ ਵਿੰਨ੍ਹਿਆ ਨਿਸ਼ਾਨਾ

ਕਮਲਾ ਹੈਰਿਸ ਤੋਂ ਜ਼ਿਆਦਾ ਕਾਬਲ ਹੈ ਮੇਰੀ ਧੀ ਇਵਾਂਕਾ : ਟਰੰਪ

ਵਾਸ਼ਿੰਗਟਨ: ਰਾਸ਼ਟਰਪਤੀ ਚੋਣ ਲਈ ਜਾਰੀ ਚੋਣ-ਪ੍ਰਚਾਰ ਦੌਰਾਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਪ ਰਾਸ਼ਟਰਪਤੀ ਅਹੁਦੇ ਦੀ ਡੈਮੋਕ੍ਰੇਟ ਉਮੀਦਵਾਰ ਕਮਲਾ ਹੈਰਿਸ ‘ਤੇ ਨਿਸ਼ਾਨਾ ਕੱਸਦਿਆਂ ਆਪਣੀ ਧੀ ਇਵਾਂਕਾ ਨੂੰ ਉਸ ਤੋਂ ਜ਼ਿਆਦਾ ਕਾਬਿਲ ਦੱਸਿਆ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਰੀ ਧੀ ਇਵਾਂਕਾ ਟਰੰਪ ਨੂੰ ਅਮਰੀਕਾ ਦੀ ਪਹਿਲੀ ਔਰਤ ਰਾਸ਼ਟਰਪਤੀ ਬਣਨਾ ਚਾਹੀਦਾ ਹੈ।

ਨਿਊ ਹੈਂਪਸ਼ਾਇਰ ਵਿਚ ਆਪਣੇ ਸਮਰਥਕਾਂ ਵਿਚਕਾਰ ਟਰੰਪ ਨੇ ਭਾਰਤੀ ਮੂਲ ਦੀ ਸੈਨੇਟਰ ਹੈਰਿਸ ਦੀ ਕਾਬਲੀਅਤ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਹੈਰਿਸ ਪਹਿਲੇ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸ਼ਾਮਲ ਸੀ। ਹੁਣ ਉਹ ਉਪ ਰਾਸ਼ਟਰਪਤੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਇਸ ਅਹੁਦੇ ਦੇ ਲਾਇਕ ਵੀ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ 2024 ਦੀ ਚੋਣ ਵਿਚ ਹੈਰਿਸ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰ ਹੋ ਸਕਦੀ ਹੈ। ਮੈਂ ਚਾਹੁੰਦਾ ਹਾਂ ਕਿ ਅਮਰੀਕਾ ਵਿਚ ਪਹਿਲੀ ਔਰਤ ਰਾਸ਼ਟਰਪਤੀ ਬਣੇ। ਮੈਨੂੰ ਇਹ ਵੀ ਲੱਗਦਾ ਹੈ ਕਿ ਇਸ ਅਹੁਦੇ ਲਈ ਮੇਰੀ ਧੀ ਅਤੇ ਸਲਾਹਕਾਰ ਇਵਾਂਕਾ ਜ਼ਿਆਦਾ ਬਿਹਤਰ ਉਮੀਦਵਾਰ ਹੈ। ਹੁਣ ਤਾਂ ਲੋਕ ਵੀ ਕਹਿਣ ਲੱਗੇ ਹਨ ਕਿ ਉਹ ਇਵਾਂਕਾ ਨੂੰ ਮਹੱਤਵਪੂਰਣ ਅਹੁਦੇ ‘ਤੇ ਦੇਖਣਾ ਚਾਹੁੰਦੇ ਹਨ।

ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰ ਬਣਨ ‘ਤੇ ਰਸਮੀ ਪ੍ਰਸਤਾਵ ਸਵੀਕਾਰ ਕਰਨ ਪਿੱਛੋਂ ਟਰੰਪ ਦੀ ਇਹ ਪਹਿਲੀ ਰੈਲੀ ਸੀ। ਉਨ੍ਹਾਂ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਲੋਕਾਂ ਨੂੰ ਕੇਵਲ ਸੁਪਨੇ ਦਿਖਾ ਸਕਦੀ ਹੈ। ਅਜਿਹੇ ਸੁਪਨੇ ਜੋ ਕਦੀ ਪੂਰੇ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਦੁਬਾਰਾ ਜਿੱਤ ਕੇ ਆਵਾਂਗੇ ਅਤੇ ਦੇਸ਼ ਨੂੰ ਅੱਗੇ ਵਧਾਵਾਂਗੇ। ਕਿਸੇ ਨੂੰ ਖ਼ੁਸ਼ ਕਰਨ ਲਈ ਅਮਰੀਕਾ ਆਪਣੇ ਹਿੱਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ।

Related News

ਕੈਪਟਨ ਅਤੇ ਰਾਜਪਾਲ ਬਦਨੌਰ ਦਰਮਿਆਨ ਖੜਕੀ ! ਮੁੱਖ ਮੰਤਰੀ ਰਾਜਪਾਲ ਤੋਂ ਨਾਰਾਜ਼

Vivek Sharma

ਟੋਰਾਂਟੋ ਅਤੇ ਪੀਲ ਰੀਜਨ ਦੇ ਜੋ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਸ਼ੁੱਕਰਵਾਰ ਤੋਂ ਕਰਵਾ ਸਕਦੇ ਹਨ COVID-19 ਟੀਕਾ ਅਪੌਇੰਟਮੈਂਟ ਬੁੱਕ

Rajneet Kaur

ਕੈਲੀਫੋਰਨੀਆ ਭਾਰਤ ਨੂੰ ਸਪਲਾਈ ਕਰੇਗਾ ਆਕਸੀਜਨ

Rajneet Kaur

Leave a Comment